Virender Sehwag Accused Dhoni: ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਮਹਿੰਦਰ ਸਿੰਘ ਧੋਨੀ ‘ਤੇ ਦੋਸ਼ ਲਗਾਇਆ ਹੈ ਕਿ ਕਈ ਵਾਰ ਉਨ੍ਹਾਂ ਦੇ ਅਤੇ ਟੀਮ ਦੇ ਮੈਂਬਰਾਂ ਵਿਚਾਲੇ ਲੜਾਈ ਵਰਗੇ ਹਾਲਾਤ ਬਣ ਜਾਂਦੇ ਸਨ । ਜਿਸ ਕਾਰਨ ਧੋਨੀ ਟੀਮ ਦੇ ਖਿਡਾਰੀਆਂ ਨੂੰ ਯਕੀਨ ਦਿਵਾਏ ਬਿਨ੍ਹਾਂ ਫ਼ੈਸਲੇ ਲੈ ਲੈਂਦੇ ਸਨ । ਮੌਜੂਦਾ ਕ੍ਰਿਕਟ ਪ੍ਰਬੰਧਨ ਬਾਰੇ ਗੱਲ ਕਰਦਿਆਂ ਸਹਿਵਾਗ ਨੇ ਕਿਹਾ ਕਿ ਕਈ ਵਾਰ ਅਜਿਹਾ ਹੋਇਆ ਕਿ ਧੋਨੀ ਅਤੇ ਟੀਮ ਦੇ ਮੈਂਬਰਾਂ ਵਿਚਾਲੇ ਕਮਿਊਨੀਕੇਸ਼ਨ ਗੈਪ ਪੈਦਾ ਹੋ ਗਿਆ ਸੀ ।
ਇਸ ਤੋਂ ਅੱਗੇ ਸਹਿਵਾਗ ਨੇ ਸਾਲ 2012 ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਧੋਨੀ ਨੇ ਇਕ ਮੌਕੇ ‘ਤੇ ਕਿਹਾ ਸੀ ਕਿ ਸਹਿਵਾਗ, ਸਚਿਨ ਤੇਂਦੁਲਕਰ ਅਤੇ ਗੌਤਮ ਗੰਭੀਰ ਨੂੰ ਚੋਟੀ ਦੇ ਕ੍ਰਮ ਵਿਚ ਘੁਮਾਇਆ ਜਾ ਰਿਹਾ ਹੈ ਕਿਉਂਕਿ ਉਹ ਮੈਦਾਨ ‘ਤੇ ਸਲੋ ਹਨ, ਪਰ ਉਸਨੇ ਇਹ ਕਦੇ ਡਰੈਸਿੰਗ ਰੂਮ ਵਿੱਚ ਨਹੀਂ ਕਿਹਾ ।
ਦੱਸ ਦੇਈਏ ਕਿ ਇੱਕ ਇੰਟਰਵਿਊ ਦੌਰਾਨ ਸਹਿਵਾਗ ਨੇ ਆਸਟ੍ਰੇਲੀਆ ਦੌਰੇ ਬਾਰੇ ਬੋਲਦਿਆਂ ਕਿਹਾ ਕਿ ਮੀਡੀਆ ਦੇ ਸਾਹਮਣੇ ਧੋਨੀ ਨੇ ਸਾਨੂੰ ਚੋਟੀ ਦੇ ਬੱਲੇਬਾਜ਼ਾਂ ਨੂੰ ਸਲੋ ਦੱਸਿਆ, ਪਰ ਡ੍ਰੈਸਿੰਗ ਰੂਮ ਵਿੱਚ ਸਾਡੇ ਨਾਲ ਕਦੇ ਇਸ ਬਾਰੇ ਗੱਲਬਾਤ ਨਹੀਂ ਕੀਤੀ ।
ਇਸ ਤੋਂ ਇਲਾਵਾ ਸਹਿਵਾਗ ਨੇ ਨੌਜਵਾਨ ਬੱਲੇਬਾਜ਼ ਅਤੇ ਵਿਕਟ ਕੀਪਿੰਗ ਵਿੱਚ ਧੋਨੀ ਦੇ ਉੱਤਰਾਧਿਕਾਰੀ ਕਹੇ ਜਾਣ ਵਾਲੇ ਰਿਸ਼ਭ ਪੰਤ ਨੂੰ ਬਾਰ-ਬਾਰ ਮੈਦਾਨ ਤੋਂ ਬਾਹਰ ਬਿਠਾਉਣ ‘ਤੇ ਨਾਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੋਹਲੀ ਅਤੇ ਰਿਸ਼ਭ ਪੰਤ ਵਿਚਕਾਰ ਧੋਨੀ ਅਤੇ ਮੇਰੇ ਨਾਲੋਂ ਵਧੀਆ ਕਮਿਊਨੀਕੇਸ਼ਨ ਹੋਵੇਗਾ ।