ਮੱਧ ਪ੍ਰਦੇਸ਼ ‘ਚ ਗ੍ਰੀਨ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਸੂਬੇ ‘ਚ ਕੋਵਿਡ-19 ਤੋਂ ਉੱਭਰੇ ਇਕ ਵਿਅਕਤੀ ਨੂੰ ਗ੍ਰੀਨ ਫੰਗਸ ਨਾਲ ਸੰਕ੍ਰਮਿਤ ਪਾਇਆ ਗਿਆ ਹੈ। ਬਲੈਕ,ਵ੍ਹਾਈਟ ਤੇ ਯੈਲੋ ਫੰਗਸ ਤੋਂ ਬਾਅਦ ਗ੍ਰੀਨ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਐਮਜ਼ ਦੇ ਮੁਖੀ ਰਣਦੀਪ ਗੁਲੇਰੀਆ ਨੇ ਪਿਛਲੇ ਮਹੀਨੇ ਫੰਗਸ ਦੇ ਰੰਗ ਸਬੰਧੀ ਕੋਈ ਵਹਿਮ ਦੀ ਸਥਿਤੀ ਪੈਦਾ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਅਰਵਿੰਦੋ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਡਿਪਾਰਟਮੈਂਟ ਆਫ ਚੇਸਟ ਡਿਸੀਜਿਜ਼ ਦੇ ਮੁਖੀ ਡਾ. ਰਵੀ ਦੋਸ਼ੀ ਨੇ ਕਿਹਾ ਕਿ ਇਹ ਨਵੀਂ ਬਿਮਾਰੀ ਇਕ Aspergillosis infection ਹੈ ਇਸ ਫੰਗਸ ਬਾਰੇ ਹੋਰ ਜ਼ਿਆਦਾ ਰਿਸਰਚ ਕੀਤਾ ਜਾਣ ਦੀ ਜ਼ਰੂਰਤ ਹੈ। Aspergillosis ਜ਼ਿਆਦਾ ਕਾਮਨ ਸੰਕ੍ਰਮਣ ਨਹੀਂ ਹੈ ਤੇ ਇਹ ਫੇਫੜਿਆਂ ‘ਤੇ ਅਸਰ ਕਰਦਾ ਹੈ।