19.08 F
New York, US
December 22, 2024
PreetNama
ਰਾਜਨੀਤੀ/Politics

ਦੇਸ਼ ’ਚ ਕੋਰੋਨਾ ਦੇ ਵਿਗੜੇ ਹਾਲਾਤ ਦੇ ਵਿਚਕਾਰ ਪੀਐੱਮ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ, ਕੇਂਦਰ ਸਰਕਾਰ ਅਲਰਟ ’ਤੇ!

ਦੇਸ਼ ’ਚ ਕੋਰੋਨਾ ਕਾਰਨ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਅੱਜ ਕੋਰੋਨਾ ਦੇ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਪੀਐੱਮ ਮੋਦੀ ਨੇ ਅੱਜ ਇਕ ਉੱਚ ਪੱਧਰੀ ਬੈਠਕ ਬੁਲਾਈ ਹੈ। ਇਸ ’ਚ ਦੇਸ਼ ’ਚ ਕੋਰੋਨਾ ਦੀ ਮੌਜੂਦਾ ਸਥਿਤੀ ’ਤੇ ਚਰਚਾ ਹੋ ਸਕਦੀ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਹਾਲਲ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਉੱਚ-ਪੱਧਰੀ ਬੈਠਕ ਲੈ ਰਹੇ ਹਨ। ਇਸ ਹਾਈ ਲੈਵਲ ਮੀਟਿੰਗ ’ਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਸਿਹਤ ਸਕੱਤਰ, ਡਾ. ਵਿਨੋਦ ਪਾਲ ਸਣੇ ਸਾਰੇ ਸੀਨੀਅਰ ਅਧਿਕਾਰੀ ਭਾਗ ਲੈ ਰਹੇ ਹਨ।

ਦੇਸ਼ ਦੀ ਸਥਿਤੀ ਨਾਲ ਲੋਕਾਂ ਦੇ ਮਨ ’ਚ ਸ਼ੱਕ ਵਧਦੀ ਜਾ ਰਹੀ ਹੈ ਜੋ ਪਿਛਲੇ ਸਾਲ ਸੀ। ਪਿਛਲੇ ਸਾਲ ਮਾਰਚ ’ਚ ਹੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤਰ੍ਹਾਂ ਨਾਲ ਕੋਰੋਨਾ ਦੀ ਰਫਤਾਰ ਵੱਧ ਰਹੀ ਹੈ। ਉਸ ’ਚ ਲੋਕਾਂ ਦੇ ਮਨ ’ਚ ਲਾਕਡਾਊਨ ਦਾ ਸ਼ੱਕ ਹੋਰ ਵੱਧ ਗਈ ਹੈ। ਦੇਸ਼ ਦੇ ਕਈ ਸੂੁਬਿਆਂ ’ਚ ਕੋਰੋਨਾ ਦੇ ਪ੍ਰਸਾਰ ’ਤੇ ਲਗਾਮ ਲਗਾਉਣ ਲਈ ਲਾਕਡਾਊਨ, ਨਾਈਟ ਕਰਫਿਊ ਤੇ ਧਾਰਾ-144 ਵਰਗੇ ਕਦਮ ਉਠਾਏ ਗਏ ਹਨ। ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਕਈ ਸ਼ਹਿਰਾਂ ’ਚ ਲਾਕਡਾਊਨ ਲਗਾਇਆ ਗਿਆ ਹੈ। ਜਦਕਿ ਪੁਣੇ, ਪੰਜਾਬ, ਗੁਜਰਾਤ, ਐੱਮਪੀ ਸਣੇ ਕਈ ਸੂਬਿਆਂ ’ਚ ਨਾਈਟ ਕਰਫਿਊ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਹੋਰ ਸੂਬਿਆਂ ’ਚ ਸਰਕਾਰਾਂ ਵੱਲੋ ਧਾਰਾ-144 ਵਰਗੇ ਕਦਮ ਉਠਾਏ ਗਏ।

ਕੋਰੋਨਾ ਦੇ ਮਾਮਲੇ 90 ਹਜ਼ਾਰ ਦੇ ਪਾਰ, ਕਈ ਸੂਬਿਆਂ ’ਚ ਹਾਲਾਤ ਵਿਗੜੇ
ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਤੇਜ਼ੀ ਜਾਰੀ ਹੈ। ਬੀਤੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਸੰਕ੍ਰਮਣ ਦੇ 93 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ। ਇਸ ਦੌਰਾਨ 513 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਦੇ ਕਰੀਬ 11 ਸੂਬਿਆਂ ’ਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ ’ਚ ਬੀਤੇ ਇਕ ਦਿਨ ’ਚ 49,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਛੱਤੀਸਗੜ੍ਹ ’ਚ 5800 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਵੀ 3500 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ।

ਦੇਸ਼ ’ਚ ਕੋਰੋਨਾ ਦੇ ਕੁਝ ਮਾਮਲੇ ਵੱਧ ਕੇ 1,24,85,509 ਹੋ ਗਏ ਹੈ। ਇਸ ਵਾਇਰਸ ਨਾਲ ਦੇਸ਼ ’ਚ 1,16,29,289 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਕੋਵਿਡ 10 ਦੇ 6,91,597 ਐਕਟਿਵ ਕੇਸ ਹਨ। ਇਸ ਘਾਤਕ ਵਾਇਰਸ ਨਾਲ ਹੁਣ ਤਕ 1,64,623 ਮੌਤਾਂ ਹੋ ਚੁੱਕੀਆਂ ਹਨ।


ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਰਫਤਾਰ ਹੋਈ ਤੇਜ਼

ਦੇਸ਼ ’ਚ ਇਕ ਅਪ੍ਰੈਲ ਤੋਂ ਟੀਕਾਕਰਨ ਦੀ ਰਫਤਾਰ ’ਚ ਵੀ ਤੇਜ਼ੀ ਆਈ ਹੈ। ਟੀਕਾਕਰਨ ਦੀ ਗੱਲ ਕਰੀਏ ਤਾਂ ਹੁਣ ਤਕ ਵੈਕਸੀਨ ਦੀ 7,59,79,651 ਡੋਜ਼ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ’ਚ 27,38,972 ਡੋਜ਼ ਦਿੱਤੀ ਗਈ ਹੈ।

Related posts

ਪਟਿਆਲਾ ‘ਚ ਅਮਿਤ ਸ਼ਾਹ ਨੇ ਕਿਹਾ- ਅੱਤਵਾਦ ਪੀੜਤ ਸਿੱਖਾਂ ਤੇ ਹਿੰਦੂ ਪਰਿਵਾਰਾਂ ਲਈ ਬਣੇਗਾ ਕਮਿਸ਼ਨ, ਚੰਨੀ-ਕੇਜਰੀਵਾਲ ਨੂੰ ਕੀਤੇ ਸਵਾਲ

On Punjab

ਕਿਸਾਨਾਂ ‘ਚ ਪੈ ਗਈ ਫੁੱਟ, ਚੜੂਨੀ ਨੇ ਸ਼ਿਵ ਕੁਮਾਰ ਕੱਕਾ ਨੂੰ ਦੱਸਿਆ RSS ਦਾ ਏਜੰਟ, ਪੜ੍ਹੋ ਪੂਰੀ ਬਿਆਨਬਾਜ਼ੀ

On Punjab

ਸੂਬਿਆਂ ਨੂੰ ਵੰਡੇ ਜਾਣਗੇ 20 ਹਜ਼ਾਰ ਕਰੋੜ ਰੁਪਏ, ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ ਐਲਾਨ

On Punjab