PreetNama
ਖਾਸ-ਖਬਰਾਂ/Important News

ਧੀ ਈਵਾ ਨਾਲ ਸੁਰਵੀਨ ਚਾਵਲਾ ਨੇ ਕਰਵਾਇਆ ਪਹਿਲਾ ਫੋਟੋਸ਼ੂਟ, ਸਾਹਮਣੇ ਆਈ ਤਸਵੀਰ

ਮੁੰਬਈਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬੀਤੀ 15 ਅਪਰੈਲ ਨੂੰ ਆਪਣੀ ਜ਼ਿੰਦਗੀ ‘ਚ ਈਵਾ ਨਾਂ ਦੀ ਖੂਬਸੂਰਤ ਬੱਚੀ ਦਾ ਸਵਾਗਤ ਕੀਤਾ ਹੈ। ਸੁਰਵੀਨ ਜਦੋਂ ਗਰਭਵਤੀ ਸੀ ਤਾਂ ਉਸ ਨੇ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ। ਹੁਣ ਇੱਕ ਵਾਰ ਫੇਰ ਐਕਟਰਸ ਨੇ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਸੁਰਵੀਨ ਦੀ ਗੋਦ ‘ਚ ਉਸ ਦੀ ਧੀ ਈਵਾ ਵੀ ਨਜ਼ਰ ਆ ਰਹੀ ਹੈ।

 

ਸੁਰਵੀਨ ਨੇ ਇਹ ਫੋਟੋ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ਜੋ ਇਸ ਸਮੇਂ ਖੂਬ ਵਾਇਰਲ ਹੋ ਰਹੀ ਹੈ। ਹੁਣ ਤਕ ਈਵਾ ਤੇ ਸੁਰਵੀਨ ਦੀਆਂ ਤਸਵੀਰਾਂ ‘ਚ ਈਵਾ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਇਸ ਫੋਟੋਸ਼ੂਟ ‘ਚ ਉਸ ਦਾ ਫੇਸ ਸਾਫ਼ ਨਜ਼ਰ ਆ ਰਿਹਾ ਹੈ। ਸੁਰਵੀਨ ਦਾ ਇਹ ਫੋਟੋਸ਼ੂਟ ਬਲੈਕ ਐਂਡ ਵ੍ਹਾਈਟ ਹੈ। ਇਸ ਨੂੰ ਸ਼ੇਅਰ ਕਰਦੇ ਹੋਏਉਸ ਨੇ ਲਿਖਿਆ ਹੈ ‘ਉਹ ਪਿਆਰ,,, ਜਿਸ ਨਾਲ ਮੇਰੀ ਹੁਣੇ ਜਾਣਪਛਾਣ ਹੋਈ।”

ਸੁਰਵੀਨ ਨੇ ਆਪਣੇ ਮਾਂ ਬਣਨ ਦੇ ਤਜ਼ਰਬੇ ਬਾਰੇ ਕਿਹਾ ਕਿ ਸ਼ੁਰੂਆਤ ‘ਚ ਅਸੀਂ ਡਰ ਰਹੇ ਸੀ ਪਰ ਹੌਲੀਹੌਲੀ ਚੀਜ਼ਾਂ ਆਮ ਹੁੰਦੀਆਂ ਗਈਆਂ। ਇਹ ਕਾਫੀ ਖੂਬਸੂਰਤ ਅਹਿਸਾਸ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਮੈਂ ਮਦਰਹੁੱਡ ਬਾਰੇ ਜ਼ਿਆਦਾ ਨਹੀਂ ਜਾਣਦੀ ਪਰ ਇਹ ਯਾਦਗਾਰ ਰਹੇਗਾ।

Related posts

ਤੀਆਂ ਨੇ ਫਰਿਜ਼ਨੋਂ ਲਾਇਆ ਪੰਜਾਬ ਵਾਲਾ ਰੰਗ, ਵੱਖ-ਵੱਖ ਗਰੁੱਪਾਂ ‘ਚ ਗੀਤਾਂ ਤੇ ਗਿੱਧੇ ਦੇ ਮੁਕਾਬਲੇ ਕਰਵਾਏ

On Punjab

ਇਕ ਸਾਲ ਦਾ Baby Influencer ਹਰ ਮਹੀਨੇ ਯਾਤਰਾ ਰਾਹੀਂ ਕਮਾਉਂਦਾ ਹੈ 75,000 ਰੁਪਏ

On Punjab

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ

On Punjab