44.02 F
New York, US
February 23, 2025
PreetNama
ਸਮਾਜ/Social

ਧੰਨ ਮੋਤੀ ਜਿਨ ਪੁੰਨ ਕਮਾਇਆ॥ ਗੁਰ ਲਾਲਾਂ ਤਾਈਂ ਦੁੱਧ ਪਿਲਾਇਆ॥

ਧੰਨ ਮੋਤੀ ਜਿਨ ਪੁੰਨ ਕਮਾਇਆ॥ ਗੁਰ ਲਾਲਾਂ ਤਾਈਂ ਦੁੱਧ ਪਿਲਾਇਆ॥
ਗੰਗੂ ਬ੍ਰਾਹਮਣ ਦਾ ਭਰਾ ਜਿਸਦਾ ਨਾਮ ਪੰਮਾਂ ਸੀ ਅਤੇ ਉਹ ਵੀ ਬਾਬਾ ਮੋਤੀ ਰਾਮ ਮਹਿਰਾ ਨਾਲ ਰਸੋਈ ਵਿੱਚ ਹੀ ਕੰਮ ਕਰਦਾ ਸੀ। ਉਸਨੇ ਹੀ ਵਜੀਰ ਖਾਂ ਨੂੰ ਚੁਗਲੀ ਲਾਈ ਕਿ ਮੋਤੀ ਰਾਮ ਮਹਿਰੇ ਨੇ ਗੁਰੂ ਪਰਿਵਾਰ ਦੀ ਦੁੱਧ ਨਾਲ ਤਿੰਨ ਦਿਨ ਸੇਵਾ ਕੀਤੀ ਹੈ। ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵਜ਼ੀਰ ਖਾਂ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਤੂੰ ਦੀਨ ਕਬੂਲ ਕੇ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ । ਜੇ ਗੁਰੂ ਦੇ ਲਾਲ ਸੱਤ ਸਾਲ ਅਤੇ ਨੌ ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾ ਮੈ ਤਾਂ ਜਵਾਨ ਮਰਦ ਹਾਂ। ਇਹ ਸੁਣਦਿਆਂ ਹੀ ਸੂਬੇ ਨੇ ਹੁਕਮ ਦਿੱਤਾ ਕਿ ਇਸਦੇ ਪਰਿਵਾਰ ਨੂੰ ਨਰੜ ਕੇ ਲਿਆਉ।

ਫੇਰ ਪਰਿਵਾਰ ਨੂੰ ਤੇਲੀਆਂ ਮੁਹੱਲੇ ਸਰਹੰਦ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਕੋਹਲੂ ਦੇ ਕੋਲ ਲਿਆਂਦਾ ਅਤੇ ਕੋੜੇ ਮਾਰ ਮਾਰ ਕੇ ਅਧਮੋਏ ਕਰ ਦਿੱਤਾ। ਇੱਕ ਵਾਰੀ ਫਿਰ ਵਜੀਰ ਖਾਂ ਨੇ ਪੁਛਿਆ ਕਿ ਹਾਲੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਜਾਨ ਬਖਸ਼ ਦਿੱਤੀ ਜਾਵਗੀ। ਇਹ ਸੁਣਦਿਆਂ ਹੀ ਸਾਰੇ ਪ੍ਰੀਵਾਰ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਸਾਰੇ ਪ੍ਰੀਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ।

ਸਭ ਤੋਂ ਪਹਿਲਾਂ ਜਲਾਦਾਂ ਨੇ ਉਹਨਾ ਦੇ 7 ਸਾਲ ਦੇ ਸਪੁੱਤਰ ਨਰਾਇਣੇ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ। ਫਿਰ ਜਲਾਦਾਂ ਨੇ ਬਾਬਾ ਮੋਤੀ ਰਾਮ ਮਹਿਰਾ ਦੀ 70 ਸਾਲਾ ਮਾਤਾ ਲੱਧੋ ਨੂੰ ਵੀ ਕੋਹਲੂ ਵਿੱਚ ਪੀੜ ਦਿੱਤਾ। ਫਿਰ ਵਾਰੀ ਆਈ ਬੀਬੀ ਭੋਈ ਦੀ ਉਸਨੂੰ ਵੀ ਪੁਤ ਦੀ ਯਾਦ ਵਿੱਚ ਹਾਉਕੇ ਲੈਦੀ ਹਾੜੇ ਪਾਉਂਦੀ ਅਤੇ ਉਦਾਸ ਨਜਰਾਂ ਨਾਲ ਆਪਣੇ ਪਤੀ ਨੂੰ ਆਖਰੀ ਸਲਾਮ ਕਰਦੀ ਨੂੰ ਕੋਹਲੂ ਵਿੱਚ ਪੀੜ੍ਹ ਕੀ ਸ਼ਹੀਦ ਕਰ ਦਿੱਤਾ।

ਬਾਬਾ ਮੋਤੀ ਰਾਮ ਮਹਿਰਾ ਦਾ ਬਹੁਤ ਹੀ ਭਰਵਾਂ ਜੁੱਸਾ ਵੇਖ ਕੇ ਜਲਾਦਾਂ ਕਿਹਾ ਕਿ ਇਸਨੂੰ ਕੋਹਲੂ ਵਿੱਚ ਪੀੜਨਾ ਮੁਸ਼ਕਿਲ ਹੈ। ਕੋਹਲੂ ਨੂੰ ਦੁਬਾਰਾ ਤੇਲ ਦੇ ਕੇ ਰਵਾਂ ਕੀਤਾ ਗਿਆ ਅਤੇ ਉਹਨਾ ਨੂੰ ਵੀ ਕੋਹਲੂ ਵਿੱਚ ਪੀੜਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਕੋਹਲੂ ਛਾਤੀ ਤੇ ਆਇਆ ਤਾਂ ਅੜ ਗਿਆ ਬਹੁਤ ਜੋਰ ਲਗਾਉਣ ਤੇ ਜਦੋਂ ਅੱਗੋ ਨਾ ਚੱਲਿਆ ਤਾਂ ਪੁੱਠਾ ਘੁਮਾ ਕੇ ਬਾਬਾ ਮੋਤੀ ਰਾਮ ਮਹਿਰਾ ਨੂੰ ਬਾਹਰ ਸੁੱਟ ਦਿੱਤਾ। ਇਸ ਤਰਾਂ ਸਰਬੰਸ ਦਾਨੀ ਗੁਰੂ ਦਾ ਸਰਬੰਸ ਦਾਨੀ ਸਿੱਖ ਪਰਿਵਾਰ ਸਮੇਤ ਸ਼ਹੀਦੀ ਦਾ ਜਾਮ ਪੀ ਕੇ ਅਮਰ ਹੋ ਗਿਆ।।।

।।।ਰੱਬ ਰਾਖਾ।।।
ਲਿਖਤ ਮਹਿੰਦਰ ਸਿੰਘ nivia software

Related posts

ਉੱਤਰ ਪ੍ਰਦੇਸ਼: ਸੜਕ ਹਾਦਸੇ ਵਿੱਚ ਛੇ ਹਲਾਕ; ਪੰਜ ਜ਼ਖ਼ਮੀ

On Punjab

Punjab Ministers Portfolio : ਨਵੇਂ ਮੰਤਰੀਆਂ ਨੂੰ ਮਿਲੇ ਵਿਭਾਗ, ਕੁਝ ਪੁਰਾਣੇ ਮੰਤਰੀਆਂ ਦੇ ਵਿਭਾਗਾਂ ‘ਚ ਬਦਲਾਅ, ਪੜ੍ਹੋ ਕਿਸ ਨੂੰ ਕੀ ਮਿਲਿਆ

On Punjab

IS Attack In Syria : ਸੀਰੀਆ ‘ਚ IS ਹਮਲੇ ‘ਚ ਸੱਤ ਲੋਕਾਂ ਦਾ ਮੌਤ, ਸਰਕਾਰ ਪੱਖੀ ਲੜਾਕੇ ਵੀ ਗਏ ਮਾਰੇ

On Punjab