PreetNama
ਖਬਰਾਂ/News

ਧੂਮਧਾਮ ਨਾਲ ਮਨਾਇਆ ਮਹਾਂਸ਼ਿਵਰਾਤਰੀ ਦਾ ਤਿਉਹਾਰ

ਪਟਿਆਲਾ- ਇੱਥੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਕਾਲੀ ਮਾਤਾ ਦੇ ਮੰਦਰ ਵਿਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਸਨੌਰੀ ਅੱਡੇ ਕੋਲ ਭੂਤਨਾਥ ਦੇ ਮੰਦਰ ਵਿੱਚ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਇਸੇ ਤਰ੍ਹਾਂ ਇੱਥੇ ਤੁੰਗ ਨਾਥ ਦੇ ਮੰਦਰ ਤੇ ਬਦਰੀ ਨਾਥ ਦੇ ਮੰਦਰ ਵਿੱਚ ਵੀ ਸ਼ਰਧਾਲੂਆਂ ਦੀ ਭੀੜ ਦੇਖੀ ਗਈ। ਸ਼ਿਵ ਭਗਤਾਂ ਨੇ ਸ਼ਿਵਲਿੰਗ ’ਤੇ ਦੁੱਧ, ਗੁੜ, ਫੁੱਲ ਅਤੇ ਬੇਲ ਪੱਤਰ ਚੜ੍ਹਾ ਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ। ਸ਼ਹਿਰ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਗਈ। ਇਸ ਦੌਰਾਨ ‘ਹਰ-ਹਰ ਮਹਾਦੇਵ’ ਦੇ ਜੈਕਾਰੇ ਗੂੁੰਜਦੇ ਰਹੇ।ਸ਼ੇਰਪੁਰ (ਬੀਰਬਲ ਰਿਸ਼ੀ): ਸ਼ਿਵ ਮੰਦਰ ਘਨੌਰੀ ਕਲਾਂ ਵਿੱਚ ਮਹਾਂਸ਼ਿਵਰਾਤਰੀ ਮੇਲੇ ਮੌਕੇ ਅੱਜ ਹ਼ਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਏ। ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਮਹਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਸਵੇਰ ਸਮੇਂ ਮੰਦਰ ਦੇ ਪੁਜਾਰੀ ਪੰਡਤ ਅਸ਼ੋਕ ਸ਼ਰਮਾ ਨੇ ਹਵਨ ਕਰਵਾਇਆ ਅਤੇ ਸ਼ਿਵ ਪਰਾਣ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਕਈ ਸਿਆਸੀ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਮੁਸਲਿਮ ਕਮੇਟੀ ਘਨੌਰੀ ਕਲਾਂ, ਬਾਬਾ ਜੋਗੀਪੀਰ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਵਾਦ ਦਿੱਤੀ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਲਹਿਰਾਗਾਗਾ, ਸੰਗਤਪੁਰਾ, ਬਖੋਰਾ ਕਲਾਂ, ਭੁਟਾਲ, ਬੱਲਰਾਂ, ਲੇਹਲ ਕਲਾਂ ਆਦਿ ਸਣੇ ਹੋਰ ਥਾਵਾਂ ’ਤੇ ਮਹਾਂਸ਼ਿਵਰਾਤਰੀ ਮਨਾਈ ਗਈ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂ ਮੰਦਰਾਂ ਵਿੱਚ ਨਤਮਸਤਕ ਹੋਏ। ਇੱਥੇ ਮੁੱਖ ਮੰਦਰ ਦੇ ਪੁਜਾਰੀ ਮੋਨੂ ਸ਼ਰਮਾ ਨੇ ਦੱਸਿਆ ਕਿ ਸਵੇਰੇ ਤੋਂ ਹੀ ਲੋਕ ਪੂਜਾ ਕਰਨ ਲਈ ਪੁੱਜਣੇ ਸ਼ੁਰੂ ਹੋ ਗਏ ਸਨ। ਇਲਾਕੇ ਦੇ ਵੱਡੀ ਗਿਣਤੀ ਲੋਕ ਰਣੀਕੇ (ਧੂਰੀ) ਵਿਖੇ ਵੀ ਮੱਥਾ ਟੇਕਣ ਗਏ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਸ਼ਿਵ ਮੰਦਿਰ ਘੜਾਮ, ਦੇਵੀਗੜ੍ਹ ਅਤੇ ਪਿੰਡ ਮੀਰਾਂਪੁਰ ਸ਼ਿਵ ਮੰਦਰ ਕਮੇਟੀ ਵੱਲੋਂ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਦੀ ਸੰਗਤ ਵੱਲੋਂ ਪੂਜਾ ਕੀਤੀ ਗਈ। ਇਸ ਉਪਰੰਤ ਭੰਡਾਰੇ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ, ਰਸ਼ਪਾਲ ਸਿੰਘ ਨੰਬਰਦਾਰ ਖਜ਼ਾਨਚੀ, ਜਸਬੀਰ ਸਿੰਘ ਜਨਰਲ ਸਕੱਤਰ, ਖੁਸ਼ਿਵੰਦਰ ਕੌਰ ਸਰਪੰਚ, ਮਨਜੀਤ ਵੱਤਾ, ਬਲਦੇਵ ਰਾਜ ਵੱਤਾ ਸਰਪ੍ਰਸਤ ਆਦਿ ਹਾਜ਼ਰ ਸਨ।

Related posts

ਪੜ੍ਹਾਈ ‘ਚੋਂ ਅਵੱਲ ਆਉਣ ਵਾਲੇ ਵਿਦਿਆਰਥੀ ਕੀਤੇ ਗਏ ਸਨਮਾਨਿਤ

Pritpal Kaur

10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

On Punjab

ਚੀਨ ਨੇ ਪਾਕਿਸਤਾਨ ਨੂੰ 2.4 ਅਰਬ ਡਾਲਰ ਦਾ ਕਰਜ਼ਾ ਚੁਕਾਉਣ ’ਚ ਦਿੱਤੀ ਰਾਹਤ

On Punjab