14.72 F
New York, US
December 23, 2024
PreetNama
ਸਿਹਤ/Health

ਦੇਰ ਨਾਲ ਸ਼ੁਰੂ ਕੀਤੀ ਗਈ ਨਿਯਮਤ ਕਸਰਤ ਵੀ ਉਮਰ ਦੇ ਅਸਰ ਨੂੰ ਕਰ ਸਕਦੀ ਹੈ ਹੌਲੀ

 ਅਮਰੀਕੀ ਵਿਗਿਆਨੀਆਂ ਦੀ ਇਕ ਖੋਜ ’ਚ ਪਤਾ ਲੱਗਾ ਹੈ ਕਿ ਜ਼ਿਆਦਾ ਉਮਰ ’ਚ ਸ਼ੁਰੂ ਕੀਤੀ ਗਈ ਨਿਯਮਤ ਕਸਰਤ ਵੀ ਉਮਰ ਦੇ ਅਸਰ ਨੂੰ ਹੌਲੀ ਕਰ ਸਕਦੀ ਹੈ। ਇਹ ਅਧਿਐਨ ‘ਏਜਿੰਗ ਸੈੱਲ’ ਨਾਂ ਦੀ ਮੈਗਜ਼ੀਨ ’ਚ ‘ਲੇਟ ਲਾਈਫ ਐਕਸਰਸਾਈਜ਼ ਸਿਟੀਗੇਟਸ ਸਕੈਲਟਨ ਮਸਲ ਏਪੀਜੇਨੇਟਿਕ ਏਜ’ ਟਾਈਟਲ ’ਤੇ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ’ਚ ਤਿੰਨ ਸੰਸਥਾਵਾਂ ਦੇ ਸੱਤ ਖੋਜਕਰਤਾਵਾਂ ਦੀ ਇਕ ਟੀਮ ਸ਼ਾਮਲ ਰਹੀ। ਇਸ ’ਚ ਯੂਐੱਸਏ ਦੇ ਸਿਹਤ ਵਿਭਾਗ (ਮਨੁੱਖੀ ਪ੍ਰਦਰਸ਼ਨ ਤੇ ਮਨੋਜੰਜਨ) ਦੇ ਸਹਾਇਕ ਪ੍ਰੋਫੈਸਰ ਕੇਵਿਨ ਮੁਰਾਚ ਵੀ ਸ਼ਾਮਲ ਰਹੇ। ਵਿਗਿਆਨੀਆਂ ਨੇ ਪ੍ਰਯੋਗ ਲਈ ਚੂਹੇ ਦਾ ਸਹਾਰਾ ਲਿਆ। ਆਮ ਤੌਰ ’ਤੇ ਚੂਹਿਆਂ ਦੀ ਉਮਰ 22 ਮਹੀਨੇ ਹੁੰਦੀ ਹੈ ਤੇ ਉਨ੍ਹਾਂ ਨੂੰ ਵਾਧੂ ਕਸਰਤ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹ ਦਿਨ ’ਚ ਔਸਤਨ ਅੱਠ ਤੋਂ 12 ਕਿਲੋਮੀਟਰ ਦੀ ਦੌੜ ਲਗਾ ਲੈਂਦੇ ਹਨ। ਵਿਗਿਆਨੀਆਂ ਨੇ ਪ੍ਰਯੋਗ ਦੌਰਾਨ ਆਪਣੀ ਉਮਰ ਦੇ ਆਖ਼ਰੀ ਪੜਾਅ ’ਚੋਂ ਲੰਘ ਰਹੇ ਚੂਹਿਆਂ ਕੋਲੋਂ ਥੋੜ੍ਹੀ ਵਜ਼ਨਦਾਰ ਪਹੀਆਂ ਵਾਲੀ ਗੱਡੀ ਖਿਚਵਾਈ। ਲਗਪਗ ਦੋ ਮਹੀਨੇ ਬਾਅਦ ਵਿਗਿਆਨੀਆਂ ਨੇ ਪਾਇਆ ਕਿ ਬਰਾਬਰ ਉਮਰ ਵਾਲੇ ਆਮ ਚੂਹਿਆਂ ਦੇ ਮੁਕਾਬਲੇ ਪ੍ਰਯੋਗ ’ਚ ਸ਼ਾਮਲ ਕੀਤੇ ਗਏ ਚੂਹਿਆਂ ਦੀਆਂ ਮਾਸਪੇਸ਼ੀਆਂ ਜ਼ਿਆਦਾ ਸਰਗਰਮ ਤੇ ਮਜ਼ਬੂਤ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਏਪੀਜੇਨੇਟਿਕ ਏਜ ਵੀ ਅੱਠ ਹਫ਼ਤੇ ਘੱਟ ਆਂਕੀ ਗਈ। ਏਪੀਜੇਨੇਟਿਕ ਏਜ ਜੈਵਿਕ ਉਮਰ ਤੈਅ ਕਰਨ ਦੀ ਨਵੀਂ ਤਕਨੀਕੀ ਹੈ। ਮੁਰਾਚ ਕਹਿੰਦੇ ਹਨ ਕਿ ਇਸ ਵਿਆਪਕ ਅਧਿਐਨ ’ਚ ਕਈ ਪਹਿਲੂਆਂ ’ਤੇ ਗੌਰ ਕੀਤਾ ਗਿਆ ਤੇ ਇਸ ਦੇ ਆਧਾਰ ’ਤੇ ਸਿੱਟਾ ਕੱਢਿਆ ਗਿਆ ਕਿ ਨਿਯਮਤ ਕਸਰਤ ਉਮਰ ਦੇ ਅਸਰ ਨੂੰ ਹੌਲੀ ਕਰ ਸਕਦੀ ਹੈ।

Related posts

Covid-19 & Monsoon: ਮੌਨਸੂਨ ’ਚ ਵੱਧ ਜਾਂਦੈ ਕੋਵਿਡ-19 ਦੇ ਨਾਲ ਡੇਂਗੂ ਦਾ ਖ਼ਤਰਾ, ਇਸ ਤਰ੍ਹਾਂ ਸਮਝੋ ਦੋਵਾਂ ’ਚ ਫ਼ਰਕ

On Punjab

Health & Fitness: ਭੁੱਲ ਜਾਂਦੇ ਹੋ ਸਵੇਰ ਦਾ ਨਾਸ਼ਤਾ ਤਾਂ ਚੁਕਾਉਣੀ ਪੈ ਸਕਦੀ ਹੈ ਵੱਡੀ ਕੀਮਤ

On Punjab

ਰੋਜ਼ਾਨਾ ਬਦਾਮ ਖਾਓ, ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਓ ਤੇ ਸਦਾ ਰਹੋ ਜਵਾਨ

On Punjab