ਮੁੰਬਈ: ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਲਈ ਖਾਸ ਸੁਨੇਹਾ ਸ਼ੇਅਰ ਕੀਤਾ, ਜੋ ‘ਪਲ ਪਲ ਦਿਲ ਕੇ ਪਾਸ‘ ਨਾਲ ਬਾਲੀਵੁੱਡ ‘ਚ ਡੈਬਿਊ ਕਰ ਰਿਹਾ ਹੈ। ਇਹ ਮੈਸੇਜ ਐਕਟਰਸ ਸਾਹਿਰ ਬਾਂਬਾ ਲਈ ਵੀ ਸੀ। ਆਪਣੇ ਟਵੀਟ ‘ਚ 83 ਸਾਲਾ ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ: “ਕਰਨ ਤੇ ਸਹਿਰ ਨੇ ਫ਼ਿਲਮ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਨਵੇਂ ਆਉਣ ਵਾਲਿਆਂ ਨੂੰ ਆਸ਼ੀਰਵਾਦ ਦਿਓ।”ਪਲ ਪਲ ਦਿਲ ਕੇ ਪਾਸ‘ ਦਾ ਨਿਰਦੇਸ਼ਨ ਕਰਨ ਦੇ ਪਿਤਾ ਸੰਨੀ ਦਿਓਲ ਨੇ ਕੀਤਾ ਹੈ। ਫਿਲਮ ਦਾ ਸਹਿ–ਨਿਰਮਾਣ ਦਿਓਲ ਭਰਾਵਾਂ ਦੀ ਵਿਜੇਤਾ ਫਿਲਮਾਂ ਕੰਪਨੀ ਨੇ ਕੀਤੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਸੈੱਟ ਕੀਤਾ ਗਿਆ, ‘ਪਲ ਪਾਲ ਦਿਲ ਕੇ ਪਾਸ’ ਪ੍ਰੇਮ ਕਹਾਣੀ ਹੈ। ਫਿਲਮ ‘ਚ ਆਕਾਸ਼ ਆਹੂਜਾ, ਸਿਮੋਨ ਸਿੰਘ, ਮੇਗਨਾ ਮਲਿਕ, ਕਾਮਿਨੀ ਖੰਨਾ ਤੇ ਅਕਾਸ਼ ਧਾਰ ਵਰਗੇ ਅਭਿਨੇਤਾ ਵੀ ਸਨ। ‘ਪਲ ਪਲ ਦਿਲ ਕੇ ਪਾਸ‘ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।