ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਦੂਸਰੇ ਦੇਸ਼ਾਂ ਨੂੰ ਵੀ ਮੁਸ਼ਕਲ ’ਚ ਪਾ ਦਿੱਤਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਭਾਰਤ ਤੋਂ ਆ ਰਹੇ ਲੋਕਾਂ ਦੀ ਐਂਟਰੀ ’ਤੇ ਅਸਥਾਈ ਰੂਪ ਤੋਂ ਰੋਕ ਲਗਾ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਨ ਨੇ 11 ਤੋਂ 28 ਅਪ੍ਰੈਲ ਤਕ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਐਂਟਰੀ ’ਤੇ ਅਸਥਾਈ ਰੂਪ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਅਰਡਨ ਨੇ ਦੇਸ਼ ਦੇ ਨਾਗਰਿਕਾਂ ਨੂੰ ਵੀ ਭਾਰਤ ਤੋਂ ਵਾਪਸ ਆਉਣ ’ਤੇ ਫਿਲਹਾਲ ਲਈ ਰੋਕ ਲਗਾ ਦਿੱਤੀ ਹੈ।
ਸਥਾਨਕ ਮੀਡੀਆ ਮੁਤਾਬਕ ਨਿਊਜ਼ੀਲੈਂਡ ’ਚ ਕੋਰੋਨਾ ਵਾਇਰਸ ਦੇ 23 ਨਵੇਂ ਮਾਮਲਿਆਂ ’ਚ 17 ਭਾਰਤ ਤੋਂ ਆਏ ਹਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਰੋਕ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤੇ 28 ਅਪ੍ਰੈਲ ਤਕ ਲਾਗੂ ਰਹੇਗੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਹੁਣ ਤਕ 2531 ਮਾਮਲੇ ਦਰਜ ਕੀਤੇ ਗਏ ਹਨ।![](https://www.preetnama.com/wp-content/uploads/2021/04/08_04_2021-08_04_2021-airport_21538830_9293431_8871568.jpg)
![](https://www.preetnama.com/wp-content/uploads/2021/04/08_04_2021-08_04_2021-airport_21538830_9293431_8871568.jpg)