58.24 F
New York, US
March 12, 2025
PreetNama
ਖਬਰਾਂ/News

ਧਾਰਮਿਕ ਤਸਵੀਰ ਵਾਲੇ ਕੱਪ ’ਚ ਚਾਹ ਪੀ ਕੇ ਸਾਂਪਲਾ ਨੇ ਨਵਾਂ ਵਿਵਾਦ ਸਹੇੜਿਆ

ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਵਿਜੈ ਸਾਂਪਲਾ ਨੇ ਨਵਾਂ ਵਿਵਾਦ ਸਹੇੜ ਲਿਆ ਹੈ। ਸਾਂਪਲਾ ਦੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਰਦੁਆਰੇ ਦੀ ਫ਼ੋਟੋ ਵਾਲੇ ਕੱਪ ਵਿੱਚ ਚਾਹ ਪੀਂਦਿਆਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਫ਼ੋਟੋ ਵਿੱਚ ਸ੍ਰੀ ਸਾਂਪਲਾ ਆਪਣੇ ਘਰ ਕਿਸੇ ਨਾਲ ਗੱਲਬਾਤ ਕਰਦਿਆਂ ਇਸ ਵਿਵਾਦਤ ਕੱਪ ਨਾਲ ਚਾਹ ਪੀਂਦੇ ਨਜ਼ਰ ਆ ਰਹੇ ਹਨ।

ਸਿੱਖ ਜਥੇਬੰਦੀਆਂ ਵੱਲੋਂ ਇਸ ਅਣਗਹਿਲੀ ਲਈ ਉਨ੍ਹਾਂ ਦੀ ਕਾਫੀ ਨੁਕਤਾਚੀਨੀ ਕਰ ਰਹੇ ਹਨ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ। ਕਾਂਗਰਸ ਦੀ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਕਿਹਾ ਕਿ ਆਗੂਆਂ ਨੂੰ ਅਜਿਹੀਆਂ ਗੱਲਾਂ ਪ੍ਰਤੀ ਵਧੇਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ।

ਉਧਰ, ਸਿੱਖ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਪਰ ਵੀ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਦੀ ਧਾਰਮਿਕ ਭਾਵਨਾਵਾਂ ਪ੍ਰਤੀ ਕਿੰਨੀ ਕੁ ਸੰਵੇਦਨਾ ਹੈ, ਇਸ ਤੋਂ ਜ਼ਾਹਿਰ ਹੋ ਰਿਹਾ ਹੈ। ਉਧਰ, ਸਾਂਪਲਾ ਨੇ ਇਸ ਨੂੰ ਬੇਧਿਆਨੀ ਨਾਲ ਹੋਈ ਭੁੱਲ ਦੱਸਿਆ ਹੈ।

Related posts

ਨਿੱਜੀ ਸਕੂਲਾਂ ਨੂੰ ਪਛਾੜਣ ਲੱਗੇ ਹੁਣ ਸਰਕਾਰੀ ਸਕੂਲ

Pritpal Kaur

Dowry Case: ਯੂਕੇ ’ਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ

On Punjab

ਆਸਟ੍ਰੇਲੀਆ ‘ਚ ਖਾਲਿਸਤਾਨ ਸਮਰਥਕਾਂ ਦੀ ਗੁੰਡਾਗਰਦੀ, ਭਾਰਤੀ ਵਿਦਿਆਰਥੀ ‘ਤੇ ਲੋਹੇ ਦੀ ਰਾਡ ਨਾਲ ਹਮਲਾ; ਬਣਾਉਂਦੇ ਰਹੇ ਵੀਡੀਓ

On Punjab