27.43 F
New York, US
December 13, 2024
PreetNama
ਖੇਡ-ਜਗਤ/Sports News

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਹੋਇਆ ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ

british open cancelled: ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਕੀਤਾ ਗਿਆ ਹੈ। 149 ਵਾਂ ਓਪਨ ਟੂਰਨਾਮੈਂਟ ਜੁਲਾਈ ਵਿੱਚ ਕੈਂਟ ‘ਚ ਰਾਇਲ ਸੇਂਟ ਜਾਰਜ ਗੋਲਫ ਕਲੱਬ ਵਿੱਚ ਹੋਣਾ ਸੀ। ਗੋਲਫ ਦਾ ਇਹ ਸਭ ਤੋਂ ਪੁਰਾਣਾ ਮੇਜਰ ਹੁਣ ਜੁਲਾਈ 2021 ਵਿੱਚ ਹੋਵੇਗਾ। ਬ੍ਰਿਟਿਸ਼ ਓਪਨ 1860 ਵਿੱਚ ਸ਼ੁਰੂ ਕੀਤਾ ਗਿਆ ਸੀ। 1871 ਤੋਂ ਇਲਾਵਾ, ਇਹ ਟੂਰਨਾਮੈਂਟ ਪਹਿਲੇ ਵਿਸ਼ਵ ਯੁੱਧ (1915–1919) ਅਤੇ ਦੂਜੇ ਵਿਸ਼ਵ ਯੁੱਧ (1940–1945) ਦੌਰਾਨ ਰੱਦ ਕਰਨਾ ਪਿਆ ਸੀ,ਅਤੇ ਹੁਣ ਕੋਰੋਨਾ ਕਾਰਨ, 2020 ਵਿੱਚ ਇਸ ਨੂੰ ਰੋਕਣਾ ਪਿਆ ਹੈ।

ਪ੍ਰਬੰਧਕਾਂ ਨੇ ਇੱਕ ਬਿਆਨ ਵਿੱਚ ਕਿਹਾ, ‘ਕੈਂਟ ਵਿੱਚ ਇਹ ਟੂਰਨਾਮੈਂਟ 12 ਤੋਂ 19 ਜੁਲਾਈ ਤੱਕ ਖੇਡਿਆ ਜਾਣਾ ਸੀ। ਕੋਵਿਡ -19 ਦੇ ਕਾਰਨ ਬ੍ਰਿਟਿਸ਼ ਸਰਕਾਰ, ਸਿਹਤ ਅਧਿਕਾਰੀਆਂ ਅਤੇ ਆਰ ਐਂਡ ਏ (The Royal and Ancient Golf Club of St Andrews) ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ‘ਤੇ ਚੈਂਪੀਅਨਸ਼ਿਪ ਰੱਦ ਕਰਨੀ ਜਰੂਰੀ ਸੀ। ਹਾਲਾਂਕਿ ਤਿੰਨ ਹੋਰ ਪ੍ਰਮੁੱਖ ਗੋਲਫ ਟੂਰਨਾਮੈਂਟ ਮੁੜ ਤਹਿ ਕੀਤੇ ਗਏ ਹਨ। ਮਾਸਟਰਜ਼ ਟੂਰਨਾਮੈਂਟ ਹੁਣ ਅਪ੍ਰੈਲ ਦੀ ਬਜਾਏ ਨਵੰਬਰ ਵਿੱਚ ਹੋਵੇਗਾ, ਅਗਸਤ ਵਿੱਚ ਯੂਐਸ ਪੀਜੀਏ, ਯੂ.ਐੱਸ ਓਪਨ ਸਤੰਬਰ ਵਿੱਚ ਰਾਇਡਰ ਕੱਪ ਤੋਂ ਇੱਕ ਹਫਤਾ ਪਹਿਲਾਂ ਹੋਵੇਗਾ।

ਪਿੱਛਲੇ ਹਫਤੇ ਵਿੰਬਲਡਨ ਨੂੰ ਵੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਕਾਰਨ ਪਹਿਲੀ ਵਾਰ ਰੱਦ ਕਰ ਦਿੱਤਾ ਗਿਆ ਸੀ, ਜਦਕਿ ਯੂਰੋ 2020 ਅਤੇ ਓਲੰਪਿਕ ਨੂੰ 2021 ਤੱਕ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

Related posts

India vs South Africa : ਭਾਰਤ – ਦਿ ਅਫਰੀਕਾ ਮੈਚ ਦੌਰਾਨ ਪਰਥ ‘ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ, ਜਾਣੋ ਪਿੱਚ ਦੀ ਰਿਪੋਰਟ

On Punjab

ਰੇਲਵੇ ਵੱਲੋਂ Tokyo Olympics ‘ਚ ਗੋਲਡ, ਸਿਲਵਰ, ਤੇ ਬ੍ਰੌਂਜ਼ ਮੈਡਲ ਜਿੱਤਣ ਵਾਲੇ ਰੇਲਵੇ ਦੇ ਖਿਡਾਰੀਆਂ ਲਈ ਕਰੋੜਾਂ ਦੇ ਇਨਾਮ ਦਾ ਐਲਾਨ

On Punjab

ਸ਼੍ਰੀਸੰਤ ਨੂੰ ਬੀਸੀਸੀਆਈ ਨੇ ਦਿਖਾਇਆ ਠੇਂਗਾ, ਫਿਰ ਟੁੱਟਿਆ ਉਸ ਦਾ ਆਈਪੀਐੱਲ ’ਚ ਖੇਲ੍ਹਣ ਦਾ ਸੁਪਨਾ

On Punjab