32.27 F
New York, US
February 3, 2025
PreetNama
ਖਾਸ-ਖਬਰਾਂ/Important News

ਦੱਖਣੀ ਚੀਨ ‘ਚ ਮੁੜ ਦਿਸੇ COVID ਦੇ ਨਵੇਂ ਕੇਸ, ਉਡਾਣਾਂ ਰੱਦ, ਸਖ਼ਤ ਨਿਯਮ ਲਾਗੂ

ਚੀਨ ਤੋਂ ਸ਼ੁਰੂਆਤ ਹੋਈ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾ ਦਿੱਤੀ ਹੈ। ਉੱਥੇ ਹੁਣ ਹਾਲਾਤ ਕਾਬੂ ‘ਚ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਖ਼ਬਰ ਹੈ ਕਿ ਚੀਨ ਦੇ ਗੁਆਂਦਡੋਂਗ ਪ੍ਰਾਂਤ ‘ਚ ਕੋਵਿਡ-19 ਦੇ ਮਾਮਲਿਆਂ ‘ਚ ਭਿਆਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਸ ਕਾਰਨ ਤੋਂ ਸੈਂਕੜੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਦੱਖਣੀ ਚੀਨ ‘ਚ ਇਕ ਸ਼ਹਿਰ ਦੇ ਹਿੱਸੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਸ਼ਨਿਚਰਵਾਰ ਨੂੰ ਕੁੱਲ 6 ਨਵੇਂ ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ‘ਚ ਸ਼ੇਨਝੇਨ ਦੇ ਦੋ ਤੇ ਫੋਸ਼ਾਨ ਤੇ ਡੋਂਗਗੁਆਨ ‘ਚ ਇਕ-ਇਕ ਮਾਮਲਾ ਸ਼ਾਮਲ ਹੈ।

ਕੋਰੋਨਾ ਦੇ ਹੋਰ ਮਾਮਲੇ ਪ੍ਰਾਂਤੀਅ ਰਾਜਧਾਨੀ ਗਵਾਂਗਝੂ ‘ਚ ਪਾਏ ਗਏ ਸਨ ਤੇ ਇਸ ਦੀ ਪੁਸ਼ਟੀ ਸਭ ਤੋਂ ਪਹਿਲਾਂ ਉਨ੍ਹਾਂ ਦੇ ਕਰੀਬਿਆ ਕੋਲੋਂ ਪਤਾ ਚੱਲੀ। ਨਵੇਂ ਮਾਮਲਿਆਂ ‘ਚੋਂ ਇਕ ਸ਼ੇਨਜੇਨ ਹਵਾਈ ਅੱਡੇ ‘ਤੇ ਮੌਜੂਦ ਇਕ ਰੈਸਟੋਰੈਂਟ ‘ਚ ਕੰਮ ਕਰਨ ਵਾਲੀ 21 ਸਾਲਾ ਅਦਾਕਾਰਾ ਹੈ। ਇਸ ਬਾਰੇ ‘ਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੁੜੀ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਸਟ੍ਰੇਨ ਪਾਇਆ ਗਿਆ ਹੈ।

 

 

ਚੀਨ ‘ਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਸ ਦੇ ਨਤੀਜਨ 460 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਹਵਾਈ ਅੱਡੇ ‘ਤੇ ਜ਼ਿਆਦਾਤਰ ਦੁਕਾਨਾਂ ਤੇ ਰੈਸਟੋਰੈਂਟ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ਼ਹਿਰ ‘ਚ ਇਨਫੈਕਸ਼ਨ ਦਾ ਸਿਲਸਿਲਾ ਨਹੀਂ ਰੁੱਕਿਆ ਬਲਕਿ ਦੂਜਾ ਮਰੀਜ਼ 35 ਸਾਲ ਦਾ ਜੋ ਡੋਂਗਗੁਆਨ ਨਿਵਾਸੀ ਹੈ ਇਹ ਸ਼ੇਨਝੇਨ ‘ਚ ਕੰਮ ਕਰਦਾ ਹੈ। ਜਦੋਂ ਸ਼ੁੱਕਰਵਾਰ ਨੂੰ ਪੁਸ਼ਟੀ ਹੋਈ ਤਾਂ ਇਸ ਦੌਰਾਨ ਉਸ ਦੀ ਪਤਨੀ 30 ਸਾਲ ਵੀ ਇਨਫੈਕਟਿਡ ਪਾਈ ਗਈ।
ਪ੍ਰਸ਼ਾਸਨ ਨੇ ਦਿੱਤੇ ਸਖ਼ਤ ਨਿਰਦੇਸ਼

 

ਇਸ ਵਾਰ ਚੀਨ ‘ਚ ਕੋਰੋਨਾ ਦੀ ਦਸਤਕ ਭਿਆਨਕ ਰੂਪ ਨਾ ਲੈ ਲਵੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਿਆਂ ਪ੍ਰਸ਼ਾਸਨ ਨੇ ਵਾਇਰਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ 10 ਲੱਖ ਵਾਇਰਲ ਸਕ੍ਰੀਨਿੰਗ ਵੀ ਕੀਤੀ ਗਈ ਹੈ। ਡੋਂਗਗੁਆਨ ਨੇ ਸ਼ਹਿਰ ਦੇ 13 ਹਿੱਸਿਆਂ ਨੂੰ ਸ਼ੱਕੀ ਮਾਮਲਿਆਂ ‘ਚ ਬੰਦ ਕਰ ਦਿੱਤਾ ਹੈ ਤੇ ਪੰਜ ਡੋਂਗਗੁਆਨ ਟਾਊਨਸ਼ਿਪ ਤੇ ਜ਼ਿਲ੍ਹਿਆਂ ਦੇ ਲਗਪਗ 2.5 ਮਿਲਿਅਨ ਲੋਕਾਂ ਦੀ ਜਾਂਚ ਕੀਤੀ ਗਈ ਹੈ।

Related posts

ਨੇਪਾਲ ‘ਚ ਲਗਾਤਾਰ ਤਿੰਨ ਵਾਰ ਕੰਬੀ ਧਰਤੀ, 5 ਲੋਕ ਹਸਪਤਾਲ ‘ਚ ਭਰਤੀ; ਕਈ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ

On Punjab

ਸੁਪਰੀਮ ਕੋਰਟ ਵੱਲੋਂ ਯੇਚੁਰੀ ਨੂੰ ਕਸ਼ਮੀਰੀ ਜਾਣ ਦੀ ਇਜਾਜ਼ਤ

On Punjab

ਸਾਊਦੀ ‘ਚ ਭ੍ਰਿਸ਼ਟਾਚਾਰ ਮਾਮਲਾ, ਪ੍ਰਿੰਸ ਸਲਮਾਨ ਨੇ ਸ਼ਾਹੀ ਪਰਿਵਾਰ ਦੇ ਦੋ ਮੈਂਬਰ ਕੀਤੇ ਬਰਖਾਸਤ

On Punjab