ਬੈਂਗਲੁਰੂ: ਐਤਵਾਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ t20 ਸੀਰੀਜ਼ ਦਾ ਤੀਸਰਾ ਮੁਕਾਬਲਾ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੇਜ਼ਬਾਨ ਭਾਰਤ ਨੂੰ ਸਸਤੇ ਵਿੱਚ ਰੋਕ ਦਿੱਤਾ । ਜਿਸ ਤੋਂ ਬਾਅਦ ਕਪਤਾਨ ਕਵਿੰਟਨ ਡੀ ਕੌਕ ਅਜੇਤੂ 79 ਦੌੜਾਂ ਤੇ ਤੇਂਬਾ ਬਾਵੂਮਾ ਨੇ ਅਜੇਤੂ 27 ਦੌੜਾਂ ਦੀ ਸ਼ਾਦਨਾਰ ਬੱਲੇਬਾਜ਼ੀ ਦੀ ਬਦੌਲਤ ਤੀਸਰਾ ਮੁਕਾਬਲਾ ਜਿੱਤ ਕੇ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ ।ਜ਼ਿਕਰਯੋਗ ਹੈ ਕਿ ਧਰਮਸ਼ਾਲਾ ਵਿੱਚ ਖੇਡਿਆ ਗਿਆ ਪਹਿਲਾ ਟੀ-20 ਮੁਕਾਬਲਾ ਬਾਰਿਸ਼ ਕਾਰਨ ਰੱਦ ਹੋ ਗਿਆ ਸੀ ਤੇ ਦੂਜਾ ਮੈਚ ਮੇਜ਼ਬਾਨ ਭਾਰਤ ਨੇ ਜਿੱਤ ਕੇ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਸੀ, ਪਰ ਤੀਸਰੇ ਮੁਕਾਬਲੇ ਵਿੱਚ ਟਾਸ ਹਾਰਨ ਤੋਂ ਬਾਅਦ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਤੇ 134 ਦੌੜਾਂ ਦੇ ਘੱਟ ਸਕੋਰ ‘ਤੇ ਹੀ ਰੋਕ ਦਿੱਤਾ । ਇਨ੍ਹਾਂ ਦੌੜਾਂ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੇ ਇਹ ਟੀਚਾ 16.5 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ ।ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਦੇ ਕਿਸੇ ਵੀ ਬੱਲੇਬਾਜ਼ ਨੇ ਟਿਕ ਕੇ ਖੇਡਣ ਦੀ ਕੋਸ਼ਿਸ਼ ਨਹੀਂ ਕੀਤੀ । ਇਸ ਵਿੱਚ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਭ ਤੋਂ ਵੱਧ 25 ਗੇਂਦਾਂ ‘ਤੇ 36 ਦੌੜਾਂ ਬਣਾਈਆਂ । ਦੱਖਣੀ ਅਫ਼ਰੀਕਾ ਦੀ ਟੀਮ ਦੇ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ । ਜਿਸ ਵਿੱਚ ਹੈਂਡ੍ਰਿਕਸ ਨੇ 14 ਦੌੜਾਂ ਤੇ 2 ਵਿਕਟਾਂ, ਬਿਊਰਨ ਫੋਰਟੁਈਨ ਨੇ 39 ਦੌੜਾਂ ਤੇ 3 ਵਿਕਟਾਂ ਹਾਸਿਲ ਕੀਤੀਆਂ ।
ਇਸ ਮੁਕਾਬਲੇ ਵਿੱਚ ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਤੀਜੇ ਓਵਰ ਵਿੱਚ ਬਿਊਰਨ ਹੈਂਡ੍ਰਿਕਸ ਦੀ ਗੇਂਦ ਤੇ ਸਲਿੱਪ ਵਿੱਚ ਕੈਚ ਦੇ ਬੈਠੇ । ਜਿਸ ਤੋਂ ਬਾਅਦ ਸਾਰੀ ਜਿੰਮੇਵਾਰੀ ਧਵਨ ‘ਤੇ ਆ ਗਈ, ਪਰ ਛੱਕਾ ਲਾਉਣ ਦੀ ਕੋਸ਼ਿਸ਼ ਵਿੱਚ ਉਹ ਮਿਡਵਿਕਟ ‘ਤੇ ਕੈਚ ਦੇ ਬੈਠੇ । ਜਿਸ ਤੋਂ ਬਾਅਦ ਮੈਦਾਨ ਵਿੱਚ ਆਏ ਕੋਹਲੀ ਵੀ ਕੁਝ ਖਾਸ ਨਹੀਂ ਕਰ ਸਕੇ । ਉਹ ਦੌੜਾਂ ਬਣਾਉਣ ਲਈ ਜੂਝਦੇ ਹੋਏ ਨਜ਼ਰ ਆਏ । ਜਿਸ ਤੋਂ ਬਾਅਦ ਕੈਗਿਸੋ ਰਬਾਡਾ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਵਿੱਚ ਕੈਚ ਦੇ ਬੈਠੇ ।
ਜਿਸ ਤੋਂ ਬਾਅਦ ਵਿਕਟਾਂ ਡਿਗਣ ਦਾ ਸਿਲਸਿਲਾ ਜਾਰੀ ਰਿਹਾ । ਇਸ ਤੋਂ ਬਾਅਦ ਖਰਾਬ ਫਾਰਮ ਨਾਲ ਜੂਝ ਰਹੇ ਰਿਸ਼ਭ ਪੰਤ ਵੀ 20 ਗੇਂਦਾਂ ‘ਤੇ 19 ਦੌੜਾਂ ਬਣਾ ਕੇ ਆਊਟ ਹੋ ਗਏ । ਜਿਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ 8 ਗੇਂਦਾਂ ‘ਤੇ 5 ਦੌੜਾਂ, ਹਾਰਦਿਕ ਨੇ 18 ਗੇਂਦਾਂ ‘ਤੇ 14 ਦੌੜਾਂ ਤੇ ਰਵਿੰਦਰ ਜਡੇਜਾ ਨੇ 17 ਗੇਂਦਾਂ ‘ਤੇ 19 ਦੌੜਾਂ ਬਣਾਈਆਂ । ਜਿਸ ਕਾਰਨ ਭਾਰਤ 140 ਦੌੜਾਂ ਤੱਕ ਵੀ ਨਹੀਂ ਪਹੁੰਚ ਸਕਿਆ ।