ਸਹਾਰਨਪੁਰ : ਦੋ ਭੈਣਾਂ ਦੀ ਬਰਾਤ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੇਰਲ ਤੋਂ ਲਾੜੇ ਦੀ ਪ੍ਰੇਮਿਕਾ ਸਮਾਗਮ ’ਚ ਪਹੁੰਚ ਗਈ। ਲੜਕੀ ਨੇ ਲਾੜੇ ਨੂੰ ਆਪਣਾ ਪ੍ਰੇਮੀ ਕਹਿ ਕੇ ਹੰਗਾਮਾ ਕਰ ਦਿੱਤਾ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਲੜਕੀ ਪੱਖ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੇ ਤੇ ਉਸ ਦੇ ਪਿਤਾ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਦੋਸ਼ੀ ਲਾੜੇ ਨੇ ਥਾਣੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਰਿਸ਼ਤੇਦਾਰਾਂ ਨੇ ਦੂਜੀ ਧੀ ਨੂੰ ਵਿਦਾਇਗੀ ਕਰ ਦਿੱਤੀ।ਫਤਿਹਪੁਰ ਥਾਣਾ ਖੇਤਰ ਦੇ ਸ਼ੇਰਪੁਰ ਵਾਸੀ ਦਿਲਬਹਾਰ ਪੁੱਤਰ ਇਰਫਾਨ ਦੀ ਬਰਾਤ ਮੰਗਲਵਾਰ ਨੂੰ ਗਾਗਲਹੇੜੀ ਆਈ ਹੋਈ ਸੀ। ਬਰਾਤੀ ਖਾਣੇ ਤੋਂ ਬਾਅਦ ਨਿਕਾਹ ਦੀ ਤਿਆਰੀਆਂ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕੇਰਲਾ ਤੋਂ ਇਕ ਲੜਕੀ ਆ ਗਈ। ਲੜਕੀ ਨੇ ਲਾੜੇ ਨੂੰ ਆਪਣਾ ਪ੍ਰੇਮੀ ਦੱਸਿਆ, ਜਿਸ ਨਾਲ ਲੋਕ ਹੈਰਾਨ ਰਹਿ ਗਏ।