63.68 F
New York, US
September 8, 2024
PreetNama
ਖਾਸ-ਖਬਰਾਂ/Important News

ਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓ

ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ ਧਰਤੀ ਦੀ ਸਤਹਿ ਦੀ ਨਿਗਰਾਨੀ ਲਈ ਤਿਆਰ ਤੇ ਲਾਂਚ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਸੋਮਵਾਰ ਨੂੰ ਇਹ ਉਪਗ੍ਰਹਿ ਲਾਂਚ ਕੀਤਾ ਗਿਆ। ਲੈਂਡਸੈੱਟ ਨਾਈਨ ਨਾਸਾ ਤੇ ਅਮਰੀਕੀ ਭੂਗਰਭ ਸਰਵੇ (ਯੂਐੱਸਜੀਐੱਸ) ਦਾ ਸੰਯੁਕਤ ਮਿਸ਼ਨ ਹੈ। ਵੈਂਡੇਨਬਰਗ ਸਪੇਸ ਲਾਂਚ ਕੰਪਲੈਕਸ ਤੋਂ ਯੂਨਾਈਟਿਡ ਲਾਂਚ ਅਲਾਇੰਸ ਐਟਲਸ ਚਾਰ ਰਾਕੇਟ ਨਾਲ ਉਪਗ੍ਰਹਿ ਨੂੰ ਪੁਲਾਡ਼ ’ਚ ਭੇਜਿਆ ਗਿਆ।

ਲਾਂਚ ਹੋਣ ਦੇ ਕਰੀਬ 83 ਮਿੰਟ ਬਾਅਦ ਨਾਰਵੇ ਦੇ ਸਵਾਲਬਾਰਡ ਉਪਗ੍ਰਹਿ ਨਿਗਰਾਨੀ ਭੂਮੀ ਸਟੇਸ਼ਨ ਨੂੰ ਉਪਗ੍ਰਹਿ ਦੇ ਸੰਕੇਤ ਮਿਲੇ। ਉਮੀਦ ਮੁਤਾਬਕ ਲੈਂਡਸੈੱਟ ਨਾਈਨ ਪ੍ਰਦਰਸ਼ਨ ਕਰ ਰਿਹਾ ਹੈ ਤੇ ਇਹ ਕਰੀਬ 438 ਮੀਲ (705 ਕਿਲੋਮੀਟਰ) ਦੀ ਉੱਚਾਈ ’ਤੇ ਆਪਣੇ ਅੰਤਿਮ ਪੰਧ ’ਚ ਸਥਾਪਤ ਹੋ ਜਾਵੇਗਾ। ਨਾਸਾ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ, ‘ਨਾਸਾ ਸਾਡੇ ਆਪਣੇ ਅਣਕਿਆਸੇ ਬੇਡ਼ੇ ਦੀਆਂ ਅਨੋਖੀਆਂ ਜਾਇਦਾਦਾਂ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਦੇ ਉਪਕਰਨਾਂ ਦੀ ਵਰਤੋਂ ਸਾਡੇ ਆਪਣੇ ਗ੍ਰਹਿ ਤੇ ਇਸ ਦੀ ਪੌਣ ਪਾਣੀ ਪ੍ਰਣਾਲੀ ਦਾ ਅਧਿਐਨ ਕਰਨ ਲਈ ਕਰਦਾ ਹੈ।’

Related posts

ਭਾਰਤ ਨੂੰ ਮੱਦਦ ਕਰਨ ਦਾ ਸਿਲਸਿਲਾ ਜਾਰੀ, ਯੂਨੀਸੇਫ ਨੇ 3 ਹਜ਼ਾਰ ਆਕਸੀਜਨ ਕੰਸਟ੍ਰੇਟਰ, ਟੈੱਸਟ ਕਿੱਟਾਂ ਤੇ ਹੋਰ ਸਮੱਗਰੀ ਭੇਜੀ

On Punjab

ਪਰਿਵਾਰ ਸਮੇਤ ਤਾਜ ਮਹਿਲ ਨੂੰ ਦੇਖਣ ਪਹੁੰਚੇ: ਟਰੰਪ

On Punjab

ਅਸੀਂ ਕਿਸਾਨਾਂ ਨੂੰ ਸਮੱਸਿਆ ਆਉਣ ਹੀ ਨਹੀਂ ਦੇਣੀ : ਮੁੱਖ ਮੰਤਰੀ ਮਾਨ

On Punjab