39.99 F
New York, US
February 5, 2025
PreetNama
ਖੇਡ-ਜਗਤ/Sports News

ਧੋਨੀ ਨੂੰ ਪੈਸੇ ਨਾਲ ਕਿੰਨਾ ਸੀ ਪਿਆਰ? ਧੋਨੀ ਦੇ ਬੈਟ ਬਣਾਉਣ ਵਾਲੇ ਇਸ ਵਿਅਕਤੀ ਨੇ ਦੱਸਿਆ

ਜਲੰਧਰ: ਮਹਿੰਦਰ ਸਿੰਘ ਧੋਨੀ ਵੱਲੋਂ ਰਿਟਾਇਰਮੈਂਟ ਮਗਰੋਂ ਉਨ੍ਹਾਂ ਦੇ ਫੈਨਸ ਕਾਫੀ ਨਿਰਾਸ਼ ਹਨ। ਕਈ ਭਾਰਤੀ ਤੇ ਵਿਦੇਸ਼ੀ ਕ੍ਰਿਕਟਰਾਂ ਵਾਂਗ ਧੋਨੀ ਦੀਆਂ ਵੀ ਜਲੰਧਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਜਲੰਧਰ ਵਿੱਚ ਬਹੁਤ ਸਾਰੇ ਲੋਕ ਧੋਨੀ ਨਾਲ ਜੁੜੇ ਹੋਏ ਹਨ। ਧੋਨੀ ਨੇ ਆਪਣੇ ਕ੍ਰਿਕਟ ਕੈਰੀਅਰ ‘ਚ ਹਮੇਸ਼ਾ ਜਿਨ੍ਹਾਂ ਬੱਲਿਆਂ ਨਾਲ ਕ੍ਰਿਕਟ ਖੇਡੀ, ਉਨ੍ਹਾਂ ਬੱਲਿਆਂ ਨੂੰ ਬਣਾਉਣ ਵਾਲੇ ਜਲੰਧਰ ਦੇ ਬੀਟ ਆਲ ਸਪੋਰਟਸ ਕੰਪਨੀ ਦੇ ਖੇਡ ਉਦਯੋਗਪਤੀ ਸੋਮਿਲ ਕੋਹਲੀ ਵੀ ਅਜੇ ਤੱਕ ਇਸ ਗੱਲ ਤੋਂ ਹੈਰਾਨ ਹਨ ਕਿ ਧੋਨੀ ਨੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ।

ਉਨ੍ਹਾਂ ਨੇ ਧੋਨੀ ਨਾਲ ਆਪਣੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਜਿਹੜੇ ਬੱਲਿਆਂ ਨਾਲ ਕ੍ਰਿਕਟ ਮੈਚ ਖੇਡਦੇ ਸੀ, ਉਹ ਸਾਰੇ ਬੱਲੇ ਜਲੰਧਰ ‘ਚ ਉਨ੍ਹਾਂ ਦੀ ਫੈਕਟਰੀ ਤੋਂ ਬਣ ਕੇ ਜਾਂਦੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੰਡਸਟਰੀ ਵੱਲੋਂ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਦੇ ਬੱਲੇ ਤੇ ਹੋਰ ਕ੍ਰਿਕਟ ਦਾ ਸਾਮਾਨ ਬਣਾ ਕੇ ਦਿੱਤਾ ਗਿਆ ਹੈ, ਪਰ ਧੋਨੀ ਵਰਗਾ ਸ਼ਾਂਤ ਸੁਭਾਅ ਤੇ ਜ਼ਮੀਨ ਨਾਲ ਜੁੜਿਆ ਸ਼ਖਸ ਹੋਰ ਕੋਈ ਨਹੀਂ ਹੋ ਸਕਦਾ।ਉਨ੍ਹਾਂ ਧੋਨੀ ਨਾਲ ਆਪਣੇ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਸੋਮਿਲ ਕੋਹਲੀ ਦਾ ਕਹਿਣਾ ਹੈ ਕਿ 1998 ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਧੋਨੀ ਨੂੰ ਪਹਿਲੀ ਕ੍ਰਿਕਟ ਕਿੱਟ ਰਾਂਚੀ ਭੇਜੀ ਸੀ ਤੇ ਅੱਜ 22 ਸਾਲ ਹੋ ਗਏ ਹਨ, ਉਨ੍ਹਾਂ ਦੀ ਐਮਐਸ ਧੋਨੀ ਨਾਲ ਇੱਕ ਰਿਸ਼ਤੇ ਦੀ ਤਾਰ ਜੁੜੇ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਇੱਕ ਕ੍ਰਿਕਟਰ ਬਾਖੂਬੀ ਜਾਣਦਾ ਹੈ ਪਰ ਜੋ ਪਿਆਰ ਉਨ੍ਹਾਂ ਦਾ ਐਮਐਸ ਧੋਨੀ ਨਾਲ ਰਿਹਾ ਉਹ ਸਭ ਨਾਲੋਂ ਵੱਖਰਾ ਹੈ।
ਕੋਹਲੀ ਨੇ ਕਿਹਾ ਕਿ ਉਨ੍ਹਾਂ ਜਦ ਟੀਵੀ ‘ਤੇ ਇਹ ਸੁਣਿਆ ਉਹ ਇਕਦਮ ਸੁੰਨ ਰਹਿ ਗਏ। ਜਦ ਵੀ ਇੰਟਰਨੈਸ਼ਨਲ ਮੈਚ ਹੁੰਦਾ ਸੀ ਤਾਂ ਉਹ ਹਰ ਵਾਰ ਧੋਨੀ ਲਈ ਕ੍ਰਿਕਟ ਦੀ ਕਿੱਟ ਤਿਆਰ ਕਰਦੇ ਸੀ। ਉਨ੍ਹਾਂ ਕਿਹਾ ਕਿ ਇੱਥੇ ਤੱਕ ਕਿ ਚਾਰ ਸਾਲ ਬਾਅਦ ਜਿਹੜਾ ਵਰਲਡ ਕੱਪ ਹੁੰਦਾ ਹੈ, ਉਸ ਵਿੱਚ ਕਰੋੜਾਂ ਦੀ ਐਡ ਛੱਡ ਕੇ ਧੋਨੀ ਨੇ ਸਾਡੇ ਲੋਗੋ ਲਾ ਕੇ ਹੀ ਮੈਚ ਖੇਡਿਆ ਜਿਸ ਤੋਂ ਪਤਾ ਚੱਲਦਾ ਹੈ ਕਿ ਮਾਹੀ ਨੂੰ ਪੈਸੇ ਦੇ ਨਾਲ ਬਿਲਕੁਲ ਵੀ ਪਿਆਰ ਨਹੀਂ।

Related posts

ਪੈਰਾ ਉਲੰਪਿਕ ਬੈਡਮਿੰਟਨ ਖਿਡਾਰੀ ਸੰਜੀਵ ਨੇ ਯੂਗਾਂਡਾ ’ਚ ਜਿੱਤਿਆ ਚਾਂਦੀ ਦਾ ਮੈਡਲ

On Punjab

ਰੋਮਾਂਚਕ ਮੈਚ ਵਿੱਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 2 ਦੌੜਾਂ ਨਾਲ ਹਰਾਇਆ

On Punjab

ਨਿਊਜ਼ੀਲੈਂਡ-ਇੰਗਲੈਂਡ ਮੈਚ ਦੌਰਾਨ ਨੰਗੇ ਸ਼ਖ਼ਸ ਨੇ ਪਾਇਆ ਭੜਥੂ, ਤਸਵੀਰਾਂ ਵਾਇਰਲ

On Punjab