27.61 F
New York, US
February 5, 2025
PreetNama
ਰਾਜਨੀਤੀ/Politics

ਧਾਰਾ 370 ‘ਤੇ ਕਾਂਗਰਸ ਨੇ ਘੇਰੀ ਸਰਕਾਰ, ਪੁੱਛਿਆ ਤਾਕਤ ਨਾਲ ਕਦੇ ਕਿਸ ਸਮੱਸਿਆ ਦਾ ਹੱਲ ਨਿਕਲਿਆ?

ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਬੇਅਸਰ ਕਰਨ ਦੇ ਸਰਕਾਰ ਦੇ ਫ਼ੈਸਲੇ ‘ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਸਵਾਲੀਆ ਲਹਿਜ਼ੇ ‘ਚ ਕਰਾਰਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੀ ਦੁਨੀਆ ਵਿੱਚ ਕਿਤੇ ਵੀ ‘ਜ਼ਬਰੀ ਰਾਸ਼ਟਰਵਾਦ’ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਿਕਲਿਆ ਹੈ। ਉਨ੍ਹਾਂ ਸਾਬਕਾ ਆਈਏਐਸ ਅਧਿਕਾਰੀ ਸ਼ਾਹ ਫੈਸਲ ਦੇ ਬਿਆਨ ਦਾ ਹਵਾਲਾ ਦਿੰਦਿਆਂ ਵੀਰਵਾਰ ਨੂੰ ਸਰਕਾਰ ਤੋਂ ਇਹ ਸਵਾਲ ਪੁੱਛਿਆ।ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਨੇ ਟਵੀਟ ਕੀਤਾ ਕਿ ਸ਼ਾਹ ਫੈਸਲ ਸਿਵਲ ਸੇਵਾ ਪ੍ਰੀਖਿਆ ਵਿੱਚ ਪਹਿਲੇ ਥਾਂ ‘ਤੇ ਆਏ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਨਾਲ ਜੁੜੇ। ਉਨ੍ਹਾਂ ਜੰਮੂ-ਕਸ਼ਮੀਰ ‘ਤੇ ਸਰਕਾਰ ਦੇ ਕਦਮ ਨੂੰ ਸਭ ਤੋਂ ਵੱਡਾ ਵਿਸਾਹਘਾਤ ਦੱਸਿਆ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਜੇਕਰ ਸ਼ਾਹ ਫੈਸਲ ਅਜਿਹਾ ਸੋਚਦੇ ਹਨ ਤਾਂ ਸੋਚੋ ਕਿ ਜੰਮੂ-ਕਸ਼ਮੀਰ ਦੇ ਲੱਖਾਂ ਆਮ ਲੋਕ ਕੀ ਸੋਚਦੇ ਹੋਣਗੇਜ਼ਿਕਰਯੋਗ ਹੈ ਕਿ ਸੰਸਦ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਬੇਅਸਰ ਬਣਾਉਣ ਸਬੰਧੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦਸਤਖ਼ਤ ਮਗਰੋਂ ਜੰਮੂ-ਕਸ਼ਮੀਰ ਤੇ ਲੱਦਾਖ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣ ਗਏ ਹਨ।

Related posts

ਪਾਰਲੀਮੈਂਟ ‘ਚ ਪਹੁੰਚੀਆਂ ਬੇਹੱਦ ਖੂਬਸੂਰਤ ਸੰਸਦ ਮੈਂਬਰ, ਜਾਣੋ ਕੌਣ

On Punjab

ਪੰਜਾਬ ਦੀਆਂ ਜੇਲ੍ਹਾਂ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਕੈਨੇਡਾ ‘ਚ ਬੈਠਾ ਅੱਤਵਾਦੀ ਬਣਾ ਰਿਹੈ ਖਤਰਨਾਕ ਪਲਾਨ!

On Punjab

ਵੱਡੀ ਵਾਰਦਾਤ : ਮੈਟਰੋ ਸਟੇਸ਼ਨ ਤੇ ਮਿਲੀ ਬੰਬ ਦੀ ਸੂਚਨਾ, ਪੁਲਸ ਨੂੰ ਪਈਆਂ ਭਾਜੜਾਂ

On Punjab