PreetNama
ਰਾਜਨੀਤੀ/Politics

ਦੋਸ਼ੀ ਪਵਨ ਦੀ ਰਹਿਮ ਅਪੀਲ ਰਾਸ਼ਟਰਪਤੀ ਵਲੋਂ ਖਾਰਜ, ਫਾਂਸੀ ਤੋਂ ਪਹਿਲਾਂ ਦੋਸੀਆਂ ਸਾਰੇ ਵਿਕਲਪ ਖਤਮ

ramnath kovind rejects mercy: ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਨੂੰ ਵੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖਾਰਜ ਕਰ ਦਿੱਤਾ ਹੈ। ਬਾਕੀ ਤਿੰਨ ਦੋਸੀਆਂ ਦੀ ਰਹਿਮ ਦੀ ਅਪੀਲ ਪਹਿਲਾਂ ਹੀ ਖਾਰਜ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਸਮੂਹਿਕ ਜਬਰ ਜਨਾਹ ਅਤੇ ਕਤਲੇਆਮ ਦੇ ਸਾਰੇ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲਗਾ ਦਿੱਤੀ ਸੀ। ਸਾਰੇ ਦੋਸ਼ੀਆਂ ਨੂੰ 3 ਮਾਰਚ ਦੀ ਸਵੇਰ ਫਾਂਸੀ ਦਿੱਤੀ ਜਾਣੀ ਸੀ। ਫਾਂਸੀ ਦੀ ਸਜ਼ਾ ਤੇ ਪਟਿਆਲਾ ਹਾਊਸ ਕੋਰਟ ਨੇ ਇਸ ਲਈ ਰੋਕ ਲਗਾਈ ਸੀ ਕਿਉਂਕਿ ਇੱਕ ਦੋਸ਼ੀ ਪਵਨ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਸੀ। ਪਰ ਬੁੱਧਵਾਰ ਨੂੰ ਰਾਸ਼ਟਰਪਤੀ ਨੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਅਪੀਲ ਵੀ ਖਾਰਜ ਕਰ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਫਾਂਸੀ ਦੇਣ ਤੋਂ ਪਹਿਲਾਂ ਦੋਸ਼ੀਆਂ ਕੋਲ ਸਾਰੇ ਵਿਕਲਪ ਖਤਮ ਹੋ ਗਏ ਹਨ।

ਇਹ ਤੀਸਰਾ ਮੌਕਾ ਸੀ ਜਦੋਂ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲਗਾਈ ਗਈ ਹੈ। ਇਸ ਤੋਂ ਪਹਿਲਾ ਫਾਂਸੀ ਦੀ ਤਰੀਕ 22 ਜਨਵਰੀ ਨੂੰ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਬਾਅਦ ਫਾਂਸੀ ਦੀ ਤਰੀਕ 1 ਫਰਵਰੀ ਰੱਖੀ ਗਈ ਸੀ। ਹਾਲਾਂਕਿ, ਦੋਸ਼ੀਆਂ ਦੇ ਵਕੀਲ ਨੇ ਇਸ ਨੂੰ ਕਾਨੂੰਨੀ ਤਰੀਕੇ ਨਾਲ ਰੱਦ ਕਰ ਦਿੱਤਾ ਸੀ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਫਾਂਸੀ ਨੂੰ ਮੁਲਤਵੀ ਕਰਨ ਤੋਂ ਬਾਅਦ ਸੋਮਵਾਰ ਨੂੰ ਸਿਸਟਮ ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸਿਸਟਮ ਦੀ ਅਸਫਲਤਾ ਦਰਸਾਉਂਦਾ ਹੈ। ਨਿਰਭਿਆ ਦੀ ਮਾਂ ਨੇ ਕਿਹਾ ਸੀ, “ਅਦਾਲਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਆਪਣੇ ਹੁਕਮ ਦੀ ਪਾਲਣਾ ਕਰਨ ਵਿੱਚ ਇੰਨਾ ਸਮਾਂ ਕਿਉਂ ਲਗਾ ਰਹੀ ਹੈ। ਬਾਰ ਬਾਰ ਫਾਂਸੀ ਟਾਲਣਾ ਸਾਡੇ ਸਿਸਟਮ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਸਾਡਾ ਪੂਰਾ ਸਿਸਟਮ ਅਪਰਾਧੀਆਂ ਨੂੰ ਬਚਾਉਂਦਾ ਹੈ।

ਕੇਸ ਦੇ ਚਾਰ ਦੋਸ਼ੀ- ਮੁਕੇਸ਼ ਸਿੰਘ, ਅਕਸ਼ੈ ਕੁਮਾਰ ਸਿੰਘ, ਪਵਨ ਕੁਮਾਰ ਗੁਪਤਾ ਅਤੇ ਵਿਨੈ ਸ਼ਰਮਾ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿੱਚ ਦੋ ਹੋਰ ਦੋਸ਼ੀ – ਰਾਮ ਸਿੰਘ ਨੇ ਜੇਲ੍ਹ ਵਿੱਚ ਖੁਦਕੁਸ਼ੀ ਕੀਤੀ ਸੀ, ਜਦੋਂਕਿ ਇੱਕ ਨਾਬਾਲਿਗ ਨੂੰ ਤਿੰਨ ਸਾਲਾਂ ਦੀ ਸਜਾ ਤੋਂ ਬਾਅਦ ਸੁਧਾਰ ਘਰ ਤੋਂ ਰਿਹਾ ਕਰ ਦਿੱਤਾ ਗਿਆ।

Related posts

ਕੋਰ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਚੰਡੀਗੜ੍ਹ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- ਅਕਾਲੀ ਦਲ ਹਾਰਿਆਂ ਨਹੀਂ ਬਲਕਿ…

On Punjab

ਉੱਤਰਾਖੰਡ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ ਬੀ.ਆਰ.ਓ. ਦੇ 57 ਮਜ਼ਦੂਰ ਦਬੇ

On Punjab

ਨੌਜਵਾਨ ਦੇਸ਼ ਦਾ ਭਵਿੱਖ: ਜਨਰਲ ਚੌਹਾਨ

On Punjab