53.65 F
New York, US
April 24, 2025
PreetNama
ਰਾਜਨੀਤੀ/Politics

ਨਵਾਂ ਰਾਹ : ਹੰਝੂਆਂ ਨਾਲ ਵੀ ਹੋ ਸਕੇਗੀ ਆਰਟੀਪੀਸੀਆਰ ਜਾਂਚ

ਹੰਝੂਆਂ ਨੇ ਕੋਰੋਨਾ ਜਾਂਚ ਦਾ ਨਵਾਂ ਰਾਹ ਖੋਲ੍ਹ ਦਿੱਤਾ ਹੈ। ਦੂਜੀ ਲਹਿਰ ਦੌਰਾਨ ਗੋਰਖਪੁਰ ਦੇ ਬਾਬਾ ਰਾਘਵ ਦਾਸ (ਬੀਆਰਡੀ) ਮੈਡੀਕਲ ਕਾਲਜ ’ਚ ਅੱਖਾਂ ’ਚ ਲਾਲੀ ਤੋਂ ਪੀੜਤ 60 ਮਰੀਜ਼ਾਂ ਦੇ ਹੰਝੂਆਂ ਦੀ ਰਿਵਰਸ ਟ੍ਰਾਂਸਕ੍ਰਿਪਸ਼ਨ ਪਾਲੀਮਰਸ ਚੇਨ ਰਿਐਕਸ਼ਨ (ਆਰਟੀਪੀਸੀਆਰ) ਜਾਂਚ ਕੀਤੀ ਗਈ। ਨਤੀਜਾ ਉਹੀ ਆਇਆ ਜਿਹੜਾ ਨੱਕ ਤੇ ਗਲ਼ੇ ਦੇ ਸਵੈਬ ਦੀ ਜਾਂਚ ਵਿਚ ਮਿਲਿਆ ਸੀ। 20 ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਬਾਕੀ ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਤੋਂ ਬਾਅਦ ਮਾਈਕ੍ਰੋਬਾਇਓਲੋਜੀ ਵਿਭਾਗ ਨੇ ਅੱਥਰੂ ਦੀ ਆਰਟੀਪੀਸੀਆਰ ਜਾਂਚ ਕਰਕੇ ਰਿਪੋਰਟ ਦਾ ਅਧਿਐਨ ਕਰਨ ਦਾ ਫ਼ੈਸਲਾ ਲਿਆ ਹੈ।ਜੀ ਲਹਿਰ ਦੌਰਾਨ ਮੈਡੀਕਲ ਕਾਲਜ ਦੇ ਅੱਖਾਂ ਰੋਗ ਵਿਭਾਗ ’ਚ ਅੱਖਾਂ ‘ਚ ਲਾਲੀ ਦੀ ਸਮੱਸਿਆ ਲੈ ਕੇ ਆਏ ਮਰੀਜ਼ਾਂ ‘ਚ ਫੰਗਸ ਦਾ ਖ਼ਦਸ਼ਾ ਹੋਇਆ। ਜਾਂਚ ਲਈ ਅੱਥਰੂ ਮਾਈਕ੍ਰੋਬਾਇਓਲੋਜੀ ਵਿਭਾਗ ’ਚ ਭੇਜੇ ਗਏ। ਰਿਪੋਰਟ ਵਿਚ ਫੰਗਸ ਦੇ ਸੰਕੇਤ ਨਹੀਂ ਮਿਲੇ ਤਾਂ ਵਿਭਾਗ ਨੇ ਉਨ੍ਹਾਂ ਦੀ ਆਰਟੀਪੀਸੀਆਰ ਜਾਂਚ ਕੀਤੀ।

60 ਵਿਚੋਂ 20 ਮਰੀਜ਼ਾਂ ‘ਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੀ ਸੀਟੀ ਵੈਲਿਊ 25 ਤੋਂ ਹੇਠਾਂ ਸੀ, ਅਰਥਾਤ ਉਨ੍ਹਾਂ ‘ਚ ਵਾਇਰਸ ਦਾ ਲੋਡ ਜ਼ਿਆਦਾ ਸੀ। ਅਜਿਹੇ ‘ਚ ਬੀਆਰਡੀ ਨੇ ਉਨ੍ਹਾਂ ਇਨਫੈਕਟਿਡ ਮਰੀਜ਼ਾਂ ਦੇ ਅੱਥਰੂਆਂ ਦੀ ਵੀ ਜਾਂਚ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਦੇ ਗਲ਼ੇ ਤੇ ਫੇਫੜਿਆਂ ‘ਚ ਇਨਫੈਕਸ਼ਨ ਹੈ ਪਰ ਅੱਖ ‘ਚ ਲਾਲੀ ਜਾਂ ਹੋਰ ਦਿੱਕਤ ਨਹੀਂ ਹੈ। ਜੇਕਰ ਉਨ੍ਹਾਂ ਦੇ ਅੱਥਰੂਆਂ ‘ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਤਾਂ ਕੋਰੋਨਾ ਜਾਂਚ ਦਾ ਇਕ ਨਵਾਂ ਤਰੀਕਾ ਵਿਕਸਤ ਹੋ ਸਕੇਗਾ। ਮਾਈਕ੍ਰੋਬਾਇਓਲੋਜੀ ਦੇ ਵਿਭਾਗ ਮੁਖੀ ਡਾ. ਅਮਰੇਸ਼ ਸਿੰਘ ਨੇ ਦੱਸਿਆ ਕਿ ਇਸ ਅਧਿਐਨ ਦੀ ਰਿਪੋਰਟ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਨੂੰ ਭੇਜੀ ਜਾਵੇਗੀ। ਆਈਸੀਐੱਮਆਰ ਦੇ ਪਲਾਂਨਿੰਗ ਕੋਆਰਡੀਨੇਟਰ ਡਾ. ਰਜਨੀਕਾਂਤ ਨੇ ਕਿਹਾ ਕਿ ਹਾਲੇ ਅਸੀਂ ਅੱਥਰੂਆਂ ਤੋਂ ਆਰਟੀਪੀਸੀਆਰ ਜਾਂਚ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਜਾਂਚ ਨੂੰ ਵੈਧਤਾ ਦਿੱਤੀ ਗਈ ਹੈ।

Related posts

ਅਮਰੀਕਾ ਦੇਸ਼ ਨਿਕਾਲੇ ਦਾ ਵਿਵਾਦ :ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਦਾ ਜਹਾਜ਼ ਅੱਜ ਪੁੱਜੇਗਾ ਅੰਮ੍ਰਿਤਸਰ

On Punjab

ਪਿਤਾ ਦੇ ਸਸਕਾਰ ਲਈ ਦੋ ਭਰਾਵਾਂ ਵਿਚਾਲੇ ਵਿਵਾਦ, ਅੱਧੀ ਲਾਸ਼ ਮੰਗੀ

On Punjab

ਭਾਜਪਾ ਦੇ ਜਬਲਪੁਰ ਮੈਡੀਕਲ ਸੈੱਲ ਵਿੱਚ ਸੇਵਾ ਨਿਭਾਅ ਰਿਹਾ ਸੀ ਨਕਲੀ ਡਾਕਟਰ, ਕੇਸ ਦਰਜ

On Punjab