ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਸਕੂਲ ਸਟਾਫ ਵੱਲੋਂ ਪਿਛੜੇ ਇਲਾਕੇ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਤਹਿਤ ਸਕੂਲ ਦੇ 60 ਵਿਦਿਆਰਥੀ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਨਵੇਂ ਸਾਲ 2020 ਦੇ ਜਸ਼ਨਾਂ ਮੌਕੇ ਪੇਸ਼ ਕੀਤੇ ਜਾਣ ਵਾਲੇ ਹਰਮਨ ਪਿਆਰੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਕਾਰਡਿੰਗ ਮੌਕੇ ਪ੍ਰੋਗਰਾਮ ਡਾਇਰੈਕਟਰ ਸ. ਆਗਿਆਪਾਲ ਸਿੰਘ ਰੰਧਾਵਾ ਦੇ ਸੱਦੇ ਤੇ ਦੂਰਦਰਸ਼ਨ ਕੇਂਦਰ ਸਟੂਡੀਓ ਜਲੰਧਰ ਪਹੁੰਚੇ,ਉੱਥੇ ਪਹੁੰਚਣ ਤੇ ਸ੍ਰੀ ਰੰਧਾਵਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਦੂਰਦਰਸ਼ਨ ਦੀ ਕਾਰਜਪ੍ਰਣਾਲੀ ਤੋਂ ਵਿਦਿਆਰਥੀ ਨੂੰ ਜਾਨੂ ਕਰਵਾਇਆ ਇਸ ਉਪਰੰਤ ਵਿਦਿਆਰਥੀਆਂ ਨੇ ਕੇਂਦਰ ਦੀ ਕੰਮਕਾਜ ਦੀ ਪ੍ਰਕਿਰਿਆ ਦੇਖ ਕੇ ਵਡਮੁੱਲੀ ਜਾਣਕਾਰੀ ਲਈ ਅਤੇ ਕੇਂਦਰ ਵਿੱਚ ਮੌਜੂਦ ਪੰਜਾਬੀ ਕਲਾਕਾਰਾਂ ਨੂੰ ਵੀ ਮਿਲੇ । ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਪਹਿਲੀ ਵਾਰ ਦੂਰਦਰਸ਼ਨ ਕੇਂਦਰ ਦੇ ਮਿਆਰੀ ਪ੍ਰੋਗਰਾਮ ਦੇਖਣ ਅਤੇ ਇਸ ਦੀ ਪ੍ਰਕਿਰਿਆ ਨੂੰ ਦੇਖਣ ਦੇ ਮਿਲੇ ਮੌਕੇ ਤੋਂ ਵਿਦਿਆਰਥੀ ਬੇਹੱਦ ਖੁਸ਼ ਨਜਰ ਆਏ । ਸਕੂਲ ਪਿ੍ੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿੱਚ ਭੇਜੇ ਇਸ ਵਿੱਦਿਅਕ ਟੂਰ ਦੇ ਨਾਲ ਗਏ ਕੰਪਿਊਟਰ ਅਧਿਆਪਕ ਪ੍ਰਿਤਪਾਲ ਸਿੰਘ ਅਤੇ ਅਰੁਣ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਅਤੇ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਸਬੰਧੀ ਜਾਣਕਾਰੀ ਵੀ ਦਿੱਤੀ । ਵਿਦਿਅਕ ਟੁਰ ਨੂੰ ਸਫਲ ਬਨਾਉਣ ਵਿੱਚ ਸਕੂਲ ਸਟਾਫ ਸ੍ਰੀ ਸੁਖਵਿੰਦਰ ਸਿੰਘ ਲੈਕਚਰਾਰ ,ਸ੍ਰੀਮਤੀ ਗੀਤਾ, ਸ੍ਰੀ ਰਾਜੇਸ਼ ਕੁਮਾਰ ,ਸ੍ਰੀ ਜੋਗਿੰਦਰ ਸਿੰਘ ,ਸ੍ਰੀ ਪ੍ਰਿਤਪਾਲ ਸਿੰਘ ,ਸ੍ਰੀ ਅਰੁਣ ਸ਼ਰਮਾ, ਸ੍ਰੀਮਤੀ ਮੀਨਾਕਸ਼ੀ, ਸਰੂਚੀ ਮਹਿਤਾ ,ਸੂਚੀ ਜੈਨ ,ਪ੍ਰਵੀਨ ਕੁਮਾਰੀ ,ਦਵਿੰਦਰ ਕੁਮਾਰ ,ਵਿਜੇ ਭਾਰਤੀ ,ਮਹਿਮਾ ਕਸ਼ਅਪ, ਪ੍ਰਮਿੰਦਰ ਸਿੰਘ ਸੋਢੀ ,ਸੰਦੀਪ ਕੁਮਾਰ ,ਅਮਰਜੀਤ ਕੋਰ ਦਾ ਵਿਸ਼ੇਸ਼ ਯੋਗਦਾਨ ਰਿਹਾ ।