19.08 F
New York, US
December 22, 2024
PreetNama
ਰਾਜਨੀਤੀ/Politics

ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੂੰ ਲਿਖੀ ਪੀਐਮ ਮੋਦੀ ਨੇ ਚਿੱਠੀ, ਕਹੀਆਂ ਇਹ ਵੱਡੀਆਂ ਗੱਲਾਂ

ਨਵੀਂ ਦਿੱਲੀ: ਐਮਐਸ ਧੋਨੀ ਨੂੰ ਪੱਤਰ ਲਿਖਣ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸੁਰੇਸ਼ ਰੈਨਾ ਨੂੰ ਵੀ ਚਿੱਠੀ ਲਿਖ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੋਦੀ ਨੇ ਰੈਨਾ ਦੀ ਫੀਲਡਿੰਗ ਦੀ ਖੂਬ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇਕ ਸ਼ਾਨਦਾਰ ਕ੍ਰਿਕਟਰ ਦੱਸਿਆ।

ਰੈਨਾ ਨੇ ਪੀਐਮ ਦਾ ਸ਼ੁਕਰੀਆ ਕਰਦਿਆਂ ਟਵੀਟ ‘ਚ ਲਿਖਿਆ, ‘ਜਦੋਂ ਅਸੀਂ ਖੇਡਦੇ ਹਾਂ ਤਾਂ ਦੇਸ਼ ਲਈ ਆਪਣਾ ਖੂਨ-ਪਸੀਨਾ ਵਹਾਉਂਦੇ ਹਾਂ। ਦੇਸ਼ ਦੇ ਲੋਕਾਂ ਤੋਂ ਪਿਆਰ ਮਿਲਣ ਤੋਂ ਬਿਹਤਰ ਦੂਜੀ ਕੋਈ ਪ੍ਰੇਰਣਾ ਨਹੀਂ ਹੁੰਦੀ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੀ ਪ੍ਰਸ਼ੰਸਾਂ ਕਰਨ ਤਾਂ ਬਹੁਤ ਵੱਡੀ ਗੱਲ ਹੈ। ਪ੍ਰਧਾਨ ਮੰਤਰੀ ਜੀ ਤੁਹਾਡੇ ਪ੍ਰੇਰਣਾਦਾਇਕ ਸ਼ਬਦਾਂ ਤੇ ਸ਼ੁਭਕਾਮਨਾਵਾਂ ਲਈ ਸ਼ੁਕਰੀਆ। ਮੈਂ ਇਸ ਨੂੰ ਦਿਲ ਤੋਂ ਸੀਵਕਾਰ ਕਰਦਾ ਹਾਂ। ਜੈ ਹਿੰਦ।’
ਪ੍ਰਧਾਨ ਮੰਤਰੀ ਨੇ ਚਿੱਠੀ ‘ਚ ਕੀ ਲਿਖਿਆ:

ਮੋਦੀ ਨੇ ਚਿੱਠੀ ‘ਚ ਲਿਖਿਆ, ’15 ਅਗਸਤ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫੈਸਲਾ ਲਿਆ। ਮੈਂ ਤੁਹਾਡੇ ਲਈ ਰਿਟਾਇਰਮੈਂਟ ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਅਜੇ ਨੌਜਵਾਨ ਤੇ ਊਰਜਾਵਾਨ ਹੋ। ਕ੍ਰਿਕਟ ਦੇ ਮੈਦਾਨ ‘ਤੇ ਤੁਹਾਡਾ ਕਰੀਅਰ ਸ਼ਾਨਦਾਰ ਰਿਹਾ।’

ਮੋਦੀ ਨੇ ਲਿਖਿਆ ‘ਤਹਾਨੂੰ ਨਾ ਸਿਰਫ਼ ਬਿਹਤਰੀਨ ਬੱਲੇਬਾਜ਼ ਦੇ ਤੌਰ ‘ਤੇ ਯਾਦ ਰੱਖਿਆ ਜਾਵੇਗਾ, ਬਲਕਿ ਇਕ ਸ਼ਾਨਦਾਰ ਗੇਂਦਬਾਜ਼ ਦੇ ਰੂਪ ‘ਚ ਵੀ ਤੁਹਾਡੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕੇਗਾ। ਤੁਹਾਡੀ ਫੀਲਡਿੰਗ ਸ਼ਾਨਦਾਰ ਰਹੀ। ਇਸ ਦੌਰ ਦੇ ਕੁਝ ਸਰਵੋਤਮ ਅੰਤਰਰਾਸ਼ਟਰੀ ਕੈਚਾਂ ‘ਤੇ ਤੁਹਾਡੇ ਨਿਸ਼ਾਨ ਹਨ। ਤੁਸੀਂ ਜਿੰਨੇ ਵੀ ਰਨ ਬਚਾਏ ਉਨ੍ਹਾਂ ਦਾ ਹਿਸਾਬ ਲਾਉਣਾ ਮੁਸ਼ਕਲ ਹੈ। ਉਨ੍ਹਾਂ ਦਾ ਹਿਸਾਬ ਲਾਉਣ ‘ਚ ਕਈ ਦਿਨ ਲੱਗ ਜਾਣਗੇ।

Related posts

ਮੰਗਲਵਾਰ ਮਿਲ ਸਕਦੀ ਹੈ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ

On Punjab

ਸਾਬਕਾ ਡਿਪਟੀ CM ਸੋਨੀ ਵਿਜੀਲੈਂਸ ਸਾਹਮਣੇ ਹੋਏ ਪੇਸ਼, ਕਰੀਬ ਢਾਈ ਘੰਟੇ ਹੋਈ ਪੁੱਛਗਿੱਛ

On Punjab

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ CM ਚੰਨੀ, ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਿੱਤਾ ਵੱਡਾ ਬਿਆਨ

On Punjab