ਸਰ ਤੋਂ ਬਚਾਅ ‘ਚ ਵਿਟਾਮਿਨ ਏ ਦੀ ਭੂਮਿਕਾ ਸਾਹਮਣੇ ਆਈ ਹੈ। ਇਕ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਿਟਾਮਿਨ ਦੇ ਸੇਵਨ ਨਾਲ ਸਕਿੱਨ ਕੈਂਸਰ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ। ਖੋਜੀਆਂ ਅਨੁਸਾਰ, ਇਹ ਸਿੱਟਾ ਕਰੀਬ ਸਵਾ ਲੱਖ ਲੋਕਾਂ ‘ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ ‘ਤੇ ਕੱਢਿਆ ਗਿਆ ਹੈ। ਉੱਚ ਪੱਧਰ ‘ਤੇ ਵਿਟਾਮਿਨ ਏ ਦੀ ਖ਼ੁਰਾਕ ਲੈਣ ਵਾਲਿਆਂ ‘ਚ ਸਕਵੈਮਸ ਸੈੱਲ ਸਕਿੱਨ ਕੈਂਸਰ ਦੇ ਖ਼ਤਰੇ ‘ਚ 15 ਫ਼ੀਸਦੀ ਤਕ ਦੀ ਕਮੀ ਪਾਈ ਗਈ। ਸਕਵੈਮਸ ਸੈੱਲ ਸਕਿੱਨ ਕੈਂਸਰ ਦਾ ਇਕ ਰੂਪ ਹੈ।
ਅਮਰੀਕਾ ਦੀ ਬ੍ਰਾਊਨ ਯੂਨੀਵਰਿਸਟੀ ਦੇ ਐਸੋਸੀਏਟ ਪ੍ਰੋਫੈਸਰ ਯੂਨੁੰਗ ਚੋ ਨੇ ਕਿਹਾ, ‘ਇਹ ਨਤੀਜੇ ਇਸ ਵਜ੍ਹਾ ਨੂੰ ਹੋਰ ਪੁਖ਼ਤਾ ਕਰਦੇ ਹਨ ਕਿ ਫਲ਼ਾਂ ਤੇ ਸਬਜ਼ੀਆਂ ਨਾਲ ਭਰਪੂਰ ਖ਼ੁਰਾਕ ਕਿੰਨੀ ਜ਼ਰੂਰੀ ਹੁੰਦੀ ਹੈ। ਫਲ਼ ਤੇ ਸਬਜ਼ੀ ਆਧਾਰਿਤ ਵਿਟਾਮਿਨ-ਏ ਸੁਰੱਖਿਅਤ ਹੁੰਦਾ ਹੈ।’ ਅਮਰੀਕੀ ਨੈਸ਼ਨਲ ਇੰਸਟੀਚਿਊਚ ਆਫ ਹੈਲਥ ਅਨੁਸਾਰ, ਗਾਜਰ, ਪਾਲਕ, ਦੁੱਧ ਉਤਪਾਦ, ਮੱਛੀ ਤੇ ਮੀਟ ਨੂੰ ਵਿਟਾਮਿਨ-ਏ ਦਾ ਚੰਗਾ ਸ੍ਰੋਤ ਮੰਨਿਆ ਜਾਂਦਾ ਹੈ
ਸਕਿੱਨ ਕੈਂਸਰ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਓਨੀ ਹੀ ਤੇਜ਼ੀ ਨਾਲ ਨਵੀਆਂ-ਨਵੀਆਂ ਕਿਸਮਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਸਿਰਫ਼ ਚਮੜੀ ਕੈਂਸਰ ਮੇਲੇਨੋਮਾ ਬਾਰੇ ਸੁਣਨ ਨੂੰ ਮਿਲਦਾ ਸੀ, ਪਰ ਹੁਣ ਡਾਕਟਰਾਂ ਨੂੰ ਇਸ ਦੇ ਹੋਰ ਭਿਆਨਕ ਰੂਪਾਂ ਬਾਰੇ ਪਤਾ ਚੱਲਿਆ ਹੈ। ਸਕਿੱਨ ਕੈਂਸਰ ਸਭ ਤੋਂ ਆਮ ਕਿਸਮ ਹੈ, ਬੇਸਲ ਸੈੱਲ ਕਾਰਸੀਨੋਮਾ, ਸਕਵੈਮਸ ਸੈੱਲ ਕਾਰਸੀਨੋਮਾ ਤੇ ਮੇਲੇਨੋਮਾਬੇਸਲ ਸੈੱਲ ਕਾਰਸੀਨੋਮਾ- ਬੇਸਲ ਸੈੱਲ ਕਾਰਸੀਨੋਮਾ ਚਮੜੀ ਦੇ ਕੈਂਸਰਾਂ ‘ਚੋਂ ਹਨ। ਆਓ ਜਾਣਦੇ ਹਾਂ ਕਿੰਨੀ ਤਰ੍ਹਾਂ ਦਾ ਹੈ ਸਕਿੱਨ ਕੈਂਸਰ…
ਬੇਸਲ ਸੈੱਲ ਕੈਂਸਰ
ਧੁੱਪ ‘ਚ ਜ਼ਿਆਦਾ ਰਹਿਣ ਵਾਲੇ ਲੋਕ ਬੇਸਲ ਸੈੱਲ ਕੈਂਸਲ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਖਾ਼ਸਕਰ ਜੇਕਰ ਉਹ ਚਿੱਟੀਆਂ ਤੇ ਨੀਲੀਆਂ ਅੱਖਾਂ ਵਾਲੇ ਹੋਣ ਜਾਂ ਜਿਨ੍ਹਾਂ ਦੀ ਚਮੜੀ ਗੋਰੀ ਹੋਵੇ, ਉਨ੍ਹਾਂ ਨੂੰ ਇਹ ਬਿਮਾਰੀ ਹੋਣ ਦਾ ਖ਼ਤਰਾ ਵਧ ਹੁੰਦਾ ਹੈ। ਆਰਸੈਨਿਕ ਜਾਂ ਕੁਝ ਸਨਅਤੀ ਪ੍ਰਦੂਸ਼ਕਾਂ ਦੇ ਸੰਪਰਕ ‘ਚ ਵੀ ਰਹਿਣ ਨਾਲ ਕਦੀ-ਕਦਾਈਂ ਬੇਸਲ ਸੈੱਲ ਕੈਂਸਰ ਹੋ ਸਕਦਾ ਹੈ।
ਸਕਵੈਮਸ ਸੈੱਲ ਕਾਰਸੀਨੋਮਾ
ਸਕਵੈਮਸ ਸੈੱਲ ਕਾਰਸੀਨੋਮਾ ਚਮੜੀ ਦੀ ਉੱਪਰੀ ਪਰਤ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾਤਰ ਮਸਲਿਆਂ ‘ਚ ਸਕਵੈਮਸ ਸੈੱਲ ਕਾਰਸੀਨੋਮਾ, ਚਮੜੀ ਦੇ ਅਸੁਰੱਖਿਅਤ, ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਦੇ ਸੰਪਰਕ ‘ਚ ਆਉਣ ਕਾਰਨ ਹੁੰਦਾ ਹੈ। ਇਹ ਆਮ ਤੌਰ ‘ਤੇ ਉਨ੍ਹਾਂ ਲੋਕਾਂ ‘ਚ ਲਾਇਆ ਜਾਂਦਾ ਹੈ ਜਿਹੜੇ ਜ਼ਿਆਦਾਤਰ ਧੁੱਪ ‘ਚ ਰਹਿੰਦੇ ਹਨ, ਖਾਸ ਤੌਰ ‘ਤੇ ਗੋਰੇ ਅਤੇ ਨੀਲੀਆਂ ਅੱਖਾਂ ਵਾਲੇ ਲੋਕ। ਕਦੀ-ਕਦਾਈਂ, ਕੈਂਸਰ ਧੁੱਪ ਕਾਰਨ ਨੁਕਸਾਨੀ ਚਮੜੀ ਦੇ ਅੰਦਰ ਇਕ ਖ਼ਰਾਬ ਪੈਚ ਵਾਂਗ ਵਿਕਸਤ ਹੁੰਦਾ ਹੈ ਜੋ ਸਫ਼ੈਦ, ਗੁਲਾਬੀ, ਪੀਲਾ ਜਾਂ ਭੂਰੇ ਰੰਗ ਦਾ ਹੁੰਦਾ ਹੈ।
ਮੇਲੇਨੋਮਾ ਕੈਂਸਰ
ਇਹ ਤਿੰਨ ਮੁੱਖ ਤਰ੍ਹਾਂ ਦੇ ਸਕਿੱਨ ਕੈਂਸਰ ‘ਚ ਸਭ ਤੋਂ ਘੱਟ ਦੇਖਣ ਨੂੰ ਮਿਲਦਾ ਹੈ ਪਰ ਇਹ ਸਭ ਤੋਂ ਖ਼ਤਰਨਾਕ ਹੋ ਸਕਦਾ ਹੈ। ਜਦੋਂ ਚਮਰੀ ਮੇਲੇਨੋਮਾ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਚਮੜੀ ਤੋਂ ਪਰ੍ਹੇ ਸਰੀਰ ਦੇ ਹੋਰਨਾਂ ਹਿੱਸਿਆਂ ‘ਚ ਫੈਲਦਾ ਹੈ ਜਿਸ ਕਾਰਨ ਹਾਲਤ ਬਹੁਤ ਗੰਭੀਰ ਹੋ ਸਕਦੀ ਹੈ। ਇਹ ਸੂਰਜ ਦੇ ਸੰਪਰਕ ‘ਚ ਜ਼ਿਆਦਾ ਰਹਿਣ ਦੇ ਜੋਖ਼ਮ ਕਾਰਨ ਹੁੰਦਾ ਹੈ। ਉਨ੍ਹਾਂ ਲੋਕਾਂ ‘ਚ ਆਮ ਹੁੰਦਾ ਹੈ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਸਨਬਰਨ ਹੋ ਗਿਆ ਹੋਵੇ, ਬਹੁਤ ਸਾਰੇ ਮਾਲਜ਼ ਹੋਣ, ਚਮੜੀ ਗੋਰੀ ਹੋਵੇ ਜਾਂ ਪਰਿਵਾਰ ‘ਚ ਕਿਸੇ ਨੂੰ ਮੇਲੇਨੋਮਾ ਹੋਵੇ। ਇਸ ਕੈਂਸਰ ‘ਚ ਗਲ਼ੇ ‘ਚ ਸੋਜ਼ਿਸ਼ ਜਾਂ ਖਾਰਸ਼ ਮਹਿਸੂਸ ਕਰ ਸਕਦੇ ਹੋ। ਇਹ ਸਰੀਰ ‘ਤੇ ਕਿਤੇ ਵੀ ਪ੍ਰਗਟ ਹੋ ਸਕਦੀ ਹੈ।
ਕਿਵੇਂ ਰੋਕੀਏ ਸਾਰੇ ਸਕਿੱਨ ਕੈਂਸਰ
ਇਹ ਤਿੰਨੋਂ ਕੈਂਸਰ ਥੋੜ੍ਹੇ ਵੱਖਰੇ ਦਿਖ ਸਕਦੇ ਹਨ ਪਰ ਤੁਸੀਂ ਹਰ ਤਰ੍ਹਾਂ ਦੇ ਚਮੜੀ ਕੈੰਸਰ ਦੇ ਖ਼ਤਰੇ ਦਾ ਇਲਾਜ ਇੱਕੋ ਤਰ੍ਹਾਂ ਕਰ ਸਕਦੇ ਹੋ। ਸੂਰਜ ਦੀਆਂ ਕਿਰਨਾਂ ਦੇ ਅਸਰ ਬਾਰੇ ਜਾਣ ਕੇ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਣ ਲਈ ਤੁਸੀਂ ਐੱਸਪੀਐੱਫ ਸਨਸਕ੍ਰੀਨ ਲਗਾਓ, ਟੋਪੀ ਪਹਿਨੋ ਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ। ਤੁਸੀਂ ਇਹ ਵੀ ਤੈਅ ਕਰੋ ਕਿ ਸਿੱਧੀ ਧੁੱਪ ‘ਚ ਤੁਸੀਂ ਸੀਮਤ ਸਮੇਂ ਤਕ ਹੀ ਰਹੋ। ਕਿਸੇ ਵੀ ਸਕਿੱਨ ਕੈਂਸਰ ਦੇ ਛੇਤੀ ਹੱਲ ਤੇ ਇਲਾਜ ਲਈ ਸਭ ਤੋਂ ਵਧੀਆ ਰਹੇਗਾ ਕਿ ਸ਼ੁਰੂ ‘ਚ ਹੀ ਬਿਮਾਰੀ ਦਾ ਪਤਾ ਲੱਗ ਜਾਵੇ।