ਮੁਖਵਿੰਦਰ ਸਿੰਘ ਛੀਨਾ ਆਈਪੀਐੱਸ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਫਿਰੋਜ਼ਪੁਰ, ਬਲਜੀਤ ਸਿੰਘ ਸਿੱਧੂ ਕਪਤਾਨ ਪੁਲਿਸ (ਇੰਨਵ) ਫਿਰੋਜ਼ਪੁਰ, ਨਰਿੰਦਰਪਾਲ ਸਿੰਘ ਏਐੱਸਆਈ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਜੇਰ ਨਿਗਰਾਨੀ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਕਾਊਂਟਰ ਇੰਟੇਲੀਜੈਂਯ ਫਿਰੋਜ਼ਪੁਰ ਅਤੇ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਦੇ ਸਾਂਝੇ ਅਪਰੇਸ਼ਨ ਦੌਰਾਨ ਮੁਕੱਦਮਾ ਨੰਬਰ 115 ਮਿਤੀ 7 ਅਕਤੂਬਰ 2018, 302, 307, 427, 120-ਬੀ, 148, 149 ਅਤੇ ਅਸਲਾ ਐਕਟ ਥਾਣਾ ਕੈਂਟ ਫਿਰੋਜ਼ਪੁਰ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਪੁੱਤਰ ਸਤਪਾਲ ਵਾਸੀ ਸ਼ਾਂਤੀ ਨਗਰ ਫਿਰੋਜ਼ਪੁਰ ਹਾਲ ਵਾਸੀ ਬਸਤੀ ਟੈਂਕਾਂਵਾਲੀ ਫਿਰੋਜ਼ਪੁਰ ਕੈਂਟ ਬਾਰੇ ਇਤਲਾਹ ਮਿਲੀ ਕਿ ਉਹ ਸਮੇਤ ਹਥਿਆਰ ਫਿਰੋਜ਼ਪੁਰ ਵਿਚ ਘੁੰਮ ਰਿਹਾ ਹੈ, ਜਿਸ ਤੇ ਪੁਲਿਸ ਪਾਰਟੀ ਵੱਲੋਂ ਚੁੰਗੀ ਨੰਬਰ 7 ਤੇ ਨਾਕਾਬੰਦੀ ਕਰਕੇ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਉਕਤ ਨੂੰ ਸਮੇਤ ਗੱਡੀ ਟਾਟਾ ਸਫਾਰੀ ਨੰਬਰ ਐੱਚਆਰ 60 ਏ 7898 ਅਤੇ ਇਕ ਰਿਵਾਲਵਰ 32 ਬੋਰ ਸਮੇਤ ਜਿੰਦਾ 3 ਅਤੇ 2 ਖੋਲ ਕਾਰਤੂਸ 32 ਬੋਰ ਕਾਬੂ ਕੀਤਾ।
ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਉਕਤ ਦੇ ਖਿਲਾਫ ਵੱਖ ਵੱਖ ਥਾਣਿਆਂ ਵਿਚ ਵੱਖ ਵੱਖ ਧਾਰਾਵਾਂ ਤਹਿਤ 20 ਮੁਕੱਦਮੇ ਦਰਜ ਰਜਿਸਟਰ ਹਨ। ਇਹ ਮੂਕੱਦਮਾ ਬਰ ਬਿਆਨ ਜਸਬੀਰ ਸਿੰਘ ਉਰਫ ਜੱਗਾ ਪੁੱਤਰ ਜੋਗਾ ਸਿੰਘ ਵਾਸੀ ਰੁਕਨਾ ਬੇਗੂ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 6 ਅਕਤੂਬਰ 2018 ਨੂੰ ਊਹ ਆਪਣੇ ਸਾਥੀਆਂ ਨਾਲ ਆਪਣਾ ਜਨਮ ਦਿਨ ਮਨਾ ਕੇ ਚੁੰਗੀ ਨੰਬਰ 7 ਤੇ ਆਪਣੇ ਦੋਸਤ ਹੈਪੀ ਦੇ ਘਰ ਬਾਹਰ ਖੜੇ ਗੱਲਾਂ ਕਰ ਰਹੇ ਸਨ ਤਾਂ ਦੋਸ਼ੀ ਉਕਤ ਨੇ ਸਮੇਤ ਆਪਣੇ ਸਾਥੀਆਂ ਦੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਤੇ ਅੰਨ੍ਹੇਵਾਹ ਫਾਇਰ ਕਰ ਦਿੱਤੇ, ਜਿਸ ਤੇ ਸੋਨੂੰ ਗਿੱਲ ਪੁੱਤਰ ਨਜੀਰ ਵਾਸੀ ਅੰਮ੍ਰਿਤਸਰੀ ਗੇਟ ਫਿਰੋਜ਼ਪੁਰ ਸ਼ਹਿਰ ਅਤੇ ਹਰਜਿੰਦਰ ਸਿੰਘ ਉਰਫ ਮਿੰਕਲ ਪੁੱਤਰ ਹਰਦੇਵ ਸਿੰਘ ਵਾਸੀ ਆਜ਼ਾਦ ਨਗਰ ਫਿਰੋਜ਼ਪੁਰ ਸ਼ਹਿਰ ਦੀ ਮੌਤ ਹੋ ਗਈ ਅਤੇ ਚਮਕੌਰ ਸਿੰਘ ਪੁੱਤਰ ਲਾਜਪਤ ਰਾਏ ਵਾਸੀ ਆਜ਼ਾਦ ਨਗਰ ਫਿਰੋਜ਼ਪੁਰ ਸ਼ਹਿਰ ਜ਼ਖਮੀਂ ਹੋ ਗਏ।
ਜਿਸ ਤੇ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਉਕਤ ਹਥਿਆਰਾਂ ਸਮੇਤ ਮੌਕਾ ਭੱਜ ਗਿਆ, ਜਿਸ ਨੇ ਫੇਸਬੁੱਕ ਉਪਰ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਹੋਰ ਲੋਕਾਂ ਨੂੰ ਧਮਕੀਆਂ ਦਿੱਤੀਆਂ ਸੀ, ਜਿਸ ਦਾ ਹੁਣ ਪੰਜਾਬ ਦੇ ਨਾਮੀ ਗੈਂਗਸਟਰਾਂ ਜੋ ਕਿ ਜੇਲ੍ਹਾਂ ਵਿਚ ਬੰਦ ਹਨ, ਨਾਲ ਸਬੰਧ ਬਣਾ ਲਏ। ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਦੌਰਾਨ ਪੁੱਛਗਿੱਛ ਮੰਨਿਆ ਕਿ ਉਸ ਨਾਲ ਇਸ ਦੋਹਰੇ ਕਤਲ ਕਾਂਡ ਵਿਚ ਉਸ ਦਾ ਭਤੀਜਾ ਸੂਰਜ ਘਾਰੂ ਪੁੱਤਰ ਬਿੱਲਾ ਵਾਸੀ ਨਵੀਂ ਆਬਾਦੀ ਭਾਰਤ ਨਗਰ ਫਿਰੋਜ਼ਪੁਰ ਸ਼ਹਿਰ, ਜੈਕਬ ਉਰਫ ਜੈਕੀ ਵਾਸੀ ਹਾਊਸਿੰਗ ਬੋਰਡ ਕਾਲੌਨੀ ਫਿਰੋਜ਼ਪੁਰ ਸ਼ਹਿਰ, ਰਿਸ਼ੂ ਵਾਸੀ ਸ਼ਾਂਤੀ ਨਗਰ ਵਾਸੀ ਫਿਰੋਜ਼ਪੁਰ ਸ਼ਹਿਰ, ਕਾਲੂ ਬਇਆ ਵਾਸੀ ਫਿਰੋਜ਼ਪੁਰ ਸ਼ਹਿਰ ਸੀ ਅਤੇ ਦੋਸ਼ੀ ਮੈਨੂਅਲ ਉਫਰ ਮੈਮਾ ਪੁੱਤਰ ਸਤਪਾਲ ਵਾਸੀ ਨਵੀਂ ਆਬਾਦੀ ਫਿਰੋਜ਼ਪੁਰ ਸ਼ਹਿਰ, ਮੈਨੂਅਲ ਉਰਫ ਚੂਚਾ ਪੁੱਤਰ ਬਾਊ ਲਾਲ ਵਾਸੀ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਕੈਂਟ ਨੂੰ 6 ਨਵੰਬਰ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।