PreetNama
ਖਬਰਾਂ/News

ਦੰਦਾਂ ਦੀ ਸੰਭਾਲ ਪੰਦਰਵਾੜੇ ਦੌਰਾਨ 15 ਮਰੀਜ਼ਾਂ ਨੂੰ ਲਗਾਏ ਗਏ ਮੁਫਤ ਡੈਚਰ

ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਵੱਲੋਂ ਦੰਦਾਂ ਦੀ ਸੰਭਾਲ ਮੁਹਿੰਮ ਤਹਿਤ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ 15 ਰੋਜ਼ਾ ਦੰਦ ਸੰਭਾਲ ਕੈਂਪ ਦੌਰਾਨ 15 ਮਰੀਜ਼ਾਂ ਨੂੰ ੇ ਮੁਫਤ ਡੈਚਰ ਲਗਾਏ ਗਏ ਅਤੇ 250 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦਾ ਚੈਕਅਪ ਕਰਕੇ ਮੁਫਤ ਦਵਾਈ ਦਿੱਤੀ ਗਈ। ਸੀ.ਐਚ.ਸੀ ਮਮਦੋਟ ਵਿਖੇ ਡਾ ਰਜਿੰਦਰ ਮਨਚੰਦਾ ਐਸ ਐਮ ਓ ਵਲੋ ਪੰਦਰਵਾੜੇ ਦੀ ਸਮਾਪਤੀ ਦੌਰਾਨ ਮਰੀਜ਼ਾਂ ਨੂੰ ਮੁਫਤ ਡੈਚਰ ਦਿੰਦਿਆਂ ਲੋਕਾਂ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਪਹੁੰਚ ਲਈ ਪ੍ਰੇਰਿਤ ਕੀਤਾ ਗਿਆ। ਹਸਪਤਾਲ ਵਿਚ ਆਏ ਮਰੀਜ਼ਾਂ ਨਾਲ ਵਿਚਾਰ ਸਾਂਝੇ ਕਰਦਿਆਂ ਡਾ ਪੱਲਵੀ ਮੈਡੀਕਲ ਅਫਸਰ ਡੈਟਲ ਅਤੇ ਅੰਕੁਸ਼ ਭੰਡਾਰੀ ਬੀਈਈ ਨੇ ਕਿਹਾ ਕਿ ਇਸ 15 ਰੋਜ਼ਾ ਦੰਦ ਸੰਭਾਲ ਕੈਂਪ ਦੌਰਾਨ ਜਿਥੇ  ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਚੈਕਅਪ ਕੀਤਾ, ਉਥੇ ਲੋੜ ਅਨੁਸਾਰ ਦਵਾਈਆਂ ਵੀ ਸਿਹਤ ਵਿਭਾਗ ਵੱਲੋਂ ਮੁਫਤ ਦਿੱਤੀਆ ਗਈਆ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਡੈਂਚਰ ਦਿੱਤੇ ਗਏ ਤਾਂ ਜੋ ਇਹ ਬਜ਼ੁਰਗ ਆਪਣਾ ਖਾਣ-ਪਾਣ ਸਹੀ ਤਰ੍ਹਾਂ ਨਾਲ ਕਰ ਸਕਣ।ਡਾ:ਮਨਚੰਦਾ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਮੂੰਹ, ਪੇਟ ਦੇ ਕੈਂਸਰ ਸਮੇਤ ਹਰੇਕ ਬਿਮਾਰੀ ਦੇ ਖਾਤਮੇ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਡਾ:ਪੱਲਵੀ ਨੇ ਕਿਹਾ ਕਿ ਪਾਚਣ ਕ੍ਰਿਆ ਨੂੰ ਠੀਕ ਕਰਨ ਤੇ ਸਵਾਦ ਚਖਣ ਲਈ ਦੰਦਾਂ ਦੀ ਸੰਭਾਲ ਜ਼ਰੂਰੀ ਹੈ ਅਤੇ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਲਈ ਹਰੇਕ ਲਈ ਰਾਤ ਵੇਲੇ ਬੁਰਸ ਕਰਨਾ ਜ਼ਰੂਰੀ ਹੈ। ਦੰਦਾਂ ਦੀ ਸੰਭਾਲ ‘ਤੇ ਜ਼ੋਰਦਿੰਦਿਆਂ ਡਾ:ਪਲਵੀ ਨੇ ਕਿਹਾ ਕਿ ਸਰੀਰ ਦੀ ਤੰਦਰੁਸਤੀ ਲਈ ਸਭ ਤੋਂ ਜ਼ਰੂਰੀ ਦੰਦ ਹਨ, ਕਿਉਂਕਿ ਦੰਦਾਂ ਨਾਲ ਚਿਥਿਆ ਖਾਣਾ ਪਚਣ ਦੇ ਯੋਗ ਹੁੰਦਾ ਹੈ, ਜਿਸ ਨਾਲ ਮਨੁੱਖ ਦਾ ਸਰੀਰ ਸੋਖਾਲੇ ਢੰਗ ਨਾਲ ਖਾਣੇ ਨੂੰ ਪਚਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਜਿਥੇ ਸਵੇਰੇ ਬੁਰਸ ਕਰਨਾ ਚਾਹੀਦਾ ਹੈ, ਉਥੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਬੁਰਸ਼ ਕਰਨਾ ਵੀ ਅਤਿ ਜ਼ਰੂਰੀ ਹੈ ਤਾਂ ਜੋ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਰੱਖੀ ਜਾ ਸਕੇ। ਸਿਗਰਟਨੋਸ਼ੀ, ਤੰਬਾਕੂਨੋਸ਼ੀ ਦਾ ਸਖਤ ਵਿਰੋਧ ਕਰਦਿਆਂ ਬੀ.ਈ.ਈ ਅੰਕੁਸ਼ ਭੰਡਾਰੀ ਨੇ ਕਿਹਾ ਕਿ ਜਿਥੇ ਇਸ ਨਾਲ ਮਨੁੱਖ ਨੂੰ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਉਥੇ ਇਸ ਨਾਲ ਮੂੰਹ ਰਾਹੀਂ ਪੇਟ ਵਿਚ ਗੰਦੇ ਤੱਤ ਵੀ ਚਲੇ ਜਾਂਦੇ ਹਨ, ਜੋ ਮਨੁੱਖ ਦੀ ਸਿਹਤ ਨੂੰ ਰੋਗੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿਤੰਦਰੁਸਤ ਸਿਹਤ ਲਈ ਜਿਨ੍ਹਾਂ ਜ਼ਰੂਰੀ ਮੂੰਹ ਦੀ ਸਫਾਈ ਹੈ, ਉਥੇ ਜ਼ਰੂਰੀ ਹੈ ਕਿ ਸਾਡੀ ਸਿਹਤ ਲਈ ਕਿਸ ਵਸਤੂ ਦੀ ਵਰਤੋਂ ਕਰਨੀ ਹੈ ਬਾਰੇ ਵੀ ਸੁਹਿਰਦਤਾ ਨਾਲ ਸੋਚਿਆ ਜਾ ਸਕ। ਇਸ ਮੌਕੇ ਸ਼ੀ੍ਰ ਰਾਜ ਕੁਮਾਰ,ਮਰਿੰਦਰਪਾਲ,ਅਮਰਜੀਤ ਮੇਲ ਵਰਕਰ ਸਮੇਤ ਹਸਪਤਾਲ ਦਾ ਸਟਾਫ ਹਾਜਰ ਸੀ।

 

Related posts

ਸੈਂਸੈਕਸ, ਨਿਫਟੀ ਵਿੱਚ ਆਇਆ ਉਛਾਲ

On Punjab

ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਲਈ ਇਕੱਲਾ ਕਿਸਾਨ ਜ਼ਿੰਮੇਵਾਰ ਕਿਉਂ?

On Punjab

ਅਮਰੀਕਾ ‘ਚ ਨਵਾਂ ਬੈਂਕਿੰਗ ਸੰਕਟ, ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੱਚੀ ਹਲਚਲ

On Punjab