ਜ.ਸ. ਤਰਨਤਾਰਨ: ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਚੀਮਾਂ ਖੁਰਦ ਵਿੱਚ ਦੋ ਗੁੱਟਾਂ ਦੀ ਆਪਸੀ ਰੰਜਿਸ਼ ਕਾਰਨ ਹਰਦੀਪ ਸਿੰਘ ਉਰਫ਼ ਭੋਲਾ ਨਾਮੀ ਨੌਜਵਾਨ ਦੀ ਗੋਲੀਆਂ ਚੱਲਣ ਨਾਲ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ।
ਬੀਤੀ ਰਾਤ ਸਾਬਕਾ ਚੇਅਰਮੈਨ ਜੱਸਾ ਚੀਮਾ ਦੇ ਭਤੀਜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਹਮਲਾਵਰਾਂ ਨੇ ਸਰਾਏ ਅਮਾਨਤ ਖਾਂ ਤੋਂ ਕਾਰ ਵਿੱਚ ਸਵਾਰ ਹਰਦੀਪ ਸਿੰਘ ਉਰਫ਼ ਭੋਲਾ ‘ਤੇ ਗੋਲੀਆਂ ਚਲਾ ਦਿੱਤੀਆਂ। ਸਿਰ ਵਿਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਹਰਮਨਦੀਪ ਸਿੰਘ, ਸੁਲਤਾਨ ਸਿੰਘ ਅਤੇ ਜਗਰੂਪ ਸਿੰਘ ਜ਼ਖਮੀ ਹੋ ਗਏ।ਥਾਣਾ ਸਰਾਏ ਅਮਾਨਤ ਖਾ ਦੇ ਮੁਖੀ ਬਲਰਾਜ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।