70.83 F
New York, US
April 24, 2025
PreetNama
ਸਮਾਜ/Social

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਿਊਂਗ ਬਾਕ ਮੁੜ ਜੇਲ੍ਹ ਭੇਜੇ ਗਏ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਿਊਂਗ ਬਾਕ ਦੋ ਵਾਰ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਉਣ ਪਿੱਛੋਂ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਫਿਰ ਜੇਲ੍ਹ ਭੇਜ ਦਿੱਤੇ ਗਏ ਹਨ।
ਸਾਬਕਾ ਰਾਸ਼ਟਰਪਤੀ ‘ਤੇ 2008 ਤੋਂ ਲੈ ਕੇ 2013 ਤਕ ਦੇ ਸ਼ਾਸਨ ਕਾਲ ਦੌਰਾਨ ਭਿ੍ਸ਼ਟਾਚਾਰ ਅਤੇ ਕਈ ਵੱਡੀਆਂ ਕੰਪਨੀਆਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਅਦਾਲਤ ਵਿਚ ਚੱਲ ਰਹੇ ਸਨ। ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 2008 ਵਿਚ 15 ਸਾਲਾਂ ਦੀ ਸਜ਼ਾ ਸੁਣਾਈ ਸੀ। ਉਹ ਜੇਲ੍ਹ ਭੇਜੇ ਗਏ ਪ੍ਰੰਤੂ ਬਾਅਦ ਵਿਚ ਹੋਰ ਅਦਾਲਤ ਦੇ ਆਦੇਸ਼ ‘ਤੇ ਦੋ ਵਾਰ ਜ਼ਮਾਨਤ ‘ਤੇ ਬਾਹਰ ਆਏ। ਇਸ ਵਾਰ ਸੁਪਰੀਮ ਕੋਰਟ ਨੇ ਉਨ੍ਹਾਂ ‘ਤੇ ਚੱਲ ਰਹੇ ਮੁਕੱਦਮਿਆਂ ਵਿਚ 17 ਸਾਲਾਂ ਦੀ ਜੇਲ੍ਹ ਸੁਣਾਈ ਹੈ। ਦੱਸਣਯੋਗ ਹੈ ਕਿ ਲੀ ਮਿਊਂਗ ਬਾਕ ਨੇ ਪੰਜ ਸਾਲ ਦੇ ਕਾਰਜਕਾਲ ਵਿਚ ਭਿ੍ਸ਼ਟਾਚਾਰ ਦੇ ਮਾਮਲੇ ਉਜਾਗਰ ਹੋਣ ‘ਤੇ ਦੇਸ਼ ਭਰ ਵਿਚ ਜ਼ਬਰਦਸਤ ਅੰਦੋਲਨ ਹੋਏ ਸਨ। ਦੇਸ਼ ਦੀ ਆਰਥਿਕ ਸਥਿਤੀ ਵੀ ਖ਼ਰਾਬ ਹੋ ਗਈ ਸੀ।

Related posts

ਸਿੰਗਾਪੁਰ ’ਚ ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਬੰਦ ਕੀਤੇ ਗਏ ਸਾਰੇ ਸਕੂਲ, ਹੋਮ ਬੇਸਡ ਲਰਨਿੰਗ ਹੋਵੇਗੀ ਸ਼ੁਰੂ

On Punjab

ਕਾਲਮ ਨਵੀਸ ਦਾ ਸੰਘਰਸ਼

Pritpal Kaur

ਮੈਡੀਕਲ ਕਾਲਜ ਤੋਂ ਹਟਾਏ ਗਏ ਦੋ ਡਾਕਟਰ, ਹਾਥਰਸ ਕਾਂਡ ’ਚ ਇਕ ਨੇ ਦਿੱਤਾ ਸੀ ਬਿਆਨ

On Punjab