Dhanteras Gold Price : ਨਵੀਂ ਦਿੱਲੀ : ਸਰਾਫ਼ਾ ਬਾਜ਼ਾਰ ‘ਚ ਬੀਤੇ ਦਿਨੀਂ ਨੂੰ ਸੋਨੇ ਦੀ ਕੀਮਤ ‘ਚ ਵਾਧਾ ਦਰਜ ਕੀਤਾ ਗਿਆ ਹੈ। ਸੋਨੇ ਦੀ ਕੀਮਤ ‘ਚ ਬੁੱਧਵਾਰ ਨੂੰ 177 ਰੁਪਏ ਦੀ ਤੇਜੀ ਆਈ ਸੀ। ਇਸ ਤੇਜੀ ਨਾਲ ਰਾਸ਼ਟਰੀ ਰਾਜਧਾਨੀ ਵਿੱਚ 10 ਗਰਾਮ ਸੋਨੇ ਦੀ ਕੀਮਤ 38,932 ਰੁਪਏ ਹੋ ਗਈ ਹੈ।ਦੱਸ ਦੇਈਏ ਕਿ ਅੱਜ 10g ਸੋਨੇ ਦੀ ਕੀਮਤ 39,370 ਰੁਪਏ ਹੈ । ਧਨ ਤੇਰਸ ਦੇ ਮੌਕੇ ਲੋਕ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਦੱਸ ਦੇਈਏ ਕਿ ਕੌਮਾਂਤਰੀ ਪੱਧਰ ਤੇ ਪੀਲੀ ਧਾਤੂ ‘ਚ ਰਹੀ ਨਰਮੀ ਦੇ ਬਾਵਜੂਦ ਘਰੇਲੂ ਪੱਧਰ ‘ਤੇ ਤਿਉਹਾਰੀ ਮੰਗ ਆਉਣ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 125 ਰੁਪਏ ਚੜ੍ਹ ਕੇ 39,670 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ ਜਦੋਂ ਇਸ ਦੌਰਾਨ ਚਾਂਦੀ 100 ਰੁਪਏ ਦੀ ਗਿਰਾਵਟ ਦੇ ਨਾਲ 46,900 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ।
ਗੱਲ ਕਰੀਏ ਵਿਦੇਸ਼ ਦੀ ਤਾਂ ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸੋਨਾ ਹਾਜ਼ਿਰ 2.35 ਡਾਲਰ ਘੱਟ ਕੇ 1,489.70 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.80 ਡਾਲਰ ਪ੍ਰਤੀ ਔਂਸ ਘਟ ਕੇ 1,486.10 ਡਾਲਰ ਪ੍ਰਤੀ ਔਂਸ ‘ਤੇ ਰਿਹਾ।