PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

‘ਦੋ ਜਿਸਮ ਇਕ ਜਾਨ,’ਕੰਗਨਾ ਰਣੌਤ ਨੇ ਭੈਣ ਰੰਗੋਲੀ ਦੇ ਜਨਮ-ਦਿਨ ‘ਤੇ ਸਪੈਸ਼ਲ ਪੋਸਟ ਨਾਲ ਜਿੱਤਿਆ ਦਿਲ

ਨਵੀਂ ਦਿੱਲੀ : ਬਾਲੀਵੁੱਡ ‘ਚ ਪੰਗਾ ਗਰਲ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਚਾਰ ਬੇਬਾਕੀ ਨਾਲ ਪ੍ਰਗਟ ਕਰਨ ਲਈ ਜਾਣੀ ਜਾਂਦੀ ਹੈ। ਅਦਾਕਾਰਾ ਫਿਲਮ ਇੰਡਸਟਰੀ ਨਾਲ ਜੁੜੇ ਹਰ ਵਿਸ਼ੇ ‘ਤੇ ਆਪਣੀ ਰਾਏ ਜ਼ਰੂਰ ਪੇਸ਼ ਕਰਦੀ ਹੈ। ਉਹ 2024 ਵਿੱਚ ਮੰਡੀ ਵਿਧਾਨ ਸਭਾ ਸੀਟ ਤੋਂ ਸੰਸਦ ਮੈਂਬਰ ਬਣੀ ਹੈ। ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਕੰਗਨਾ ਨੇ ਇੱਕ ਅਦਾਕਾਰਾ ਤੇ ਫਿਲਮ ਨਿਰਮਾਤਾ ਦੇ ਰੂਪ ਵਿੱਚ ਲੋਕਾਂ ਦਾ ਦਿਲ ਜਿੱਤ ਲਿਆ ਸੀ। ਅਦਾਕਾਰਾ ਸੋਸ਼ਲ ਮੀਡੀਆ ‘ਤੇ ਆਪਣੇ ਪਸੰਦੀਦਾ ਲੋਕਾਂ ਲਈ ਖਾਸ ਪੋਸਟ ਵੀ ਸ਼ੇਅਰ ਕਰਦੀ ਹੈ। ਇਸ ਵਾਰ ਭੈਣ ਰੰਗੋਲੀ ਲਈ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ।

ਕੰਗਨਾ ਰਣੌਤ ਦੀ ਵੱਡੀ ਭੈਣ ਰੰਗੋਲੀ ਅੱਜ ਆਪਣਾ ਜਨਮ-ਦਿਨ ਮਨਾ ਰਹੀ ਹੈ। ਅਦਾਕਾਰਾ ਦੀ ਭੈਣ ਦਾ ਪੂਰਾ ਨਾਂ ਰੰਗੋਲੀ ਚੰਦੇਲ ਹੈ ਤੇ ਦੋਹਾਂ ਦਾ ਰਿਸ਼ਤਾ ਕਾਫ਼ੀ ਮਜ਼ਬੂਤ ​​ਹੈ। ਰੰਗੋਲੀ ਅਕਸਰ ਆਪਣੇ ਪਤੀ ਨਾਲ ਫਿਲਮਾਂ ਨਾਲ ਸਬੰਧਤ ਸਮਾਗਮਾਂ ਵਿੱਚ ਨਜ਼ਰ ਆਉਂਦੀ ਹੈ। ਆਪਣੀ ਭੈਣ ਦੇ ਜਨਮ-ਦਿਨ ਦੇ ਖਾਸ ਮੌਕੇ ‘ਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਉਸ ਨੂੰ ਇਕ ਵੱਖਰੇ ਤਰੀਕੇ ਨਾਲ ਜਨਮ-ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਭੈਣ ਰੰਗੋਲੀ ਨੂੰ ਕਿਹਾ ‘ਦੋ ਜਿਸਮ ਇਕ ਜਾਨ’-ਬੀ-ਟਾਊਨ ਦੀ ਅਦਾਕਾਰਾ ਕੰਗਨਾ ਰਣੌਤ ਦੇ ਆਪਣੇ ਪਰਿਵਾਰ ਨਾਲ ਪਿਆਰ ਦਾ ਅੰਦਾਜ਼ਾ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਅਦਾਕਾਰਾ ਅਕਸਰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਭੈਣ ਰੰਗੋਲੀ ਨੂੰ ਜਨਮ-ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, ‘ਜਨਮ-ਦਿਨ ਮੁਬਾਰਕ, ਮੇਰੀ ਇਕਲੋਤੀ ਦੋ ਜਿਸਮ ਇਕ ਜਾਨ।’ ਕੰਗਨਾ ਦਾ ਇਹ ਬਿਆਨ ਦੋਵਾਂ ਵਿਚਕਾਰ ਪਿਆਰ ਨੂੰ ਦਰਸਾਉਂਦਾ ਹੈ।

ਐਮਰਜੈਂਸੀ ਫਿਲਮ ‘ਚ ਨਜ਼ਰ ਆਵੇਗੀ ਕੰਗਨਾ-ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖ਼ੀਆਂ ‘ਚ ਹੈ। ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਡੇਟ ਲਗਾਤਾਰ ਟਾਲਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲ ਸਕਿਆ ਸੀ। ਖੈਰ, ਹਾਲ ਹੀ ਵਿੱਚ ਅਦਾਕਾਰਾ ਨੇ ਸਿਨੇਮਾਘਰਾਂ ਵਿੱਚ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਦੀ ਰਿਲੀਜ਼ ਦਾ ਐਲਾਨ ਕੀਤਾ ਹੈ। ਕਈ ਵਾਰ ਟਾਲਣ ਤੋਂ ਬਾਅਦ ਹੁਣ ਇਹ ਫਿਲਮ 17 ਜਨਵਰੀ 2025 ਨੂੰ ਰਿਲੀਜ਼ ਹੋਵੇਗੀ।

ਲੀਡ ਰੋਲ ‘ਚ ਨਜ਼ਰ ਆਵੇਗੀ ਕੰਗਨਾ ਰਣੌਤ-ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦੀ ਬਾਇਓਪਿਕ ਐਮਰਜੈਂਸੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਫਿਲਮ ਦੇ ਲਿਖਣ, ਨਿਰਦੇਸ਼ਨ ਤੇ ਸਹਿ-ਨਿਰਮਾਣ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਫਿਲਮ ਦੀ ਕਹਾਣੀ 1975 ਤੋਂ 1977 ਤੱਕ ਲਗਾਈ ਗਈ ਐਮਰਜੈਂਸੀ ‘ਤੇ ਆਧਾਰਿਤ ਹੈ। 21 ਮਹੀਨਿਆਂ ਦੀ ਐਮਰਜੈਂਸੀ ਨੂੰ ਭਾਰਤ ਦੇ ਇਤਿਹਾਸ ਦਾ ਅਹਿਮ ਪਹਿਲੂ ਮੰਨਿਆ ਜਾਂਦਾ ਹੈ। ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਭਿਨੇਤਰੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ‘ਚ ਕਿੰਨੀ ਕਾਮਯਾਬ ਹੁੰਦੀ ਹੈ।

Related posts

ਟਰੰਪ ਅੱਜ ਲੈਣਗੇ ਰਾਸ਼ਟਰਪਤੀ ਵਜੋਂ ਹਲਫ਼

On Punjab

ਚੰਦਾ ਮਾਮਾ’ ਹੁਣ ਦੂਰ ਨਹੀਂ, ਚੰਨ ਦੇ ਬੇਹੱਦ ਕਰੀਬ ਪਹੁੰਚਿਆ ‘ਚੰਦਰਯਾਨ-2’

On Punjab

ਕਾਰੋਬਾਰ ਆਰਥਿਕ ਸਰਵੇਖਣ ਵਿੱਤ ਮੰਤਰੀ ਸੀਤਾਰਮਨ ਸੰਸਦ ਵਿਚ ਸ਼ੁੱਕਰਵਾਰ ਨੂੰ ਪੇਸ਼ ਕਰਨਗੇ ਆਰਥਿਕ ਸਰਵੇਖਣ

On Punjab