ਅੱਜ ਪਿੰਡ ਰਾਜੇਆਣਾ ਵਿੱਚ ਨਕਸਲਬਾੜੀ ਦੇ ਸ਼ਹੀਦ ਬੰਤ ਸਿੰਘ ਰਾਜੇਆਣਾ ਯਾਦਗਾਰ ਕਮੇਟੀ ਵੱਲੋਂ ਬੰਤ ਸਿੰਘ ਰਾਜੇਆਣਾ ਦੀ ਬਰਸੀ ਮਨਾਈ ਗਈ ਅਤੇ ਝੰਡਾ ਚੜਾਇਆ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਐਸ ਡੀ ਕਾਲਜ ਫਿਰੋਜ਼ਪੁਰ ਤੋਂ ਬੰਤ ਸਿੰਘ ਰਾਜੇਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਧਰਮਕੋਟ ਥਾਣੇ ਵਿੱਚ ਰੱਖ ਕੇ ਪੁਲਿਸ ਤਸ਼ੱਦਦ ਕਰਨ ਤੋਂ ਬਾਅਦ ਪਿੰਡ ਕਿਸ਼ਨਪੁਰਾ ਦੇ ਕੋਲ ਬੰਤ ਸਿੰਘ ਰਾਜੇਆਣਾ ਨੂੰ ਝੂਠੇ ਪੁਲਿਸ ਮੁਕਾਬਲੇ ਦੌਰਾਨ 7 ਮਾਰਚ 1971 ਨੂੰ ਸ਼ਹੀਦ ਕਰ ਦਿੱਤਾ ਸੀ ।
ਉਹਨਾਂ ਆਖਿਆ ਕਿ ਬੰਤ ਸਿੰਘ ਰਾਜੇਆਣਾ ਇੱਕ ਵਿਅਕਤੀ ਨਹੀਂ ਸੀ ਬੰਤ ਸਿੰਘ ਰਾਜੇਆਣਾ ਇੱਕ ਵਿਚਾਰਧਾਰਾ ਦਾ ਨਾਂ ਹੈ ਜੋ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੀ ਅਤੇ ਗਲੇ ਸੜੇ ਪ੍ਰਬੰਧ ਨੂੰ ਖਤਮ ਕਰਕੇ ਬਰਾਬਰੀ ਦਾ ਸਮਾਨ ਲਿਆਉਣ ਚਾਹੁੰਦੀ ਸੀ । ਉਨ੍ਹਾਂ ਆਖਿਆ ਕਿ ਅੱਜ ਦੇ ਸਮੇਂ ਦੌਰਾਨ ਇਹ ਦਿਨ ਮਨਾਉਣ ਦੀ ਬਹੁਤ ਅਹਿਮੀਅਤ ਹੈ ਜਦੋਂ ਭਾਰਤ ਦੀ ਮੋਦੀ ਹਕੂਮਤ ਵਲੋਂ ਲਿਆਂਦੇ ਗਏ ਕਾਲੇ ਕਨੂੰਨ ਕੌਮੀ ਨਾਗਰਿਕਤਾ ਰਜਿਸਟਰ, ਨਾਗਰਿਕਾਂ ਸੋਧ ਕਨੂੰਨ,ਕੌਮੀ ਅਬਾਦੀ ਰਜਿਸਟਰ ਵਰਗੇ ਕਨੂੰਨ ਨੂੰ ਲੈ ਕੇ ਲੋਕ ਸ਼ੜਕਾ ਤੇ ਉਤਰੇ ਹਨ ਇਸ ਉਪਰੋਤਕ ਬੰਤ ਸਿੰਘ ਦੇ ਪਰਿਵਾਰਕ ਮੈਂਬਰ ਸ਼ਹੀਦ ਬੰਤ ਸਿੰਘ ਰਾਜੇਆਣਾ ਯਾਦਗਾਰ ਕਮੇਟੀ ਦੇ ਕਨਵੀਨਰ ਮੰਗਾਂ ਸਿੰਘ ਵੈਰੋਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇ ਖੁਰਦ,ਰਾਜਿੰਦਰ ਸਿੰਘ ਰਾਜੇਆਣਾ,ਬਰਿੱਜ ਰਾਜੇਆਣਾ,ਅਵਤਾਰ ਸਿੰਘ ਕੋਟਲਾ,ਜਗਵੀਰ ਕੌਰ ਮੋਗਾ,ਬਲਵੰਤ ਸਿੰਘ ਰਾਜੇਆਣਾ,ਛਿੰਦਰਪਾਲ ਕੌਰ ਰੋਡੇ ਖੁਰਦ,ਅਨਮੋਲ ਸਿੰਘ ਰੋਡੇ,ਕਰਮਜੀਤ ਸਿੰਘ ਕੋਟਕਪੂਰਾ ਆਦਿ ਹਾਜ਼ਰ ਸਨ।