ਨਵੀਂ ਦਿੱਲੀ : ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਨਮਦਿਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਛੇ ਸਾਲਾਂ ਦੌਰਾਨ ਨਾ ਸਿਰਫ਼ ਪੂਰੀ ਦੁਨੀਆਂ ਵਿੱਚ ਭਾਰਤ ਦੇ ਅਕਸ ਨੂੰ ਮਜ਼ਬੂਤ ਕੀਤਾ ਬਲਕਿ ਦੇਸ਼ ਅਤੇ ਵਿਸ਼ਵ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਸਿੱਖਿਆ ਵੀ ਦਿੱਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ। ਇਹ ਉਨ੍ਹਾਂ ਦੇ ਤੰਦਰੁਸਤ ਰਹਿਣ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਵੀ ਹੈ। ਇਸ ਤੋਂ ਇਲਾਵਾ ਉਹ ਰੋਜ਼ਾਨਾ ਯੋਗਾ ਸਮੇਤ ਹੋਰ ਅਭਿਆਸ ਕਰਦੇ ਹਨ। ਆਮ ਤੌਰ ‘ਤੇ ਲੋਕਾਂ ਦੇ ਮਨਾਂ ‘ਚ ਇਹ ਵਿਚਾਰ ਉੱਠਦਾ ਹੈ ਕਿ ਪ੍ਰਧਾਨ ਮੰਤਰੀ ਕਿਵੇਂ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖ ਕੇ ਦਿਨ-ਰਾਤ ਭੱਜ-ਦੌੜ ਕਰਦੇ ਰਹਿੰਦੇ ਹਨ। ਇਸ ਸਵਾਲ ਦਾ ਜਵਾਬ ਉਨ੍ਹਾਂ ਦੀ ਡਾਈਟ ਵਿੱਚ ਵੀ ਛੁਪਿਆ ਹੋਇਆ ਹੈ।ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨਵਰਾਤਰਿਆਂ ਵਿੱਚ ਪੂਰੇ 9 ਦਿਨ ਵਰਤ ਰੱਖਦੇ ਹਨ। ਇਸ ਦੌਰਾਨ ਉਨ੍ਹਾਂ ਦੇ ਡਾਈਟ ਚਾਰਟ ਵਿੱਚ ਸਿਰਫ਼ ਕੁੱਝ ਫਲ, ਪਾਣੀ ਅਤੇ ਨਿੰਬੂ ਪਾਣੀ ਹੀ ਹੁੰਦਾ ਹੈ। ਨਵਰਾਤਰਿਆਂ ‘ਚ ਉਨ੍ਹਾਂ ਦਾ ਡਾਈਟ ਚਾਰਟ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਦੱਸ ਦਈਏ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਸਤੰਬਰ 2014 ਨੂੰ ਅਮਰੀਕਾ ਗਏ ਸਨ ਤਾਂ ਉਸੇ ਡਾਈਟ ਚਾਰਟ ਦਾ ਪਾਲਣ ਕੀਤਾ ਗਿਆ ਸੀ। ਇਹ ਦੇਖ ਕੇ ਅਮਰੀਕਾ ‘ਚ ਹਰ ਕੋਈ ਹੈਰਾਨ ਰਹਿ ਗਿਆ।ਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਖ਼ਤ ਵਰਤ ਦੇ ਬਾਵਜੂਦ ਨਵਰਾਤਰਿਆਂ ਵਿੱਚ ਵਧੇਰੇ ਕੰਮ ਕਰਦੇ ਹਨ। ਉਹ ਆਮ ਤੌਰ ‘ਤੇ ਸਵੇਰੇ ਪੰਜ ਵਜੇ ਉੱਠਦੇ ਹਨ। ਉਹ ਨਵਰਾਤਰਿਆਂ ‘ਚ ਸਵੇਰੇ ਚਾਰ ਵਜੇ ਉੱਠਦੇ ਹਨ। ਉਹ ਸਵੇਰ ਦੀ ਸ਼ੁਰੂਆਤ ਮਾਂ ਦੁਰਗਾ ਦੀ ਪੂਜਾ ਨਾਲ ਕਰਦੇ ਹਨ। ਉਹ ਵਰਤ ਦੌਰਾਨ ਵੀ ਨਿਯਮਤ ਯੋਗਾ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਨਵਰਾਤਰਿਆਂ ਦੇ 9 ਦਿਨ ਦੇ ਵਰਤ ਰੱਖ ਰਹੇ ਹਨ।ਸਤੰਬਰ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਗਏ ਸਨ। ਉਨ੍ਹਾਂ ਦਿਨਾਂ ‘ਚ ਨਵਰਾਤਰੇ ਚੱਲ ਰਹੇ ਸਨ ਅਤੇ ਮੋਦੀ ਨੇ ਵਰਤ ਰੱਖਿਆ ਸੀ। ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਵਿੱਚ ਨਰਿੰਦਰ ਮੋਦੀ ਦੇ ਸਨਮਾਨ ਵਿੱਚ ਇੱਕ ਵਿਸ਼ਾਲ ਦਾਵਤ ਦਿੱਤੀ। ਉਸ ਸਮੇਂ ਵੀ ਪ੍ਰਧਾਨ ਮੰਤਰੀ ਨੇ ਸਿਰਫ਼ ਨਿੰਬੂ ਪਾਣੀ ਪੀ ਕੇ ਆਪਣੇ ਵਰਤ ਦੇ ਨਿਯਮਾਂ ਦੀ ਪਾਲਣਾ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਜਦੋਂ ਉਨ੍ਹਾਂ ਦੇ ਵਰਤ ਬਾਰੇ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਏ।ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਭਾਰਤ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਕੀਤੀ ਸੀ, ਜੋ ਹੁਣ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਯੋਗਾ ਕਰਦਿਆਂ ਫੋਟੋ ਅਤੇ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਨਵਰਾਤਰਿਆਂ ਦੇ ਨਵਮੀ ਦੇ ਦਿਨ ਵਰਤ ਖ਼ਤਮ ਹੋਣ ਤੋਂ ਬਾਅਦ ਅਗਲੇ ਦਿਨ ਦੁਸ਼ਹਿਰੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਸ਼ਸਤਰ ਪੂਜਨ ਵੀ ਕਰਦੇ ਹਨ। ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਦੁਸ਼ਹਿਰੇ ਦੇ ਮੌਕੇ ‘ਤੇ ਆਪਣੇ ਸੁਰੱਖਿਆ ਕਰਮੀਆਂ ਨਾਲ ਬੈਠ ਕੇ ਸ਼ਸਤਰ ਪੂਜਨ ਕਰਦੇ ਸਨ। ਪ੍ਰਧਾਨ ਮੰਤਰੀ ਦਾ ਸ਼ਸਤਰ ਪੂਜਨ ਹਾਲੇ ਵੀ ਨਿਯਮਤ ਰੂਪ ਵਿੱਚ ਜਾਰੀ ਹੈ।