ਨਵੀਂ ਦਿੱਲੀ: ਟੀਮ ਇੰਡੀਆ ਦੇ ਸਭ ਤੋਂ ਕਾਮਯਾਬ ਕਪਤਾਨਾਂ ‘ਚ ਸ਼ੁਮਾਰ ਐਮਐਸ ਧੋਨੀ ਤੋਂ ਪਹਿਲਾਂ ਕਈ ਲੋਕ ਹੁਣ ਵਿਰਾਟ ਕੋਹਲੀ ਦਾ ਨਾਂ ਲੈਂਦੇ ਹਨ ਪਰ ਇੱਕ ਅਜਿਹੀ ਚੀਜ਼ ਹੈ ਜਿਸ ‘ਚ ਧੋਨੀ ਨੇ ਕੋਹਲੀ ਨੂੰ ਹੀ ਨਹੀਂ ਸਗੋਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਜੀ ਹਾਂ, ਪ੍ਰਸਿੱਧੀ ਦੇ ਮਾਮਲੇ ‘ਚ ਧੋਨੀ ਨੇ ਇਨ੍ਹਾਂ ਨੂੰ ਮਾਤ ਦਿੱਤੀ ਹੈ। ਹਾਲ ਹੀ ‘ਚ ਪ੍ਰਸਿੱਧੀ ਨੂੰ ਲੈ ਕੇ ਯੁਗੋਵ ਨੇ ਸਾਲਾਨਾ ਸਰਵੇਖਣ ਕੀਤਾ ਹੈ ਜਿਸ ‘ਚ ਧੋਨੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਫੇਮਸ ਸ਼ਖ਼ਸ ਹਨ। ਇਸ ‘ਚ ਮੋਦੀ ਨੂੰ ਸਭ ਤੋਂ ਜ਼ਿਆਦਾ 15.66% ਵੋਟ, ਜਦਕਿ ਦੂਜੇ ਨੰਬਰ ‘ਤੇ ਐਮਐਸਧੋਨੀ ਨੂੰ 8.65% ਵੋਟ ਹਾਸਲ ਹੋਏ ਹਨ।
ਇਸ ਸਰਵੇ ‘ਚ ਤੀਜੇ ਨੰਬਰ ‘ਤੇ ਰਤਨ ਟਾਟਾ, ਚੌਥੇ ਨੰਬਰ ‘ਤੇ ਬਰਾਕ ਓਬਾਮਾ, 5ਵੇਂ ਨੰਬਰ ‘ਤੇ ਬਿਲ ਗੇਟਸ ਤੇ ਛੇਵੇਂ ਨੰਬਰ ‘ਤੇ ਅਮਿਤਾਭ ਬੱਚਨ ਹਨ। ਇਸ ਲਿਸਟ ‘ਚ ਟੀਮ ਇੰਡੀਆ ਦੇ ਖਿਡਾਰੀਆਂ ‘ਚ ਧੋਨੀ ਤੋਂ ਇਲਾਵਾ ਸਚਿਨ ਨੂੰ 7ਵਾਂ ਤੇ ਵਿਰਾਟ ਕੋਹਲੀ ਨੂੰ 8ਵਾਂ ਸਥਾਨ ਹਾਸਲ ਹੋਇਆ ਹੈ।