: ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਸੱਤਾ ਵਿਚ ਆਏ ਤਾਂ ਇਕ ਕਰੋੜ 10 ਲੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਦੇਣਗੇ। ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ ਅਤੇ ਇਸ ਲਈ ਹਾਊਸ ਅਤੇ ਸੈਨੇਟ ਵਿਚ ਇਕ ਬਿੱਲ ਲਿਆਉਣ ਜਾ ਰਹੇ ਹਾਂ। ਕੋਰੋਨਾ ਕਾਰਨ ਵਿਗੜੇ ਅਰਥਚਾਰੇ ਨੂੰ ਸੁਧਾਰਨ ਅਤੇ ਦੁਨੀਆ ਭਰ ਵਿਚ ਅਮਰੀਕੀ ਲੀਡਰਸ਼ਿਪ ਨੂੰ ਦੁਬਾਰਾ ਸਥਾਪਿਤ ਕਰਨ ਲਈ ਇਹ ਜ਼ਰੂਰੀ ਹੈ।
ਬਿਡੇਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਜਿੱਤਣ ਪਿੱਛੋਂ ਅਗਲੇ 30 ਦਿਨਾਂ ਵਿਚ ਕਿਹੜਾ ਕੰਮ ਕਰਨਾ ਚਾਹੁਣਗੇ, ਉਨ੍ਹਾਂ ਕਿਹਾ ਕਿ ਬਹੁਤ ਕੁਝ ਗ਼ਲਤ ਹੋਇਆ ਹੈ ਅਤੇ ਹੋ ਸਕਦਾ ਹੈ ਜਿਸ ਨੂੰ ਸੁਧਾਰਨ ਦੀ ਲੋੜ ਹੈ। ਜੋ ਹੁਣ ਤਕ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨਾ ਸਭ ਤੋਂ ਜ਼ਰੂਰੀ ਹੈ।
ਪਹਿਲੀ ਲੋੜ ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਲੜਾਈ ਲੜਨ ਦੀ ਹੈ। ਅਰਥਚਾਰੇ ਨੂੰ ਫਿਰ ਚੰਗੀ ਸਥਿਤੀ ਵਿਚ ਲਿਆਇਆ ਜਾਣਾ ਵੀ ਚੁਣੌਤੀ ਹੈ। ਦੁਨੀਆ ਭਰ ਵਿਚ ਅਮਰੀਕਾ ਦੀ ਪ੍ਰਭਾਵੀ ਲੀਡਰਸ਼ਿਪ ਦੁਬਾਰਾ ਸਥਾਪਿਤ ਕਰਨਾ ਜ਼ਰੂਰੀ ਹੈ। ਬੱਚੇ ਲੰਬੇ ਸਮੇਂ ਤੋਂ ਸਕੂਲ ਨਹੀਂ ਜਾ ਸਕੇ ਹਨ, ਉਨ੍ਹਾਂ ਦੇ ਬਾਰੇ ਵਿਚ ਵੀ ਗੰਭੀਰਤਾ ਨਾਲ ਸੋਚਣਾ ਹੋਵੇਗਾ। ਬੇਰੁਜ਼ਗਾਰੀ ਦੀ ਸਮੱਸਿਆ ਵੱਡੀ ਹੈ ਜਦਕਿ ਸਾਡੇ ਕੋਲ ਬਿਹਤਰ, ਸਮਝਦਾਰ ਅਤੇ ਮਿਹਨਤੀ ਨੌਜਵਾਨ ਹਨ। ਬਿਡੇਨ ਨੇ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਪੂਰਾ ਵਿਸ਼ਵ ਦੇਖ ਰਿਹਾ ਹੈ ਕਿ ਈਸ਼ਵਰ ਦੇ ਨਾਂ ‘ਤੇ ਕਿਸ ਤਰ੍ਹਾਂ ਨਾਲ ਅਸੀਂ ਅਸਾਧਾਰਨ ਸਥਿਤੀਆਂ ਵਿਚ ਜੀ ਰਹੇ ਹਾਂ। ਉਨ੍ਹਾਂ ਕੋਰੋਨਾ ਨਾਲ ਲੜਾਈ ਵਿਚ ਅਪਣਾਈਆਂ ਜਾ ਰਹੀਆਂ ਨੀਤੀਆਂ ਦੀ ਫਿਰ ਆਲੋਚਨਾ ਕਰਦੇ ਹੋਏ ਕਿਹਾ ਕਿ ਹੁਣ ਤਕ ਦੇਸ਼ ਵਿਚ ਦੋ ਲੱਖ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਬੇਅੰਤ ਸੰਭਾਵਨਾਵਾਂ ਵਾਲਾ ਦੇਸ਼ ਹੈ। ਇਸ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।