42.13 F
New York, US
February 24, 2025
PreetNama
ਖਾਸ-ਖਬਰਾਂ/Important News

ਨਵਜੋਤ ਸਿੱਧੂ ਮੈਨੂੰ ਹਟਾ ਕੇ ਮੁੱਖ ਮੰਤਰੀ ਬਣਨਾ ਚਾਹੁੰਦੈ: ਕੈਪਟਨ

ਲੋਕ ਸਭਾ ਚੋਣਾਂ ਵਿਚ ਚੰਡੀਗੜ੍ਹ ਤੋਂ ਨਵਜੋਤ ਕੌਰ ਸਿੱਧੂ (Navjot Singh Sidhu) ਨੂੰ ਟਿਕਟ ਨਾ ਮਿਲਣ ਤੋਂ ਬਾਅਦ ਬੀਤੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  (Captain Amrinder Singh) ਵਿਚਕਾਰ ਸ਼ਬਦੀ ਜੰਗ ਵਰਗੀ ਸਥਿਤੀ ਬਣੀ ਹੋਈ ਸੀ। ਪਰ ਨਵਜੋਤ ਕੌਰ ਦੇ ਦੋਸ਼ਾਂਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁੱਲ੍ਹ ਕੇ ਬਿਆਨ ਦਿੱਤਾ ਹੈ। 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਮੈਨੂੰ ਹਟਾ ਕੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਜੋ ਕਿ ਉਨ੍ਹਾਂ ਦਾ ਬਿਜ਼ਨਸ ਹੈ। ਦੱਸਣਯੋਗ ਹੈ ਕਿ ਟਿਕਟ ਨਹੀਂ ਦੇਣ ਦੇ ਦੋਸ਼ਾਂ ਨੂੰ ਪਹਿਲਾਂ ਵੀ ਅਮਰਿੰਦਰ ਸਿੰਘ ਰੱਦ ਕਰ ਚੁੱਕੇ ਹਨ।

ਸਮਾਚਾਰ ਏਜੰਸੀ ਏਐਨਆਈ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਨਾਲ ਮੇਰੀ ਕੋਈ ਸ਼ਬਦੀ ਜੰਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਇੱਕ ਅਭਿਲਾਸ਼ੀ ਵਿਅਕਤੀ ਹਨ ਤਾਂ ਇਹ ਠੀਕ ਹੈਕਿਉਂਕਿ ਅੱਗੇ ਵਧਣਾ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਅਤੇ ਮੇਰਾ ਉਸ ਨਾਲ ਕੋਈ ਵਿਚਾਰਾਂ ਦਾ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਮੈਨੂੰ ਹਟਾ ਕੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਇਹ ਉਨ੍ਹਾਂ ਦਾ ਅੰਦੂਰਨੀ ਮਸਲਾ ਹੈ।

 

 

ਦੱਸਣਯੋਗ ਹੈ ਕਿ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਚੰਡੀਗੜ੍ਹ ਤੋਂ ਟਿਕਟ ਨਾ ਲੈਣ ਦਾ ਦੋਸ਼ ਲਗਾਇਆ ਸੀ।

 

ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਚਾਹੁੰਦੀ ਨਵਜੋਤ ਕੌਰ ਨੇ ਇਹ ਦੋਸ਼ ਲਾਇਆ ਸੀ ਕਿ ਅਮਰਿੰਦਰ ਨੇ ਇਹ ਦਾਅਵਾ ਕੀਤਾ ਕਿ ਉਹ ਇਕੱਲੇ ਪਾਰਟੀ ਨੂੰ ਸੂਬੇ ਦੀਆਂ ਸਾਰੀਆਂ 13 ਸੀਟਾਂ ਉੱਤੇ ਜਿੱਤ ਦਿਵਾਉਣ ਲਈ ਸਮਰੱਥ ਹਨ।

Related posts

ਕੈਨੇਡਾ ‘ਚ ਮੁਸਲਿਮ ਪਰਿਵਾਰ ਨੂੰ ਟਰੱਕ ਨਾਲ ਕੁਚਲਣ ਦੇ ਮਾਮਲੇ ‘ਚ 20 ਸਾਲਾ ਦੋਸ਼ੀ ‘ਤੇ ਲੱਗਾ ਅੱਤਵਾਦ ਦਾ ਚਾਰਜ

On Punjab

‘ਜਦੋਂ ਪਟੀਸ਼ਨ ‘ਚ ਮਸਜਿਦ ਤੱਕ ਪਹੁੰਚਣ ਦੇ ਅਧਿਕਾਰ ਦੀ ਕੀਤੀ ਗਈ ਮੰਗ ਤਾਂ…’, ਸੰਭਲ ਹਿੰਸਾ ਮਾਮਲੇ ਤੋਂ ਨਾਰਾਜ਼ ਅਦਾਲਤ ਦੇ ਫ਼ੈਸਲੇ ‘ਤੇ ਬੋਲੇ ਓਵੈਸੀ

On Punjab

ਸੀਤਾਰਾਮ ਯੇਚੁਰੀ ਦਾ ਸਰਕਾਰ ‘ਤੇ ਤੰਜ, “ਕਸ਼ਮੀਰੀਆਂ ਨੂੰ ਕੀਤਾ ਘਰਾਂ ‘ਚ ਕੈਦ”

On Punjab