: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿੱਚ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਨੇ ਭਾਰਤ ਦੀ ਹੈਟ੍ਰਿਕ ਨਾਲ ਵੈਸਟਇੰਡੀਜ਼ ਦੀ ਕਮਰ ਤੋੜ ਦਿੱਤੀ । ਦਰਅਸਲ, ਕੁਲਦੀਪ ਯਾਦਵ ਦੀ ਇਹ ਦੂਜੀ ਹੈਟ੍ਰਿਕ ਹੈ ।
ਇਸ ਤੋਂ ਪਹਿਲਾਂ ਵੀ ਕੁਲਦੀਪ ਯਾਦਵ ਹੈਟ੍ਰਿਕ ਲੈ ਚੁੱਕੇ ਹਨ । ਕੁਲਦੀਪ ਯਾਦਵ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਕੋਲਕਾਤਾ ਵਨਡੇ ਵਿੱਚ ਵੀ ਹੈਟ੍ਰਿਕ ਕੀਤੀ ਸੀ। ਜ਼ਿਕਰਯੋਗ ਹੈ ਕਿ ਕੁਲਦੀਪ ਯਾਦਵ ਨੇ ਆਪਣੇ ਸੱਤਵੇਂ ਓਵਰ ਦੀਆਂ ਆਖਰੀ ਤਿੰਨ ਗੇਂਦਾਂ ‘ਤੇ ਵੈਸਟਇੰਡੀਜ਼ ਦੇ ਤਿੰਨ ਬੱਲੇਬਾਜ਼ਾਂ ਨੂੰ ਲਗਾਤਾਰ ਪਵੇਲੀਅਨ ਭੇਜਿਆ ।
ਦੱਸ ਦੇਈਏ ਕਿ ਕੁਲਦੀਪ ਯਾਦਵ ਨੇ ਆਪਣੇ ਸੱਤਵੇਂ ਓਵਰ ਦੀਆਂ ਆਖਰੀ ਤਿੰਨ ਗੇਂਦਾਂ ‘ਤੇ ਵਿਕਟ ਲਏ । ਕੁਲਦੀਪ ਯਾਦਵ ਨੇ ਓਵਰ ਦੀ ਚੌਥੀ ਗੇਂਦ ‘ਤੇ ਪਹਿਲਾਂ ਸ਼ਾਈ ਹੋਪ ਨੂੰ ਆਊਟ ਕੀਤਾ, ਫਿਰ ਜੇਸਨ ਹੋਲਡਰ ਨੂੰ ਤੇ ਛੇਵੀਂ ਗੇਂਦ ‘ਤੇ ਅਲਜ਼ਾਰੀ ਜੋਸੇਫ ਨੂੰ ਆਊਟ ਕਰ ਦਿੱਤਾ ।
ਇਸ ਹੈਟ੍ਰਿਕ ਦੇ ਨਾਲ ਹੀ ਕੁਲਦੀਪ ਯਾਦਵ ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਅਜਿਹੇ ਮੈਂਬਰ ਬਣ ਗਏ ਹਨ, ਜਿਸ ਨੇ ਵਨਡੇ ਵਿੱਚ ਦੋ ਵਾਰ ਹੈਟ੍ਰਿਕ ਲੈਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਦਿੱਤਾ । ਦਰਅਸਲ, ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ ।