PreetNama
ਖਬਰਾਂ/News

ਦੇਵ ਸਮਾਜ ਕਾਲਜ ਅਤੇ ਮਯੰਕ ਫਾਊਡੇਂਸ਼ਨ ਵੱਲੋਂ ਨਵੀਂ ਪਹਿਲ “ਦਿਸ਼ਾ ਪਰਿਵਰਤਨ “

ਲੜਕੀਆਂ ਨੂੰ ਸਵੈ- ਨਿਰਭਰ ਬਣਾਉਣ ਦੇ ਉਦੇਸ਼ ਨਾਲ ਦੇਵ ਸਮਾਜ ਕਾਲਜ ਫਿਰੋਜ਼ਪੁਰ ਅਤੇ ਮਯੰਕ ਫਾਉਡੇਸ਼ਨ ਵੱਲੋਂ ਇਕ ਨਵੀਂ ਪਹਿਲ ਕਦਮੀ ਕਰਦੇ ਹੋਏ ਬਾਰਡਰ ਏਰੀਆ ਦੇ 10 ਪਿੰਡਾਂ ਅਲੀ ਕੇ,ਦੁਲਚੀ ਕੇ,ਜਖਰਾਵਾ, ਕਮਾਲੇ ਵਾਲਾ, ਕਮਾਲ ਵਾਲਾ ,ਕੁਤਬੇ ਵਾਲਾ, ਖਿੱਲਚੇ ਵਾਲਾ, ਪੱਲਾ ਮੇਘਾ ਅਤੇ ਸੈਦੇ ਕੇ ਦੀਆ ਲੜਕੀਆਂ ਲਈ ਸਕਿੱਲ ਡਿਵੈਲਪਮੈਂਟ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ ।26 ਜਨਵਰੀ ਨੂੰ ਗਣਤੰਤਰ ਦਿਵਸ ਮੋਕੇ ਸਰਕਾਰੀ ਹਾਈ ਸਕੂਲ ਦੁਲਚੀ ਕੇ ਵਿਖੇ ਮਯੰਕ ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁਧ ਗੁਪਤਾ ਅਤੇ ਸਕੱਤਰ ਦੇਵ ਸਮਾਜ ਕਾਲਜ ਫਿਰੋਜ਼ਪੁਰ ਡਾ ਮਧੂ ਪਰਾਸ਼ਰ ਵੱਲੋ ਝੰਡਾ ਲਹਿਰਾਇਆ ਗਿਆ ਅਤੇ “ਦਿਸ਼ਾ ਪਰਿਵਰਤਨ” ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਮੌਕੇ ਸਰਕਾਰੀ ਹਾਈ ਸਕੂਲ ਦੁਲਚੀ ਕੇ, ਸਰਕਾਰੀ ਹਾਈ ਸਕੂਲ ਪੱਲਾ ਮੇਘਾ ,ਸਰਕਾਰੀ ਮਿਡਲ ਸਕੂਲ ਕਮਾਲ ਵਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਦੀਆ ਵਿਦਿਆਰਥਣਾਂ ਨੇ ਸੱਭਿਆਚਾਰ ਪਰੋਗਰਾਮ ਪੇਸ਼ ਕੀਤਾ ਅਤੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਦੇ ਐਨ ਐਸ ਐਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ । ਇਹਨਾਂ 10 ਪਿੰਡਾਂ ਦੀਆਂ ਲੜਕੀਆਂ ਨੂੰ ਮੁਫਤ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਉਣ ਲਈ ਪਿੰਡ ਦੁਲਚੀ ਕੇ ਦੇ ਗੁਰਦੁਆਰੇ ਵਿਖੇ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਿਆ ਗਿਆ ਹੈ ਜਿਸ ਵਿੱਚ ਇਹਨਾਂ ਪਿੰਡਾ ਦੀਆਂ ਲੜਕੀਆਂ ਮੁਫਤ ਕੋਰਸ ਕੇ ਲਾਭ ਪ੍ਰਾਪਤ ਕਰ ਸਕਣਗੀਆਂ ।ਇਹ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਕੰਪਿਊਟਰ ਅਤੇ ਆਈ ਟੀ ,ਕੋਸਮੈਟੋਲੋਜੀ ਅਤੇ ਹੈਲਥ ਕੇਅਰ, ਫੈਸ਼ਨ ਡਿਜ਼ਾਈਨਿੰਗ ਅਤੇ ਹੋਸਪਿਟਲ ਐਡਮਿਨਿਸਟਰੇਸ਼ਨ ਅਤੇ ਮੈਨੇਜਮੈਂਟ ਅਧੀਨ ਵੱਖ ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਣਗੇ । ਸੰਸਥਾ ਆਗੁ ਸੰਬੋਧ ਕੱਕੜ, ਡਾ ਤਨਜੀਤ ਬੇਦੀ ਅਤੇ ਪਰੋਫੈਸਰ ਸਪਨਾ ਬਦਵਰ ਨੇ ਕਿਹਾ ਕਿ ਇਹ ਪ੍ਰੋਜੈਕਟ ਪਿੰਡ ਦੁਲਚੀ ਕੇ ਵਿਖੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਅਤੇ ਸਮੂਹ ਪੰਚਾਇਤ ਨੇ ਬਹੁਤ ਜਿਆਦਾ ਯੋਗਦਾਨ ਪਾਇਆ ਹੈ। ਮਯੰਕ ਫਾਊਂਡੇਸ਼ਨ ਦੇ ਆਗੂ ਦੀਪਕ ਸ਼ਰਮਾ ਨੇ ਦੱਸਿਆ ਕਿ ਇਹਨਾਂ 10 ਪਿੰਡਾਂ ਲਈ ਮਯੰਕ ਫਾਊਂਡੇਸ਼ਨ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ, ਮੁਫਤ ਕੈਂਸਰ ਚੈਕ ਅੱਪ ਕੈਂਪ ਲਗਾ ਕੇ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਬਾਰਡਰ ਏਰੀਆ ਦੇ ਇਹਨਾਂ 10 ਪਿੰਡਾਂ ਦੇ ਲੋਕ ਸਹੂਲਤਾਂ ਨਾ ਹੋਣ ਕਰਕੇ ਮੈਡੀਕਲ ਸਹੂਲਤ ਤੋ ਵਾਂਝੇ ਨਾ ਰਹਿ ਸਕਣ ।ਸਰਕਾਰੀ ਹਾਈ ਸਕੂਲ ਦੁਲਚੀ ਕੇ ਦੀ ਹੈਡਮਿਸਟਰੈਸ ਰਮਿੰਦਰ ਕੋਰ ਨੇ ਕਿਹਾ ਕਿ ਮਯੰਕ ਫਾਊਂਡੇਸ਼ਨ ਅਤੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵੱਲੋਂ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਬਾਰਡਰ ਏਰੀਆ ਦੀਆਂ ਲੜਕੀਆਂ ਦੀ ਭਲਾਈ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਿਆ ਹੈ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ ਸਕੂਲ ਵਿੱਚ ਗਣਤੰਤਰ ਦਿਵਸ ਮੋਕੇ ਝੰਡਾ ਲਹਿਰਾਇਆ ਗਿਆ ਹੈ ।ਇਸ ਮੌਕੇ ਫੈਸ਼ਨ ਟੈਕਨਾਲੋਜੀ ਡਿਪਾਰਟਮੈਂਟ ਦੇ ਮੁਖੀ ਡਾ ਖੁਸ਼ਵਿੰਦਰ, ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਮੁਖੀ ਸੰਜੀਵ ਕੱਕੜ, ਕੋਸਮੈਟੋਲੋਜੀ ਡਿਪਾਰਟਮੈਂਟ ਦੇ ਮੁਖੀ ਕਨਿਕਾ ਧਵਨ, ਸਪਨਾ ਬਦਵਾਰ ਡਾ ਤਨਜੀਤ ਬੇਦੀ,ਡਿਪਾਰਟਮੈਂਟ ਆਫ ਅੰਗਰੇਜ਼ੀ, ਸਰਪੰਚ ਅਵਤਾਰ ਸਿੰਘ, ਦੀਪਕ ਸ਼ਰਮਾ, ਡਾ ਗਜਲਪਰੀਤ ਸਿੰਘ, ਦੀਪਕ ਗਰੋਵਰ, ਇੰਦਰਜੀਤ ਸਿੰਘ, ਨੰਦਨੀ ਗੁਪਤਾ ਦੀਪਕ ਨੰਦਾ, ਸੰਦੀਪ ਕੰਬੋਜ, ਅਸ਼ਵਨੀ ਸ਼ਰਮਾ, ਮਨੋਜ ਗੁਪਤਾ, ਅਨੁਰਾਗ ਐਰੀ, ਵਰਿੰਦਰ ਚੌਧਰੀ ਮਨੂ ਨੰਦਾ, ਪਰਗਟ ਨੰਦਾ ਅਤੇ ਕਮਲ ਸ਼ਰਮਾ ਆਦਿ ਹਾਜ਼ਰ ਸਨ ।

Related posts

PM ਮੋਦੀ ਦੇ ਭਾਸ਼ਣ ਦੀ ਮੁਰੀਦ ਹੋਈ ਸੀਮਾ ਹੈਦਰ, ਚੰਦਰਯਾਨ-3 ਦੀ ਸਫਲਤਾ ਤੋਂ ਖੁਸ਼ ਹੋ ਕੇ ਪਾਕਿਸਤਾਨੀ ਔਰਤ ਨੇ ਲਿਆ ਵੱਡਾ ਫ਼ੈਸਲਾ

On Punjab

ਹਵਾਲਾਤੀ ਦੇ ਕਬਜ਼ੇ ‘ਚੋਂ ਨਸ਼ਾ ਪਾਊਡਰ ਬਰਾਮਦ

Pritpal Kaur

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਫ਼ਿਰ ਮਿਲੀ ਜਾਨੋਂ ਮਾਰਨ ਦੀ ਧਮਕੀ , ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

On Punjab