ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਦੇ ਦੂਜੇ ਬੈਚ ਨੂੰ ਭਲਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਰਿਸੀਵ ਕਰਨਗੇ।ਮੁੱਖ ਮੰਤਰੀ ਅੱਜ ਹੀ ਅੰਮ੍ਰਿਤਸਰ ਲਈ ਰਵਾਨਾ ਹੋਣਗੇ।ਮੁੱਖ ਮੰਤਰੀ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਵਾਲੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਚ ਉਤਾਰਨ ਤੋਂ ਖਫ਼ਾ ਹਨ।ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਅਮਰੀਕੀ ਜਹਾਜ਼ ਦੀ ਦੂਜੀ ਵਾਰ ਅੰਮ੍ਰਿਤਸਰ ’ਚ ਲੈਂਡਿੰਗ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਦਾ ਹਿੱਸਾ ਸਮਝ ਰਹੇ ਹਨ।ਮਾਨ ਦਾ ਮੰਨਣਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਨਰਿੰਦਰ ਮੋਦੀ ਵੀ ਵਾਪਸ ਆ ਰਹੇ ਹਨ ਅਤੇ ਚੰਗਾ ਹੁੰਦਾ ਜੇ ਉਹ ਖੁਦ ਇਨ੍ਹਾਂ ਨਾਗਰਿਕਾਂ ਨੂੰ ਆਪਣੇ ਨਾਲ ਵਾਪਸ ਲੈ ਕੇ ਆਉਂਦੇ।