ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਦੇਸ਼ ਵਿਆਪੀ ਦੋ ਰੋਜ਼ਾ ਹੜਤਾਲ ਜੋ ਕੇਂਦਰ ਸਰਕਾਰ ਦੀਆਂ ਨਵ ਉਦਾਰਵਾਦੀਆਂ ਆਰਥਿਕ ਨੀਤੀਆਂ ਵਿਰੁੱਧ ਕੌਮੀ ਫੈਡਰੇਸ਼ਨਾਂ ਵੱਲੋਂ 8-9 ਜਨਵਰੀ 2019 ਨੂੰ ਕੀਤੀ ਜਾ ਰਹੀ ਹੈ, ਉਸ ਵਿਚ ਬਿਜਲੀ ਕਰਮਚਾਰੀ ਵੀ ਸ਼ਮੂਲੀਅਤ ਕਰਨਗੇ। ਮੀਟਿੰਗ ਵਿਚ ਪੰਜਾਬ ਦੇ ਸਕੱਤਰ ਸੁਕੰਦਰ ਨਾਥ ਨੇ ਆਖਿਆ ਕਿ ਕੇਂਦਰ ਦੀ ਸਰਕਾਰ ਮਜ਼ਦੂਰ ਮੁਲਾਜ਼ਮਾਂ ਵਿਰੁੱਧ ਬਹੁਤ ਹੀ ਮਾੜੇ ਕਾਨੂੰਨ ਬਣਾ ਰਹੀ ਹੈ, ਉਸ ਦੇ ਵਿਰੁੱਧ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਮੇਨੈਜਮੈਂਟ ਸਮਝੌਤੇ ਕਰਕੇ ਭੱਜ ਰਹੀ ਹੈ, ਉਸ ਦੇ ਖਿਲਾਫ ਐਲਾਨ ਕੀਤਾ ਕਿ ਮੰਨੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ 10 ਤੋਂ 25 ਜਨਵਰੀ 2019 ਤੱਕ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਰਕਾਰੀ ਦੌਰਿਆਂ ਸਮੇਂ ਉਨ੍ਹਾਂ ਵਿਰੁੱਧ ਬਿਜਲੀ ਕਾਮੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ। ਇਸ ਮੌਕੇ ਮੀਟਿੰਗ ਵਿਚ ਸੀਨੀਅਰ ਸਾਥੀ ਕਰਮ ਚੰਦ, ਭਾਰਤਵਾਜ, ਬ੍ਰਿਜ਼ ਲਾਲ, ਕਰਮਚੰਦ ਖੰਨਾ, ਜ਼ਿਲ•ਾ ਪ੍ਰਧਾਨ ਫਿਰੋਜ਼ਪੁਰ ਬਲਕਾਰ ਸਿੰਘ ਭੁੱਲਰ, ਪੂਰਨ ਸਿੰਘ, ਗੁਰਦਿੱਤ ਸਿੰਘ ਸਿੱਧੂ, ਬਲਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਮਹਿੰਦਰ ਨਾਥ, ਸੁਖਦੇਵ ਸਿੰਘ ਬੱਗੀ ਪੱਤਨੀ, ਨਛੱਤਰ ਸਿੰਘ, ਗੋਬਿੰਦ ਝਾਮ, ਅਮਰੀਕ ਨੂਰਪੁਰ ਆਦਿ ਹਾਜ਼ਰ ਸਨ।