Rohit Sharma Praises Dhoni: ਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਧੋਨੀ ਦੀ ਤਰੀਫ ਕਰਦਿਆਂ ਕਿਹਾ ਕਿ ਹੁਣ ਤੱਕ ਭਾਰਤ ਨੂੰ ਜਿੰਨੇ ਵੀ ਕਪਤਾਨ ਮਿਲੇ ਹਨ ਓਹਨਾਂ ‘ਚ ਧੋਨੀ ਸੱਭ ਤੋਂ ਵਧੀਆ ਕਪਤਾਨ ਰਹੇ ਹਨ । ਇੱਕ ਇੰਟਰਵਿਊ ਦੌਰਾਨ ਜਦੋਂ ਰੋਹਿਤ ਤੋਂ ਪੁੱਛਿਆ ਗਿਆ ਕਿ ਕੂਲ ਰਹਿਣ ਦੇ ਮਾਮਲੇ ‘ਚ ਓਹਨਾਂ ਦਾ ਆਦਰਸ਼ ਕੌਣ ਹੈ ਤਾਂ ਰੋਹਿਤ ਨੇ ਕਿਹਾ ਕਿ ਇਹ ਗੱਲ ਪੂਰਾ ਦੇਸ਼ ਜਾਣਦਾ ਹੈ ਕਿ ਸੱਭ ਤੋਂ ਵੱਧ ਕੂਲ ਧੋਨੀ ਹੀ ਹਨ । ਮੈਦਾਨ ‘ਤੇ ਕੂਲ ਰਹਿਣ ਕਰਕੇ ਹੀ ਧੋਨੀ ਸਹੀ ਡੀਸੀਜ਼ਨ ਲੈਂਦੇ ਹਨ ।
ਰੋਹਿਤ ਨੇ ਕਿਹਾ ਕਿ ਉਹ ਹਰ ਸਥਿਤੀ ‘ਚ ਸ਼ਾਂਤ ਰਹਿੰਦੇ ਹਨ ‘ਤੇ ਆਪਣੇ ਫ਼ੈਸਲੇ ਸ਼ਾਂਤਮਈ ਤਰੀਕੇ ਨਾਲ ਲੈਂਦੇ ਹਨ । ਗੇਂਦਬਾਜ਼ਾਂ ਤੋਂ ਪ੍ਰੈਸ਼ਰ ਹਟਾਉਣ ਲਈ ਸਮੇਂ-ਸਮੇਂ ‘ਤੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ । ਇਹੀ ਕਾਰਨ ਹੈ ਕਿ ਧੋਨੀ ਕੋਲ ਆਈਸੀਸੀ ਦੀਆਂ ਤਿੰਨਾਂ ਟ੍ਰਾਫ਼ੀਆ ਹਨ । ਆਈਪੀਐੱਲ ‘ਚ ਵੀ ਧੋਨੀ ਕੋਲ ਕਈ ਟਾਈਟਲ ਹਨ । ਉਹ ਵਿਕੇਟ ਦੇ ਪਿੱਛੋਂ ਗੇਂਦਬਾਜ਼ਾਂ ਨੂੰ ਸਲਾਹ ਦਿੰਦੇ ਰਹਿੰਦੇ ਹਨ ।
ਕਪਤਾਨ ਦੇ ਤੋਰ ਤੇ ਆਈਸੀਸੀ ਦੀਆਂ ਤਿੰਨਾਂ ਟ੍ਰਾਫ਼ੀਆ ਜਿੱਤਣ ਵਾਲੇ ਧੋਨੀ ਦੁਨੀਆ ਦੇ ਇਕਲੋਤੇ ਕਪਤਾਨ ਹਨ। ਓਹਨਾਂ ਨੇ 2007 ‘ਚ ਆਈਸੀਸੀ T-20 ਵਰਲਡ ਕਪ, 2011 ‘ਚ ਆਈਸੀਸੀ ਕ੍ਰਿਕਟ ਵਰਲਡ ਕਪ ਤੇ 2013 ‘ਚ ਆਈਸੀਸੀ ਚੈਮਪੀਅੰਸ ਟਰਾਫ਼ੀ ਜਿੱਤੀ ਹੈ । ਇੰਡੀਆ ਕ੍ਰਿਕੇਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਵੀ ਧੋਨੀ ਦੀ ਤਰੀਫ ਕਰ ਚੁੱਕੇ ਹਨ । ਓਹਨਾਂ ਕਿਹਾ ਸੀ ਕਿ ਧੋਨੀ ਸਾਡੇ ਮਹਾਨ ਖਿਡਾਰੀਆਂ ‘ਚੋਂ ਇੱਕ ਹਨ। ਵਾਪਸੀ ਦਾ ਫੈਸਲਾ ਓਹਨਾਂ ਦਾ ਆਪਣਾ ਹੋਵੇਗ । ਧੋਨੀ ਨੇ ਵਿਸ਼ਵ ਕਪ ਤੋਂ ਬਾਅਦ ਮੈਚ ਨਹੀਂ ਖੇਡੇ ਹਨ । ਧੋਨੀ ਦੇ ਸਮਰਥਕਾਂ ਨੂੰ ਧੋਨੀ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।