24.39 F
New York, US
January 8, 2025
PreetNama
ਫਿਲਮ-ਸੰਸਾਰ/Filmy

ਦੰਗਲ’ ਵਾਲੀ ਜ਼ਾਇਰਾ ਵੱਲੋਂ ਧਰਮ ਲਈ ਬਾਲੀਵੁੱਡ ਕੁਰਬਾਨ, ਫੇਸਬੁੱਕ ‘ਤੇ ਕੀਤਾ ਐਲਾਨ

ਸ੍ਰੀਨਗਰ: ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਹੋਣਹਾਰ ਬਾਲ ਅਦਾਕਾਰਾ ਜ਼ਾਇਰਾ ਵਸੀਮ ਹੁਣ ਕਿਸੇ ਵੀ ਫ਼ਿਲਮ ਵਿੱਚ ਨਹੀਂ ਨਜ਼ਰ ਆਵੇਗੀ। ਕੌਮੀ ਸਨਮਾਨ ਜੇਤੂ ਜ਼ਾਇਰਾ ਨੇ ਇਹ ਐਲਾਨ ਆਪਣੇ ਫੇਸਬੁੱਕ ਪੇਜ ‘ਤੇ ਕੀਤਾ ਹੈ।

ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਪੰਜ ਸਾਲ ਪਹਿਲਾਂ ਜਦ ਉਹ ਬਾਲੀਵੁੱਡ ਵਿੱਚ ਆਈ ਸੀ ਤਾਂ ਉਸ ਦੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ। 18 ਸਾਲਾ ਅਦਾਕਾਰਾ ਨੇ ਹੁਣ ਲਿਖਿਆ ਕਿ ਉਹ ਦੱਸਣਾ ਚਾਹੁੰਦੀ ਹੈ ਕਿ ਉਹ ਆਪਣੇ ਅਕਸ ਯਾਨੀ ਆਪਣੇ ਕੰਮ ਦੇ ਖੇਤਰ ਤੋਂ ਪੂਰੀ ਖੁਸ਼ ਨਹੀਂ ਸੀ। ਉਸ ਨੂੰ ਜਾਪ ਰਿਹਾ ਹੈ ਕਿ ਉਹ ਇਸ ਕੰਮ ਦੇ ਯੋਗ ਨਹੀਂ ਹੈ। ਜ਼ਾਇਰਾ ਦਾ ਮੰਨਣਾ ਹੈ ਕਿ ਜੇਕਰ ਉਹ ਅੱਗੇ ਵੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤਾਂ ਉਸ ਦੀ ਧਾਰਮਿਕ ਆਸਥਾ ਖ਼ਤਰੇ ਵਿੱਚ ਪੈ ਸਕਦੀ ਹੈ।

ਕਸ਼ਮੀਰ ਦੀ ਜੰਮ-ਪਲ ਜ਼ਾਇਰਾ ਵਸੀਮ ਨੇ ਆਮਿਰ ਖ਼ਾਨ ਦੀ ਫ਼ਿਲਮ ਦੰਗਲ ਵਿੱਚ ਹਰਿਆਣਾ ਦੀ ਉੱਘੀ ਮਹਿਲਾ ਭਲਵਾਨ ਗੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ, ਉਸ ਨੇ ਆਮਿਰ ਖ਼ਾਨ ਨਾਲ ਫ਼ਿਲਮ ਸੀਕ੍ਰੇਟ ਸੁਪਰਸਟਾਰ ਵਿੱਚ ਕੰਮ ਕਰ ਲਿਆ ਸੀ, ਪਰ ਉਹ ਦੰਗਲ ਤੋਂ ਬਾਅਦ ਰਿਲੀਜ਼ ਹੋਈ ਸੀ। ਜ਼ਾਇਰਾ ਆਪਣੀ ਅਗਲੀ ਫ਼ਿਲਮ ਸਕਾਈ ਇਜ਼ ਪਿੰਕ ਵਿੱਚ ਕੰਮ ਕਰ ਰਹੀ ਸੀ, ਪਰ ਇਸ ਤੋਂ ਪਹਿਲਾਂ ਉਸ ਨੇ ਫ਼ਿਲਮ ਜਗਤ ਤੋਂ ਅਲਵਿਦਾ ਕਹਿ ਦਿੱਤੀ।

Related posts

ਡਰੱਗਸ ਕੇਸ: ਰਕੂਲ ਪ੍ਰੀਤ ਸਿੰਘ ਤੋਂ ਚਾਰ ਘੰਟੇ ਪੁੱਛਗਿੱਛ, ਰੀਆ ਨਾਲ ਡਰੱਗਸ ਬਾਰੇ ਚੈੱਟ ‘ਤੇ ਭਰੀ ਹਾਮੀ

On Punjab

ਰੈੱਡ ਕਾਰਪਿਟ ‘ਤੇ ਹੁਮਾ ਕੁਰੈਸ਼ੀ ਦੀ ਖੂਬਸੂਰਤੀ, ਵੇਖੋ ਤਸਵੀਰਾਂ

On Punjab

ਮਾਧੁਰੀ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ, ਸ਼ੇਅਰ ਕੀਤੀ ਵੀਡੀਓ

On Punjab