ghaziabad nurse misbehaving jamati: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਨਰਸਾਂ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਤਬਲੀਗੀ ਜਮਾਤ ਦੇ ਲੋਕਾਂ ‘ਤੇ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਪਹਿਲਾਂ 6 ਜਮਾਤੀਆਂ ‘ਤੇ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਹੁਣ ਐਨਐਸਏ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ। ਦਰਅਸਲ, ਸੀਐਮ ਯੋਗੀ ਆਦਿੱਤਿਆਨਾਥ ਨੇ ਨਰਸਾਂ ਨਾਲ ਹੋਈ ਇਸ ਹਰਕਤ ਤੋਂ ਬਾਅਦ ਵੱਡਾ ਫੈਸਲਾ ਲਿਆ ਹੈ। ਜੇ ਹੁਣ ਕਿਸੇ ਸਿਹਤ ਕਰਮਚਾਰੀ ਨਾਲ ਅਸ਼ਲੀਲ ਹਰਕਤ ਕੀਤੀ ਗਈ ਤਾ ਉਸ ਵਿਅਕਤੀ ਦੇ ਖਿਲਾਫ਼ ਐਨਐਸਏ ਤਹਿਤ ਕਾਰਵਾਈ ਕੀਤੀ ਜਾਵੇਗੀ ਹਨ। ਇਸ ਦੇ ਨਾਲ ਹੀ ਤਬੀਲਗੀ ਜਮਾਤ ਦੇ ਲੋਕਾਂ ਦੀ ਡਾਕਟਰੀ ਅਤੇ ਸੁਰੱਖਿਆ ਵਿੱਚ ਮਹਿਲਾ ਸਿਹਤ ਕਰਮਚਾਰੀਆਂ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਨਾ ਲਾਗਉਂਣ ਦਾ ਫੈਸਲਾ ਕੀਤਾ ਹੈ। ਹੁਣ ਸਿਰਫ ਮਰਦ ਕਰਮਚਾਰੀ ਹੀ ਤਾਇਨਾਤ ਹੋਣਗੇ।
ਗਾਜ਼ੀਆਬਾਦ ਕਾਂਡ ਦੀ ਨਿੰਦਾ ਕਰਦਿਆਂ ਸੀ.ਐੱਮ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ “ਉਹ ਨਾ ਤਾਂ ਕਾਨੂੰਨ ਦੀ ਪਾਲਣਾ ਕਰਨਗੇ ਅਤੇ ਨਾ ਹੀ ਸਿਸਟਮ ਦੀ ਪਾਲਣਾ ਕਰਨਗੇ, ਉਹ ਮਨੁੱਖਤਾ ਦੇ ਦੁਸ਼ਮਣ ਹਨ, ਉਨ੍ਹਾਂ ਨੇ ਮਹਿਲਾ ਸਿਹਤ ਕਰਮਚਾਰੀਆਂ ਨਾਲ ਜੋ ਕੀਤਾ, ਉਹ ਘਿਨਾਉਣਾ ਅਪਰਾਧ ਹੈ, ਹੁਣ ਉਨ੍ਹਾਂ ਉੱਤੇ ਰਸੂਕਾ (ਐਨਐਸਏ) ਲਾਇਆ ਜਾ ਰਿਹਾ ਹੈ। ਅਸੀਂ ਉਨ੍ਹਾਂ ਨੂੰ ਨਹੀਂ ਛੱਡਾਂਗੇ।”
ਦਰਅਸਲ, ਗਾਜ਼ੀਆਬਾਦ ਦੇ ਐਮ ਐਮ ਜੀ ਹਸਪਤਾਲ ਦੀਆਂ ਨਰਸਾਂ ਨੇ ਮੁੱਖ ਮੈਡੀਕਲ ਅਫਸਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਜਮਾਤੀਆਂ ਵਲੋਂ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ, ਗੰਦੇ ਗਾਣੇ ਸੁਣਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਕੋਤਵਾਲੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਦੋਂ ਇਹ ਮਾਮਲਾ ਗਾਜ਼ੀਆਬਾਦ ਦੇ ਡੀ.ਐੱਮ. ਕੋਲ ਪਹੁੰਚਿਆ, ਤਾਂ ਸਾਰੇ ਜਮਾਤੀਆਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।