PreetNama
ਰਾਜਨੀਤੀ/Politics

ਨਵਜੋਤ ਸਿੱਧੂ ਦਾ ਸੋਨੀਆ ਗਾਂਧੀ ਨੂੰ ਪੱਤਰ, ਲਿਖਿਆ- ਪੰਜਾਬ ‘ਚ ਸਾਡੇ ਕੋਲ ਆਖਰੀ ਮੌਕਾ, 13 ਮੁੱਦਿਆਂ ‘ਤੇ ਤੁਰੰਤ ਹੋਵੇ ਕੰਮ

ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਵਜੋਤ ਸਿੰਘ ਸਿੱਧੂ ਨੂੰ ਖਟਕਣ ਲੱਗੇ ਹਨ। ਏਜੀ ਤੇ ਡੀਜੀ ਦੀ ਨਿਯੁਕਤੀ ਸਬੰਧੀ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸਿੱਧੂ ਨੇ ਹੁਣ ਤਕ ਅਸਤੀਫ਼ਾ ਵਾਪਸ ਨਹੀਂ ਲਿਆ ਹੈ। ਸਿੱਧੂ ਨੇ ਹੁਣ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਚੰਨੀ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਏ ਹਨ। ਸਿੱਧੂ ਨੇ ਪੱਤਰ ‘ਚ ਇਨ੍ਹਾਂ ਮੁੱਦਿਆਂ ‘ਚ ਬੇਅਦਬੀ ਮਾਮਲੇ ‘ਚ ਨਿਆਂ, ਨਸ਼ਾ, ਖੇਤੀਬਾੜੀ, ਬਿਜਲੀ, ਬਿਜਲੀ ਖਰੀਦ ਸਮਝੌਤੇ (PPAS), ਅਨੁਸੂਚਿਤ ਜਾਤੀ ਤੇ ਪੱਛੜੀ ਜਾਤੀ ਕਲਿਆਣ, ਰੁਜ਼ਗਾਰ, ਮਹਿਲਾ ਅਤੇ ਯੁਵਾ ਸ਼ਕਤੀਕਰਨ, ਸ਼ਰਾਬ, ਮਾਈਨਿੰਗ, ਟਰਾਂਸਪੋਰਟ, ਕੇਬਲ ਮਾਫ਼ੀਆ ਮੁੱਦੇ ਚੁੱਕੇ ਹਨ।

ਸਿੱਧੂ ਨੇ ਲਿਖਿਆ ਕਿ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੋ ਤਿਹਾਈ ਬਹੁਮਤ ਹਾਸਲ ਕੀਤਾ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਲਈ 55 ਵਿਧਾਨ ਸਭਾ ਸੀਟਾਂ ‘ਤੇ ਗਏ, ਜਿਨ੍ਹਾਂ ਵਿਚੋਂ 53 ‘ਤੇ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਇਕ ਵਿਧਾਇਕ, ਮੰਤਰੀ ਤੇ ਪ੍ਰਦੇਸ਼ ਪ੍ਰਧਾਨ ਦੇ ਰੂਪ ‘ਚ ਹਾਈ ਕਮਾਨ ਵੱਲੋਂ ਤੈਅ ਏਜੰਡੇ ‘ਤੇ ਕੰਮ ਕੀਤਾ। ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖਿਆ ਕਿ ਪੰਜਾਬ ਦੇ ਪੁਨਰ ਉਤਥਾਨ ਲਈ ਇਹ ਆਖਰੀ ਮੌਕਾ ਹੈ। ਪੰਜਾਬ ਦੇ ਦਿਲ ਦੇ ਮੁੱਦੇ ਜਿਨ੍ਹਾਂ ਨੂੰ ਤੁਸੀਂ ਭਲੀ-ਭਾਂਤ ਸਮਝਿਆ ਤੇ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ 18 ਸੂਤਰੀ ਪ੍ਰੋਗਰਾਮ ਦਿੱਤਾ। ਇਹ ਮੁੱਦੇ ਅੱਜ ਵੀ ਏਨੇ ਹੀ ਪ੍ਰਸੰਗਕ ਹਨ। ਪੱਤਰ ਵਿਚ ਸਿੱਧੂ ਨੇ ਇਨ੍ਹਾਂ ਮੁੱਦਿਆਂ ਨੂੰ ਉਠਾਇਆ ਹੈ।

Related posts

Coronavirus : ਇਕ ਅਜਿਹਾ ਦੇਸ਼, ਜਿੱਥੇ ਮਾਸਕ ਨਾ ਪਾਉਣ ‘ਤੇ ਪ੍ਰਧਾਨ ਮੰਤਰੀ ਨੂੰ ਲਾਇਆ 14 ਹਜ਼ਾਰ ਜੁਰਮਾਨਾ

On Punjab

ਵਿਜੈ ਮਾਲਿਆ ਨੇ ਕਰਨਾਟਕ ਹਾਈ ਕੋਰਟ ਦਾ ਰੁਖ ਕੀਤਾ, ਬੈਂਕਾਂ ਤੋਂ ਲੋਨ ਰਿਕਵਰੀ ਖਾਤਿਆਂ ਦੀ ਮੰਗ ਕੀਤੀ

On Punjab

ਕੈਪਟਨ ਦੇ ਮੁਫ਼ਤ ਸਮਾਰਟ ਫੋਨ ਦੀਵਾਲੀ ‘ਤੇ ਮਿਲਣਗੇ

On Punjab