45.18 F
New York, US
March 14, 2025
PreetNama
ਫਿਲਮ-ਸੰਸਾਰ/Filmy

ਨਮ ਅੱਖਾਂ ਨਾਲ ਪੰਜਾਬੀ ਗਾਇਕ ਦਿਲਜਾਨ ਨੂੰ ਅੰਤਿਮ ਵਿਦਾਈ

ਪੰਜਾਬੀ ਸੂਫੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰਤਾਰਪੁਰ ਲਿਆਂਦਾ ਗਿਆ ਹੈ।30 ਮਾਰਚ ਨੂੰ ਦਿਲਜਾਨ ਦੀ ਅੰਮ੍ਰਿਤਸਰ ਤੋਂ ਕਰਤਾਰਪੁਰ ਆਉਂਦੇ ਹੋਏ ਜੰਡਿਆਲਾ ਗੁਰੂ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।ਦਿਲਜਾਨ ਦਾ ਪਰਿਵਾਰ ਵਿਦੇਸ਼ ਵਿੱਚ ਹੋਣ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ।

ਪੰਜਾਬੀ ਗਾਇਕ ਦੀ ਕਾਰ ਕਾਫੀ ਤੇਜ਼ ਰਫਤਾਰ ਵਿੱਚ ਸੀ ਜਿਸ ਕਾਰਨ ਉਹ ਬੇਕਾਬੂ ਹੋ ਕੇ ਡਿਵਾਇਡਰ ਨਾਲ ਟੱਕਰਾ ਗਈ ਤੇ ਪਲਟ ਗਈ।ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਨਾਲ ਪੂਰੀ ਮਿਊਜ਼ਿਕ ਇੰਡਸਟਰੀ ਸੋਗ ਵਿੱਚ ਹੈ।

ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਹੈ ਅਤੇ ਇਸ ਦੌਰਾਨ ਕਰੀਬੀ ਰਿਸ਼ਤੇਦਾਰ ਤੇ ਫੈਨਸ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਅੱਜ ਦੁਪਹਿਰ 1 ਵਜੇ ਦਿਲਜਾਨ ਦਾ ਸਸਕਾਰ ਕਰਤਾਰਪੁਰ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਏਗਾ।

ਦੱਸ ਦੇਈਏ ਕਿ ਦਿਲਜਾਨ ਦੀ ਪਤਨੀ, ਧੀ ਤੇ ਭਰਾ ਕੈਨੇਡਾ ਵਿੱਚ ਸੀ, ਜੋ ਬੀਤੇ ਦਿਨ ਹੀ ਕਰਤਾਰਪੁਰ ਪੁੱਜੇ ਹਨ।31 ਸਾਲਾ ਦਿਲਜਾਨ ਦੀ ਵੱਡੀ ਪਛਾਣ ਪੰਜਾਬ ਤੇ ਨੈਸ਼ਨਲ ਲੈਵਲ ਦੇ ਰਿਐਲਿਟੀ ਸ਼ੋਅਜ਼ ਤੋਂ ਹੀ ਬਣੀ ਸੀ।

ਉਨ੍ਹਾਂ ਦਾ ਜਨਮ ਜਲੰਧਰ ਦੇ ਕਰਤਾਰਪੁਰ ਵਿੱਚ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਦਿਲਜਾਨ ਰਿਅਲਟੀ ਸ਼ੋਅ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲੈ ਚੁੱਕਾ ਸੀ।

ਉਹ ਪਟਿਆਲੇ ਘਰਾਣੇ ਨਾਲ ਸਬੰਧ ਰੱਖਦਾ ਸੀ।ਦਿਲਜਾਨ ਪਾਕਿਸਤਾਨੀ ਤੇ ਭਾਰਤੀ ਰਿਅਲਟੀ ਸ਼ੋਅ ‘ਸੁਰ ਕਸ਼ੇਤਰਾ’ ਵਿੱਚ ਵੀ ਪ੍ਰਤੀਯੋਗੀ ਬਣਿਆ ਸੀ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਰਿਹਾ ਸੀ। ਪੰਜਾਬੀ ਗੀਤ ਗਾ ਕੇ ਉਸ ਨੇ ਸ਼ੋਅ ਦੇ ਜੱਜਾਂ ਅੱਗੇ ਇੱਕ ਖਾਸ ਥਾਂ ਬਣਾ ਲਈ ਸੀ।

2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗੀਤ ਰਿਲੀਜ਼ ਹੋਣਾ ਸੀ। ਇਸ ਸਬੰਧੀ ਹੀ ਉਹ ਅੰਮ੍ਰਿਤਸਰ ਗਿਆ ਸੀ ਤੇ ਵਾਪਸੀ ਤੇ ਇਹ ਹਾਦਸਾ ਵਾਪਰ ਗਿਆ।

Related posts

ਕੈਨੇਡਾ ‘ਚ ਗਾਇਕ ਗੁਰੂ ਰੰਧਾਵਾ ‘ਤੇ ਹਮਲੇ ਦਾ ਵੀਡੀਓ ਵਾਇਰਲ

On Punjab

ਸੁਨੰਦਾ ਸ਼ਰਮਾ ਨੇ ਸਲਮਾਨ ਖਾਨ ਨਾਲ ਤਸਵੀਰ ਸਾਂਝੀ ਕਰਦਿਆਂ ਪਾਈ ਭਾਵੁਕ ਪੋਸਟ

On Punjab

ਕਰਨ ਔਜਲਾ ਨਾਲ ਸਟੇਜ ’ਤੇ ਨਜ਼ਰ ਆਏ ਵਿੱਕੀ ਕੌਸ਼ਲ ਤੇ ਪਰਿਨੀਤੀ ਚੋਪੜਾ

On Punjab