ਨਵੀਂ ਦਿੱਲੀ: ਬਾਲੀਵੁੱਡ ਦੇ ਹੀਮੈਨ ਦੇ ਨਾਂ ਨਾਲ ਜਾਣੇ ਜਾਂਦੇ ਫੇਮਸ ਐਕਟਰ ਧਰਮਿੰਦਰ (Dharmendra) ਨੂੰ ਅਮਰੀਕਾ ਦੇ ਸਟੇਟ ਜਰਨਲ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ। ਸਟੇਟ ਸੈਨੇਟ ਤੇ ਜਨਰਲ ਅਸੈਂਬਲੀ ਵੱਲੋਂ ਸੰਯੁਕਤ ਵਿਧਾਨ ਮਤਾ ਪਾਸ ਕੀਤਾ ਗਿਆ। ਇਸ ਤੋਂ ਬਾਅਦ ਧਰਮਿੰਦਰ ਨੂੰ ਸਟੇਟ ਨਿਊ ਜਰਸੀ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਦੱਸ ਦਈਏ ਕਿ ਵਿਧਾਨ ਸਭਾ ਦੇ ਦੋਵਾਂ ਸਦਨਾਂ ਨੇ ਧਰਮਿੰਦਰ ਨੂੰ ਐਵਾਰਡ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਨੇ ਫਿਲਮ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਛੇ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਧਰਮਿੰਦਰ ਨੇ 300 ਫਿਲਮਾਂ ਵਿੱਚ ਅਦਾਕਾਰੀ ਦਾ ਜੌਹਰ ਦਿਖਾਇਆ।
ਧਰਮਿੰਦਰ ਨੇ ਮਾਣ ਮਹਿਸੂਸ ਕਰਦਿਆਂ ਕਿਹਾ
ਇਸ ਦੇ ਨਾਲ ਹੀ ਇਸ ਐਵਾਰਡ ਨੂੰ ਸਵੀਕਾਰਦਿਆਂ ਧਰਮਿੰਦਰ ਨੇ ਵੱਡੀ ਖੁਸ਼ੀ ਜ਼ਾਹਰ ਕੀਤੀ ਹੈ। ਐਵਾਰਡ ਦਾ ਧੰਨਵਾਦ ਕਰਦਿਆਂ ਧਰਮਿੰਦਰ ਨੇ ਕਿਹਾ ਕਿ ਮੈਨੂੰ ਇਸ ਸਨਮਾਨ ‘ਤੇ ਬਹੁਤ ਖੁਸ਼ੀ ਤੇ ਮਾਣ ਹੈ।