ਦੱਖਣੀ ਅਫ਼ਗਾਨਿਸਤਾਨ ਵਿਚ ਇਕ ਫ਼ੌਜੀ ਜਾਂਚ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਚਾਰ ਨਾਗਰਿਕਾਂ ਸਮੇਤ ਘੱਟ ਤੋਂ ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਿਸੇ ਅੱਤਵਾਦੀ ਜਮਾਤ ਨੇ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ।
ਹੇਲਮੰਡ ਸੂਬੇ ਦੇ ਗਵਰਨਰ ਦੇ ਬੁਲਾਰੇ ਓਮਰ ਜਵਾਕ ਮੁਤਾਬਕ ਇਹ ਹਮਲਾ ਬੁੱਧਵਾਰ ਰਾਤ ਨਹਿਰੀ ਸਾਰਾਹ ਜ਼ਿਲ੍ਹੇ ਵਿਚ ਹੋਇਆ ਜਿਸ ਵਿਚ ਇਕ ਛੋਟਾ ਬੱਚਾ ਅਤੇ ਸੁਰੱਖਿਆ ਬਲ ਦੇ ਤਿੰਨ ਜਵਾਨ ਜ਼ਖ਼ਮੀ ਹੋਏ ਹਨ। ਹਮਲੇ ਸਮੇਂ ਕੁਝ ਲੋਕ ਇਕ ਵਾਹਨ ਰਾਹੀਂ ਉੱਥੋਂ ਲੰਘ ਰਹੇ ਸਨ। ਇਨ੍ਹਾਂ ਵਿੱਚੋਂ ਦੋ ਅੌਰਤਾਂ ਦੀ ਮੌਤ ਹੋ ਗਈ।
ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵੱਲੋਂ ਨਿਯੁਕਤ ਵਾਰਤਾਕਾਰਾਂ ਵਿਚਕਾਰ ਕਤਰ ਵਿਚ ਇਤਿਹਾਸਕ ਸ਼ਾਂਤੀ ਵਾਰਤਾ ਚੱਲ ਰਹੀ ਹੈ। 2001 ਵਿਚ ਅਫ਼ਗਾਨਿਸਤਾਨ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਪਿੱਛੋਂ ਤਾਲਿਬਾਨ ਨੇ ਮੱਧ ਪੂਰਬ ਦੇ ਇਸ ਦੇਸ਼ ਵਿਚ ਆਪਣਾ ਸਿਆਸੀ ਦਫ਼ਤਰ ਸਥਾਪਿਤ ਕਰ ਰੱਖਿਆ ਹੈ। ਸ਼ਾਂਤੀ ਵਾਰਤਾ ਦਾ ਮਕਸਦ ਗ੍ਹਿ ਯੁੱਧ ਨੂੰ ਖ਼ਤਮ ਕਰਨਾ ਅਤੇ ਦੇਸ਼ ਵਿਚ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਰੂਪ-ਰੇਖਾ ਤਿਆਰ ਕਰਨਾ ਹੈ।
Also Readਅਫ਼ਗਾਨਿਸਤਾਨ ਦੀ ਉਪ ਨਿਆਂ ਮੰਤਰੀ ਜ਼ਕੀਆ ਅਦੀਲੀ ਦਾ ਕਹਿਣਾ ਹੈ ਕਿ ਤਾਲਿਬਾਨ ਨਾਲ ਸ਼ਾਂਤੀ ਕਾਇਮ ਕਰਨਾ ਇਕ ਕਠਿਨ ਕੰਮ ਹੈ। ਇਹ ਸੰਗਠਨ ਏਕਾਧਿਕਾਰ ਵਿਚ ਯਕੀਨ ਰੱਖਦਾ ਹੈ ਅਤੇ ਅੜੀਅਲ ਰਵੱਈਆ ਅਪਣਾਉਂਦਾ ਹੈ। ਤਾਲਿਬਾਨ ਨਾਲ ਵਾਰਤਾ ਵਿਚ ਸ਼ਾਮਲ ਅਫ਼ਗਾਨ ਸਰਕਾਰ ਦੇ ਸੰਪਰਕ ਸਮੂਹ ਦੀ ਮੈਂਬਰ ਜ਼ਕੀਆ ਨੇ ਕਿਹਾ ਕਿ ਉਹ ਬਹਾਨੇ ਬਣਾਉਂਦੇ ਹਨ, ਵਾਰਤਾ ਵਿਚ ਲਚੀਲਾਪਣ ਨਹੀਂ ਦਿਖਾਉਂਦੇ। ਉਨ੍ਹਾਂ ਕਿਹਾ ਕਿ ਹਿੰਸਾ ਦੇ ਸ਼ਿਕਾਰ ਲੋਕਾਂ ਨੂੰ ਨਿਆਂ ਦਿਵਾਉਣਾ ਤਾਲਿਬਾਨ ਲਈ ਮਨੁੱਖੀ ਅਧਿਕਾਰਾਂ ਦਾ ਨਹੀਂ, ਸਿਰਫ਼ ਸਿਆਸੀ ਮਾਮਲਾ ਹੈ।