ਬੀਤੇ ਵਰ੍ਹੇ ਫਿਲਮ ‘ਜੇਲ’ ਦੇ ਗਾਣੇ ਕਾਵਾਲਾ… ਤੇ ਇਸ ਸਾਲ ਫਿਲਮ ‘ਇਸਤਰੀ-2’ ਦੇ ਗਾਣੇ ‘ਆਜ ਕੀ ਰਾਤ..’ ਨਾਲ ਅਦਾਕਾਰਾ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਡ ਮੀਡੀਆ ‘ਤੇ ਸੰਨਸਨੀ ਬਣ ਚੁੱਕੀ ਹੈ। ਦੱਖਣ ਭਾਰਤੀ ਫਿਲਮਾਂ ਦੇ ਨਾਲ ਹਿੰਦੀ ਫਿਲਮਾਂ ‘ਚ ਵੀ ਕੰਮ ਕਰ ਰਹੀ ਤਮੰਨਾ ਨੈੱਟਫਲਿਕਸ ‘ਤੇ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਸਿਕੰਦਰ ਕਾ ਮੁਕੱਦਰ’ ‘ਚ ਨਜ਼ਰ ਆਈ। ਬਚਪਨ ਦੇ ਦਿਨਾਂ ਨੂੰ ਆਪਣੇ ਦਿਲ ਦੇ ਸਭ ਤੋਂ ਨੇੜੇ ਮੰਨਣ ਵਾਲੀ ਤਮੰਨਾ ਭਾਟੀਆ (Tamannaah Bhatia) ਅਨੁਸਾਰ ਕਿਸਮਤ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸੋਚ ਨਾਲ ਕਿਤੇ ਵਧ ਕੇ ਦਿੱਤਾ ਹੈ। ਦਿਲਚਸਪ ਹੋਣੀ ਚਾਹੀਦੀ ਹੈ ਕਹਾਣੀ-ਕੀ ਹਿੰਦੀ ਫਿਲਮਾਂ ‘ਚ ਪ੍ਰੋਜੈਕਟਸ ਦੀ ਚੋਣ ਨੂੰ ਲੈ ਕੇ ਦੱਖਣ ਭਾਰਤੀ ਫਿਲਮਾਂ ਨਾਲੋਂ ਕੋਈ ਵੱਖਰੀ ਰਣਨੀਤੀ ਹੈ ? ਤਮੰਨਾ ਕਹਿੰਦੀ ਹੈ, ‘ਬਿਲਕੁਲ ਨਹੀਂ। ਹਿੰਦੀ ਹੋਵੇ ਜਾਂ ਦੱਖਣ ਭਾਰਤੀ ਸਿਨੇਮਾ, ਮੈਂ ਆਪਣੇ ਸਾਹਮਣੇ ਆਉਣ ਵਾਲੀਆਂ ਕਹਾਣੀਆਂ ‘ਚੋਂ ਉਨ੍ਹਾਂ ਨੂੰ ਚੁਣਦੀ ਹਾਂ, ਜੋ ਮੈਨੂੰ ਬਿਹਤਰ ਲਗਦੀਆਂ ਹਨ, ਜਿਨ੍ਹਾਂ ਵਿਚ ਮੈਨੂੰ ਆਪਣੇ ਵੱਲੋਂ ਕੁਝ ਨਵਾਂ ਜੋੜਨ ਦਾ ਮੌਕਾ ਦਿਖਦਾ ਹੈ। ਜਿਸ ਵਿਚ ਮੈਨੂੰ ਲਗਦਾ ਹੈ ਕਿ ਮੈਂ ਉਸ ਭੂਮਿਕਾ ਨੂੰ ਸਹੀ ਢੰਗ ਨਾਲ ਪਰਦੇ ‘ਤੇ ਉਤਾਰ ਸਕਾਂਗੀ। ਜੋ ਕਹਾਣੀਆਂ ਮੈਨੂੰ ਉਤਸ਼ਾਹਤ ਕਰਦੀਆਂ ਹਨ, ਉਵੇਂ ਦੀਆਂ ਕਹਾਣੀਆਂ ਦਾ ਹਿੱਸਾ ਬਣਦੀ ਹਾਂ। ਜੇ ਕਹਾਣੀ ਵਿਚ ਮੇਰੀ ਹੀ ਦਿਲਚਸਪੀ ਨਹੀਂ ਹੈ ਤਾਂ ਮੈਂ ਉਸ ਵਿਚ ਕਿਸੇ ਹੋਰ ਦੀ ਦਿਲਚਸਪੀ ਕਿਵੇਂ ਜਾਗਰਿਤ ਕਰ ਸਕਦੀ ਹਾਂ?