PreetNama
ਸਿਹਤ/Health

ਨਮਕ ਵਾਲੇ ਪਾਣੀ ‘ਚ ਨਹਾਉਣਾ ਸਕਿਨ ਲਈ ਹੁੰਦਾ ਹੈ ਫ਼ਾਇਦੇਮੰਦ

Salt Water Bath Benefits: ਸਰੀਰ ‘ਚ ਨਮਕ ਦੀ ਕਮੀ ਨਾਲ ਵੀ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ ਪਰ ਜੇ ਤੁਸੀਂ ਹਰ ਰੋਜ਼ ਸਹੀ ਮਾਤਰਾ ‘ਚ ਨਮਕ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਦਵਾਈ ਦਾ ਕੰਮ ਕਰਦਾ ਹੈ। ਨਮਕ ਦੇ ਬਿਨਾਂ ਖਾਣੇ ਦਾ ਸੁਆਦ ਅਧੂਰਾ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕੇ ਥੋੜ੍ਹਾ ਜਿਹਾ ਨਮਕ ਤੁਹਾਡੀ ਸਿਹਤ ਅਤੇ ਸੁੰਦਰਤਾ ਨਾਲ ਸੰਬੰਧਤ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਫਾਇਦੇਮੰਦ ਹੈ।

ਨਮਕ ਵਾਲੇ ਪਾਣੀ ‘ਚ ਕਈ ਮਿਨਰਲਜ਼ ਅਤੇ ਪੋਸ਼ਕ ਤੱਤ ਹੁੰਦੇ ਹਨ, ਜੋ ਤੁਹਾਡੀ ਚਮੜੀ ਨੂੰ ਜਵਾਨ ਬਣਾਉਂਦੇ ਹਨ।ਮੈਗਨੀਸ਼ੀਅਮ, ਕੈਲਸ਼ੀਅਮ, ਬ੍ਰੋਮਾਈਡ, ਸੋਡੀਅਮ ਵਰਗੇ ਮਿਨਰਲਜ਼ ਚਮੜੀ ਦੇ ਅੰਦਰ ਪ੍ਰਵੇਸ਼ ਕਰਦੇ ਹਨ ਅਤੇ ਚਮੜੀ ਨੂੰ ਸਾਫ਼ ਕਰ ਕੇ ਉਸ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ।

ਨਮਕ ਵਾਲੇ ਪਾਣੀ ‘ਚ ਨਹਾਉਣ ਦਾ ਇਕ ਵੱਡਾ ਫਾਇਦਾ ਇਹ ਵੀ ਹੈ ਕਿ ਹੱਡੀਆਂ ‘ਚ ਹੋਣ ਵਾਲੇ ਹਲਕੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਅੱਗੇ ਚੱਲ ਕੇ ਆਰਥਰਾਈਟਿਸ ਦੀ ਸਮੱਸਿਆ ਭਾਵ ਹੱਡੀਆਂ ਦੇ ਦਰਦ ਤੋਂ ਵੀ ਬਚਾਅ ਬਣਿਆ ਰਹਿੰਦਾ ਹੈ।

Related posts

OmiSure ਦੇਸ਼ ਦੀ ਪਹਿਲੀ RTPCR ਕਿੱਟ ਪ੍ਰਵਾਨਿਤ, ਇਕ ਪਲ਼ ’ਚ ਓਮੀਕ੍ਰੋਨ ਦਾ ਲਗਾਏਗੀ ਪਤਾ

On Punjab

Banana Day 2022 : ਐਨਰਜੀ ਦਾ ਪਾਵਰ ਹਾਊਸ ਹੁੰਦਾ ਹੈ ਕੇਲਾ, ਜਾਣੋ ਫ਼ਾਇਦੇ

On Punjab

ਵਜ਼ਨ ਨਹੀਂ ਵਧਾਏਗਾ ਇਹ ਪਾਣੀ ਨਾਲ ਬਣਿਆ ਮੱਖਣ

On Punjab