ਅੱਜ ਪਿੰਡ ਰਾਜੇਆਣਾ ਵਿਚ ਨਕਸਲਬਾੜੀ ਦੇ ਸ਼ਹੀਦ ਬੰਤ ਸਿੰਘ ਰਾਜੇਆਣਾ ਯਾਦਗਾਰ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਮੰਗਾ ਸਿੰਘ ਵੈਰੋਕੇ ਨੂੰ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਅਤੇ ਆੳੁਣ ਵਾਲੀ 7 ਮਾਰਚ ਨੂੰ ਝੰਡਾ ਚੜਾਇਆ ਜਾਵੇਗਾ ਬੰਤ ਸਿੰਘ ਦੇ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਗੱਲਬਾਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਬੰਸ ਸਿੰਘ ਰੋਡੇ ਨੇ ਆਖਿਆ ਕਿ ਐਸਡੀ ਕਾਲਜ ਫਿਰੋਜ਼ਪੁਰ ਤੋਂ ਬੰਤ ਸਿੰਘ ਰਾਜੇਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਧਰਮਕੋਟ ਥਾਣੇ ਵਿਚ ਰੱਖ ਕੇ ਪੁਲਿਸ ਤਸ਼ੱਦਦ ਕਰਨ ਤੋਂ ਬਾਅਦ ਪਿੰਡ ਕਿਸ਼ਨਪੁਰਾ ਦੇ ਕੋਲ ਬੰਤ ਸਿੰਘ ਰਾਜੇਆਣਾ ਨੂੰ ਝੂਠੇ ਪੁਲਿਸ ਮੁਕਾਬਲੇ ਦੌਰਾਨ 7 ਮਾਰਚ 1971 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ । ਉਹਨਾਂ ਆਖਿਆ ਕਿ ਬੰਤ ਸਿੰਘ ਰਾਜੇਆਣਾ ਇੱਕ ਵਿਅਕਤੀ ਨਹੀਂ ਸੀ ਬੰਤ ਸਿੰਘ ਰਾਜੇਆਣਾ ਇੱਕ ਵਿਚਾਰਧਾਰਾ ਦਾ ਨਾਂ ਹੈ ਜੋ ਹਮੇਸ਼ਾ ਦੱਬੇ ਕੁੱਚਲੇ ਲੋਕਾਂ ਦੀ ਗੱਲ ਕਰਦੀ ਅਤੇ ਗਲੇ ਸੜੇ ਪ੍ਰਬੰਧ ਨੂੰ ਖਤਮ ਕਰਕੇ ਬਰਾਬਰੀ ਦਾ ਸਮਾਜ ਲਿਆਉਣਾ ਚਾਹੁੰਦੀ ਸੀ । ਉਹਨਾਂ ਆਖਿਆ ਕਿ ਅੱਜ ਦੇ ਸਮੇਂ ਦੌਰਾਨ ਇਹ ਦਿਨ ਮਨਾਉਣ ਦੀ ਬਹੁਤ ਅਹਿਮੀਅਤ ਹੈ ਜਦੋਂ ਭਾਰਤ ਦੀ ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਕੌਮੀ ਨਾਗਰਿਕਤਾ ਰਜਿਸਟਰ, ਨਾਗਰਿਕਤਾ ਸ਼ੋਧ ਕਾਨੂੰਨ, ਕੌਮੀ ਅਬਾਦੀ ਰਜਿਸਟਰ ਵਰਗੇ ਕਾਨੂੰਨਾਂ ਨੂੰ ਲੈ ਕਿ ਲੋਕ ਸੜਕਾਂ ਤੇ ਉਤਰੇ ਹਨ ਇਸ ਉਪਰੋਕਤ ਬੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਿਚੋਂ ਬੰਤ ਸਿੰਘ ਰਾਜੇਆਣਾ ਦੇ ਭਤੀਜੇ ਜਸਮੇਲ ਸਿੰਘ ਗੋਰਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇ, ਰਜਿੰਦਰ ਸਿੰਘ ਰਾਜੇਆਣਾ,ਬਰਿੱਜ ਰਾਜੇਆਣਾ, ਅਵਤਾਰ ਸਿੰਘ ਕੋਟਲਾ, ਜਗਵੀਰ ਕੌਰ ਮੋਗਾ, ਬਲਵੰਤ ਸਿੰਘ ਰਾਜੇਆਣਾ, ਛਿੰਦਰਪਾਲ ਕੌਰ ਰੋਡੇ ਖੁਰਦ, ਅਨਮੋਲ ਸਿੰਘ ਰੋਡੇ, ਲਖਵੀਰ ਸਿੰਘ ਰੋਡੇ, ਦਲਜੀਤ ਸਿੰਘ ਰੋਡੇ,ਜਸਮੇਲ ਸਿੰਘ, ਹਰਵਿੰਦਰ ਸਿੰਘ ਮੱਲਕੇ, ਜਸਮੇਲ ਸਿੰਘ ਗੋਰਾ, ਕਰਮਜੀਤ ਸਿੰਘ ਕੋਟਕਪੂਰਾ, ਜਸਮੇਲ ਸਿੰਘ ਮੇਲਾ, ਅਮਰਜੀਤ ਸਿੰਘ ਹਰੀਏਵਾਲਾ, ਮੁਖਤਿਆਰ ਸਿੰਘ,ਨਿਰਮਲ ਸਿੰਘ ਨੱਥੂਵਾਲਾ, ਬਿੰਦਰ ਸਿੰਘ ਆਦਿ ਹਾਜ਼ਰ ਸਨ।