ਬਾਲੀਵੁੱਡ ਇੰਡਸਟਰੀ ‘ਚ ਖਿੱਲੜੀ ਦੇ ਨਾਂ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਅਕਸ਼ੇ ਕੁਮਾਰ ਨੂੰ ਅਸੀਂ ਜਾਣਦੇ ਹਨ । ਇਸ ਅਦਾਕਾਰ ਦੀ ਮਸ਼ਹੂਰ ਐਕਟਿੰਗ ਦੇ ਬਾਰੇ ਸਭ ਜਾਣਦੇ ਹੀ ਹਨ । ਅਕਸ਼ੇ ਨੇ ਕਾਮੇਡੀ ਫ਼ਿਲਮਾਂ ਦੇ ਨਾਲ – ਨਾਲ ਹੋਰਰ ਫ਼ਿਲਮਾਂ ‘ਚ ਵੀ ਕਮ ਕੀਤਾ ਹੈ । ਹੋਰਰ ਫ਼ਿਲਮਾਂ ‘ਚ ਵੀ ਅਕਸ਼ੇ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲਿਆ ਹੈ । ਦੱਸ ਦੇਈਏ ਕਿ ਬਹੁਤ ਜਲਦ ਅਕਸ਼ੇ ਆਪਣੀ ਇੱਕ ਹੋਰ ਨਵੀਂ ਫਿਲਮ ‘ ਲਕਸ਼ਮੀ ਬੰਬ ‘ ਲੈ ਕੇ ਆ ਰਹੇ ਹਨ । ਇਸ ਫਿਲਮ ‘ਚ ਉਹ ਇੱਕ ਔਰਤ ਦਾ ਅਹੀਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਦੱਸ ਦੇਈਏ ਕਿ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਅਦਾਕਾਰ ਮਾਤਾ ਦੁਰਗਾ ਦੀ ਤਸਵੀਰ ਅਗੇ ਖੜੇ ਨਜ਼ਰ ਆ ਰਹੇ ਹਨ । ਤਸਵੀਰ ਨੂੰ ਪੋਸਟ ਕਰਦੇ ਅਦਾਕਾਰ ਨੇ ਲਿਖੀਆਂ ,’ਨਰਾਤਿਆਂ ਦਾ ਸੰਬੰਧ ਆਪਣੇ ਅੰਦਰ ਦੀ ਸ਼ਕਤੀ ਅਤੇ ਆਪਣੀ ਅਪਾਰ ਸ਼ਰਧਾ ਦਾ ਉਤਸਵ ਮਨਾਉਣ ਦਾ ਹੈ । ਇਸ ਪਵਿੱਤਰ ਮੌਕੇ ‘ਤੇ ਮੈਂ ਲਕਸ਼ਮੀ ਮਾਤਾ ਦੇ ਲੁਕ ‘ਚ ਆਪਣੀ ਤਸਵੀਰ ਸ਼ੇਅਰ ਕਰ ਰਿਹਾ ਹਾਂ। ਫਿਲਮ ‘ਚ ਇਸ ਕਿਰਦਾਰ ਨੂੰ ਲੈ ਕੇ ਮੈਂ ਕਾਫੀ ਉਤਸਾਹਿਤ ਹਾਂ ।ਪਰ ਜੀਵਨ ਉਥੋਂ ਸ਼ੁਰੂ ਹੁੰਦਾ ਹੈ ਜਿਥੋਂ ਸਾਡੀ ਆਰਾਮਦਾਇਕ ਜ਼ਿੰਦਗੀ ਖਤਮ ਹੁੰਦੀ ਹੈ ? ਦੱਸ ਦੇਈਏ ਕਿ ਇਸ ਫਿਲਮ ‘ਚ ਅਕਸ਼ੇ ਕੁਮਾਰ ਨਾਲ ਕਿਆਰਾ ਅਡਵਾਨੀ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ । ਇਸ ਫਿਲਮ 5 ਜੂਨ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਰਾਘਵਾ ਲਾਵਰੇਂਸ ਨੇ ਡਾਇਰੈਕਟ ਕੀਤਾ ਹੈ ।ਇਸ ਫਿਲਮ ਦੇ ਪ੍ਰੋਡਿਊਸਰ ਅਕਸ਼ੇ ਕੁਮਾਰ , ਸ਼ੰਬੀਨਾ ਖਾਨ ਅਤੇ ਤੁਸ਼ਾਰ ਕਪੂਰ ਹਨ ।ਇਸ ਫਿਲਮ ਦੀ ਕਹਾਣੀ ਫ਼ਰਹਾਦ ਸਾਮਜੀ ਵਲੋਂ ਲਿਖੀ ਗਈ ਹੈ । ਇਸ ਫਿਲਮ ‘ਚ ਅਕਸ਼ੇ ਅਤੇ ਕਿਆਰਾ ਪਹਿਲੀ ਵਾਰ ਇੱਕ ਦੂਜੇ ਨਾਲ ਕੰਮ ਕਰ ਰਹੇ ਹਨ । ਉਮੀਦ ਹੈ ਕਿ ਇਨ੍ਹਾਂ ਦੋਵਾਂ ਦੀ ਜੋੜੀ ਸਿਨੇਮਾ ਘਰਾਂ ‘ਚ ਧਮਾਲਾਂ ਪਵੇਗੀ । ਅਕਸ਼ੇ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਹਿਲਾ ਵੀ ਕਈ ਹੋਰਰ ਫ਼ਿਲਮਾਂ ਕੀਤੀਆਂ ਹਨ ਜਿਵੇ ਕਿ ,’ਕੰਚਨਾ’, ਭੂਲ ਭੁਲਇਆ’, ਆਦਿ ਸੁਪਰਹਿੱਟ ਫ਼ਿਲਮਾਂ ‘ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਫੈਨਜ਼ ਦਾ ਦਿੱਲ ਜਿੱਤ ਲਿਤਾ ਹੈ ।
previous post