39.72 F
New York, US
November 22, 2024
PreetNama
ਖਾਸ-ਖਬਰਾਂ/Important News

ਨਵਲਨੀ ਸਮਰਥਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਪੁਤਿਨ ਸਰਕਾਰ : ਅਮਰੀਕਾ

ਰੂਸ ਵਿਚ ਗਿ੍ਫ਼ਤਾਰ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੇ ਸਮਰਥਕਾਂ ਅਤੇ ਪੱਤਰਕਾਰਾਂ ‘ਤੇ ਤਾਕਤ ਦੀ ਵਰਤੋਂ ਦੀ ਅਮਰੀਕਾ ਨੇ ਸਖ਼ਤ ਨਿੰਦਾ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸ਼ਨਿਚਰਵਾਰ ਦੇ ਪ੍ਰਦਰਸ਼ਨ ਵਿਚ ਗਿ੍ਫ਼ਤਾਰ ਕੀਤੇ ਗਏ ਲੋਕਾਂ ਨੂੰ ਪੁਤਿਨ ਸਰਕਾਰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰੇ। ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਅਧਿਕਾਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਜ਼ ਨੇ ਰੂਸ ਨੂੰ ਕਿਹਾ ਹੈ ਕਿ ਉਹ ਨਵਲਨੀ ਨੂੰ ਜ਼ਹਿਰ ਦੇਣ ਦੇ ਮਾਮਲੇ ਵਿਚ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਕਰੇ। ਰੂਸ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੀ ਧਰਤੀ ‘ਤੇ ਰਸਾਇਣਕ ਹਥਿਆਰ ਦੀ ਵਰਤੋਂ ਕਿਵੇਂ ਕੀਤੀ ਗਈ।

ਅਮਰੀਕੀ ਬੁਲਾਰੇ ਨੇ ਕਿਹਾ ਕਿ ਰੂਸ ਵਿਚ ਸ਼ਨਿਚਰਵਾਰ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਵਿਚਾਰਾਂ ਦੀ ਆਜ਼ਾਦੀ ਹਰ ਨਾਗਰਿਕ ਦਾ ਅਧਿਕਾਰ ਹੈ। ਜਿਸ ਤਰ੍ਹਾਂ ਨਾਲ ਪੁਤਿਨ ਸਰਕਾਰ ਨੇ ਉਨ੍ਹਾਂ ‘ਤੇ ਜ਼ੁਲਮ ਕੀਤਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤਕ ਦੀ ਧਮਕੀ ਦਿੱਤੀ, ਉਹ ਪੂਰੀ ਤਰ੍ਹਾਂ ਨਾਲ ਨਿੰਦਣਯੋਗ ਹੈ। ਰੂਸ ਵਿਚ ਸਾਲਾਂ ਤੋਂ ਨਾਗਰਿਕ ਸਮਾਜ, ਸੁਤੰਤਰ ਮੀਡੀਆ ਅਤੇ ਰਾਜਨੀਤਕ ਦਲਾਂ ਖ਼ਿਲਾਫ਼ ਪਾਬੰਦੀ ਅਤੇ ਦਮਨਕਾਰੀ ਕਾਰਵਾਈ ਕੀਤੀ ਜਾ ਰਹੀ ਹੈ। ਅਮਰੀਕਾ ਨੇ ਕਿਹਾ ਹੈ ਕਿ ਇਹੀ ਦਮਨਕਾਰੀ ਨੀਤੀ ਅਜੇ ਵੀ ਚੱਲ ਰਹੀ ਹੈ ਜਿਸ ਵਿਚ ਸ਼ਾਂਤੀਪੂਰਣ ਤਰੀਕੇ ਨਾਲ ਲੋਕਾਂ ਦੇ ਇਕੱਠਾ ਹੋਣ ਨੂੰ ਵੀ ਰੋਕਿਆ ਜਾ ਰਿਹਾ ਹੈ। ਵਿਚਾਰਾਂ ਦੀ ਆਜ਼ਾਦੀ ਤਕ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਨਾਗਰਿਕ ਅਧਿਕਾਰਾਂ ਦੇ ਸਮਰਥਨ ਵਿਚ ਖੜ੍ਹਾ ਹੋਵੇਗਾ, ਫਿਰ ਚਾਹੇ ਇਨ੍ਹਾਂ ਅਧਿਕਾਰਾਂ ਨੂੰ ਖ਼ਤਰਾ ਰੂਸ ਵਿਚ ਹੋਵੇ ਜਾਂ ਫਿਰ ਹੋਰ ਕਿਸੇ ਸਥਾਨ ‘ਤੇ ਹੋਵੇ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਰੂਸ ਦੇ 40 ਸ਼ਹਿਰਾਂ ਵਿਚ ਵਿਰੋਧੀ ਨੇਤਾ ਅਤੇ ਪੁਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਵਲਨੀ ਦੀ ਗਿ੍ਫ਼ਤਾਰੀ ਖ਼ਿਲਾਫ਼ 40 ਦੇਸ਼ਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕ ‘ਤੇ ਆ ਗਏ ਸਨ। ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਤਾਕਤ ਦੀ ਵਰਤੋਂ ਕਰਦੇ ਹੋਏ ਹਜ਼ਾਰਾਂ ਲੋਕਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਹੈ।

Related posts

ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਹੀ ਦੇਸ਼ ਨੂੰ ਧਮਕੀ!

On Punjab

ਟਰੰਪ ਪ੍ਰਸ਼ਾਸਨ ਨੇ ਐੱਚ-1B ਵੀਜ਼ਾ ਧਾਰਕਾਂ ਲਈ ਰੱਖੀ ਵੱਡੀ ਮੰਗ

On Punjab

ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 9 ਦੀ ਮੌਤ, 25 ਜ਼ਖ਼ਮੀ

On Punjab