62.42 F
New York, US
April 23, 2025
PreetNama
ਸਿਹਤ/Health

ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਿਉਂ ਹੈ ਸਭ ਤੋਂ ਜ਼ਰੂਰੀ? ਜਾਣੋਂ ਇਸ ਦੀ ਕਮੀ ਦੇ ਸੰਕੇਤ

Vitamin D Deficiency: ਵਿਟਾਮਿਨ ਡੀ ਦੀ ਕਮੀ ਸਰੀਰ ਵਿੱਚ ਕਾਫ਼ੀ ਆਮ ਹੈ। ਵਿਸ਼ਵ-ਵਿਆਪੀ, ਇੱਕ ਅਰਬ ਤੋਂ ਵੱਧ ਲੋਕਾਂ ਦੇ ਖੂਨ ਵਿੱਚ ਵਿਟਾਮਿਨ ਡੀ ਦੀ ਮਾਤਰਾ ਘੱਟ ਹੈ। ਵਿਟਾਮਿਨ ਡੀ ਸਰੀਰ ਦੇ ਬਿਹਤਰ ਕੰਮ ਕਰਨ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਵਿਟਾਮਿਨ ਡੀ ਦੀ ਘਾਟ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਈ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ।

ਇਸ ਤਰ੍ਹਾਂ ਸਰੀਰ ‘ਚ ਵਿਟਾਮਿਨ ਡੀ ਦੀ ਘਾਟ ਦੇ ਲੱਛਣ ਦਿਖਾਈ ਦਿੰਦੇ ਹਨ

1. ਅਕਸਰ ਬਿਮਾਰ ਪੈਣਾ:

ਵਿਟਾਮਿਨ ਡੀ ਸਿੱਧੇ ਤੌਰ ‘ਤੇ ਲਾਗ ਨਾਲ ਲੜਨ ਵਾਲੇ ਸੈੱਲਾਂ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਤਰ੍ਹਾਂ, ਜੇ ਤੁਸੀਂ ਅਕਸਰ ਬੀਮਾਰ ਹੋ ਜਾਂਦੇ ਹੋ, ਤਾਂ ਇਹ ਵਿਟਾਮਿਨ ਡੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।

2. ਹੱਡੀਆਂ ਅਤੇ ਕਮਰ ਦਰਦ

ਵਿਟਾਮਿਨ ਡੀ ਕੈਲਸ਼ੀਅਮ ਸਮਾਈ ਨੂੰ ਬਿਹਤਰ ਬਣਾਉਣ ‘ਚ ਸਹਾਇਤਾ ਕਰਦਾ ਹੈ। ਜੇ ਤੁਸੀਂ ਬਾਕਾਇਦਾ ਹੱਡੀਆਂ ਜਾਂ ਕਮਰ ਦਰਦ ਦਾ ਅਨੁਭਵ ਕਰਦੇ ਹੋ, ਤਾਂ ਇਹ ਵਿਟਾਮਿਨ ਡੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ।

3. ਜ਼ਖ਼ਮਾਂ ਦਾ ਹੌਲੀ ਭਰਨਾ

ਸੱਟ ਲੱਗਣ ਜਾਂ ਸਰਜਰੀ ਤੋਂ ਬਾਅਦ ਜ਼ਖ਼ਮਾਂ ਦਾ ਹੌਲੀ ਭਰਨਾ ਵਿਟਾਮਿਨ ਡੀ ਦੇ ਘੱਟ ਪੱਧਰ ਦਾ ਸੰਕੇਤ ਦੇ ਸਕਦਾ ਹੈ।

ਇਮਿਊਨਿਟੀ ਨੂੰ ਇੰਝ ਬਣਾਓ ਦਮਦਾਰ, ਖਾਂਸੀ-ਬੁਖਾਰ ਨੂੰ ਛੱਡੋ ਕੋਰੋਨਾ ਵੀ ਨਹੀਂ ਲੱਗੇਗਾ ਨੇੜੇ

4. ਹੱਡੀਆਂ ਖਰਾਬ ਹੋਣਾ

ਜਿਨ੍ਹਾਂ ਲੋਕਾਂ ਦੀਆਂ ਬੁਢਾਪੇ ‘ਚ ਹੱਡੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ। ਉਨ੍ਹਾਂ ‘ਚ ਕੈਲਸ਼ੀਅਮ ਅਤੇ ਹੋਰ ਖਣਿਜਾਂ ਦੇ ਘਾਟ ਦੇ ਨਾਲ ਵਿਟਾਮਿਨ ਡੀ ਦੀ ਘਾਟ ਹੋ ਸਕਦੀ ਹੈ।

5. ਮਾਸਪੇਸ਼ੀਆਂ ‘ਚ ਦਰਦ

ਵਿਟਾਮਿਨ ਡੀ ਦੀ ਘਾਟ ਦੇ ਕਈ ਕਾਰਨਾਂ ਵਿੱਚੋਂ ਇੱਕ ਮਾਸਪੇਸ਼ੀਆਂ ‘ਚ ਦਰਦ ਹੋ ਸਕਦਾ ਹੈ।

6. ਥਕਾਵਟ

ਸਿਹਤਮੰਦ ਜੀਵਨ ਸ਼ੈਲੀ ਜੀਉਣ ਅਤੇ ਚੰਗੀ ਨੀਂਦ ਲੈਣ ਦੇ ਬਾਵਜੂਦ ਬਹੁਤ ਜ਼ਿਆਦਾ ਥਕਾਵਟ ਵਿਟਾਮਿਨ ਡੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਵਿਟਾਮਿਨ ਡੀ ਦੇ ਇਸ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਵਿਟਾਮਿਨ ਡੀ ਦੀ ਘਾਟ ਨੂੰ ਦੂਰ ਕਰਨ ਲਈ ਉਪਾਅ ਕਰੋ।

ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਇਹ ਭੋਜਨ ਖਾਓ

– ਫੈਟੀ ਮੱਛੀ

– ਕਾਟੇਜ ਪਨੀਰ

– ਅੰਡੇ ਦੀ ਜ਼ਰਦੀ

– ਖੁੰਭ – ਦੁੱਧ

– ਕਾਟੇਜ ਪਨੀਰ

Related posts

ਜੇ ਵਾਰ-ਵਾਰ ਬਿਮਾਰ ਹੁੰਦੇ ਹੋ ਤਾਂ ਰੋਜ਼ਾਨਾ ਖਾਓ ਰਸੋਈ ‘ਚ ਰੱਖੀ ਇਹ ਚੀਜ਼

On Punjab

COVID-19 : ਸਰੀ ਕਲੱਬ ਦੇ 8 ਕ੍ਰਿਕਟਰ ਭੇਜੇ ਗਏ ਸੈਲਫ ਆਈਸੋਲੇਸ਼ਨ ‘ਚ

On Punjab

ਮਸ਼ਰੂਮ ਡਿਪਰੈਸ਼ਨ ਵਰਗੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਦੂਰ ਕਰਨ ‘ਚ ਹੈ ਮਦਦਗਾਰ

On Punjab